26 ਜਨਵਰੀ ਨੂੰ ਨਹੀਂ ਦਿਖੇਗੀ ਪੰਜਾਬ ਦੀ ਝਾਂਕੀ, ਭੜਕ ਉੱਠੇ ਸੀਐਮ ਮਾਨ

ਕੇਂਦਰ ਸਰਕਾਰ ਦੇ ਪੱਤਰ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ। ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਾਏ ਗਏ। ਜ਼ਜ਼ਬਾਤੀ ਹੋਏ ਭਗਵੰਤ ਮਾਨ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕੇ।  

Share:

ਇੱਕ ਵਾਰ ਮੁੜ ਤੋਂ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਦੌਰਾਨ ਪੰਜਾਬ ਦੀ ਝਾਂਕੀ ਨੂੰ ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਜਿਸਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਉਪਰ ਵਿਤਕਰਾ ਕਰਨ ਦੇ ਦੋਸ਼ ਲਾਏ। ਸੀਐਮ ਨੇ ਕਿਹਾ ਕਿ ਇੱਕ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਹਨ ਪਰ ਇਸ ਕੁਰਬਾਨੀ ਵਾਲੇ ਦਿਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ। ਉਹਨਾਂ ਨੂੰ ਅੱਜ ਹੀ ਪੱਤਰ ਮਿਲਿਆ। ਜਿਸ ਵਿੱਚ 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚ ਪੰਜਾਬ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਸੂਬੇ ਵਿੱਚੋਂ ਕੋਈ ਝਾਂਕੀ ਕੱਢੀ ਜਾਵੇਗੀ? ਜਦਕਿ ਇਸ ਬਾਰੇ ਕੇਂਦਰ ਸਰਕਾਰ ਨੂੰ 4 ਅਗਸਤ 2023 ਨੂੰ ਹੀ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਤਕ ਇਹ ਝਾਂਕੀ ਲਗਾਉਣੀ ਚਾਹੁੰਦੇ ਹਾਂ ? ਕੇਂਦਰ ਨੇ ਤਿੰਨ ਵਿਕਲਪ ਪੁੱਛੇ ਸਨ ਤਾਂ ਅਸੀਂ ਤਿੰਨ ਪ੍ਰਸਤਾਵ ਤਿਆਰ ਕੀਤੇ। ਪਹਿਲਾ - ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਅਸੀਂ ਸਾਰਿਆਂ ਦੇ ਦੋ-ਦੋ ਡਿਜ਼ਾਈਨ ਭੇਜੇ। 

ਕਿਹੜੀ ਕਿਹੜੀ ਝਾਂਕੀ ਭੇਜੀ 

ਪਹਿਲੀ 'ਚ ਭਗਤ ਸਿੰਘ, ਸਾਈਮਨ ਕਮਿਸ਼ਨ ਗੋ ਬੈਕ, ਦੂਜੇ 'ਚ ਵੀ ਲਗਪਗ ਅਜਿਹਾ ਹੀ ਸੀ। ਦੂਜੀ ਮਾਈ ਭਾਗੋ - ਪਹਿਲੀ ਮਹਿਲਾ ਵਾਰੀਅਰ -------- ਨਾਰੀ ਸ਼ਕਤੀ ਵਜੋਂ ਪੇਸ਼ ਕੀਤੀ। ਤੀਜੇ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਤਿੰਨਾਂ ਦੇ ਦੋ ਡਿਜ਼ਾਈਨ ਭੇਜੇ ਗਏ ਸਨ। ਕੇਂਦਰੀ ਕਮੇਟੀ ਨਾਲ ਤਿੰਨ ਮੀਟਿੰਗਾਂ ਅਤੇ ਗੱਲਬਾਤ ਹੋਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਪ੍ਰੈੱਸ ਕਾਨਫਰੰਸ ਨਹੀਂ ਕਰਨੀ ਚਾਹੁੰਦੇ ਸੀ ਕਿਉਂਕਿ ਇਹ ਤਿੰਨੇ ਦਿਨ ਮਹਾਨ ਸ਼ਹਾਦਤ ਵਾਲੇ ਹੁੰਦੇ ਹਨ। ਪ੍ਰੰਤੂ ਪੰਜਾਬ ਨੂੰ ਆਪਣੀ ਝਾਂਕੀ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨਾ ਹੀ ਪਿਛਲੇ ਸਾਲ ਇਜਾਜ਼ਤ ਦਿੱਤੀ ਸੀ। ਭਾਜਪਾ ਨੇ ਇਸਦਾ ਵੀ ਭਾਜਪਾਕਰਨ ਕਰ ਦਿੱਤਾ ਹੈ।

 

ਸੀਐਮ ਨੇ ਕੇਂਦਰ ਖਿਲਾਫ ਕੱਢਿਆ ਗੁੱਸਾ 

ਆਜ਼ਾਦੀ ਸਾਨੂੰ ਪੰਜਾਬੀਆਂ ਨੇ ਦਿਵਾਈ ਤੇ ਸਾਡੀ ਆਪਣੀ ਝਾਂਕੀ ਨੂੰ ਬਾਹਰ ਕਰ ਦਿੱਤਾ। ਇਹ ਕੀ ਸਮਝਦੇ ਹਨ ਆਪਣੇ ਆਪ ਨੂੰ, ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਜਨ-ਗਨ-ਮਨ 'ਚੋਂ ਹੀ ਪੰਜਾਬ ਨੂੰ ਕੱਢ ਦੇਣ। ਭਾਜਪਾ ਵਾਲੇ ਦੇਸ਼ ਭਰ ਵਿੱਚ ਵਿਕਾਸ ਸੰਕਲਪ ਯਾਤਰਾ ਦੇ ਨਾਂ 'ਤੇ ਵੈਨਾਂ ਲੈ ਕੇ ਘੁੰਮ ਰਹੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਝਾਕੀਆਂ ਕੱਢ ਰਹੇ ਹਨ। ਪਰ ਭਗਤ ਸਿੰਘ ਤੇ ਰਾਜਗੁਰੂ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ। ਜਾਖੜ, ਕੈਪਟਨ ਨੂੰ ਕਹਿਣਾ ਚਾਹੁੰਦਾ ਹਾਂ, RDF ਦਾ ਪੈਸਾ ਰੋਕ ਲਿਆ, NHM ਨੂੰ ਰੋਕ ਦਿੱਤਾ ਗਿਆ। ਤੀਰਥ ਯਾਤਰਾ ਲਈ ਰੇਲ ਗੱਡੀ ਰੋਕ ਦਿੱਤੀ। ਵਾਰਾਣਸੀ, ਪਟਨਾ ਸਾਹਿਬ, ਅਜਮੇਰ ਸ਼ਰੀਫ ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ। ਮੋਦੀ ਦੇ ਭਾਸ਼ਣ 'ਚ ਡਬਲ ਇੰਜਣਾਂ ਦੀ ਗੱਲ ਕਰਦੇ ਹਨ ਤੇ ਸਾਨੂੰ ਇੰਜਣ ਨਹੀਂ ਦਿੱਤੇ। ਹੁਣ ਉਹ ਕਿਹੜੇ ਮੂੰਹ ਨਾਲ ਪੰਜਾਬ 'ਚ ਵੋਟਾਂ ਮੰਗਣ ਆਉਣਗੇ, ਲੋਕ ਦਿਖਾਉਣਗੇ ਕਿ ਝਾਕੀਆਂ ਕੀ ਹੁੰਦੀਆਂ ਹਨ। ਮੁੱਖ ਮੰਤਰੀ ਹੋਣ ਦੇ ਨਾਤੇ ਇਸਦਾ ਵਿਰੋਧ ਕਰਨਾ ਮੇਰਾ ਫਰਜ਼ ਹੈ। ਇਹ ਝਾਕੀਆਂ ਪੰਜਾਬ ਵਿੱਚ ਦਿਖਾਈਆਂ ਜਾਣਗੀਆਂ। ਇਹ ਵੀ ਲਿਖਾਂਗੇ ਕਿ ਰਿਜੈਕਟਿਡ ਬਾਏ ਸੈਂਟਰ। ਸਾਨੂੰ ਆਪਣੀ ਵਿਰਾਸਤ ਦਿਖਾਉਣ ਤੋਂ ਰੋਕ ਨਹੀਂ ਸਕਦੇ। ਮੋਦੀ ਸਾਹਿਬ ਨੂੰ ਪੁੱਛੋ, ਕੱਲ੍ਹ ਉਹ ਅਨੋਖੀ ਸ਼ਰਧਾਂਜਲੀ ਦੇ ਰਹੇ ਸਨ, ਅੱਜ ਕੀ ਹੋਇਆ? ਮੁੱਖ ਮੰਤਰੀ ਨੇ ਝਾਕੀ ਨਾ ਦਿਖਾਉਣ ਦੇ ਪੱਤਰ ਦੀ ਆਲੋਚਨਾ ਤੇ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਭਾਜਪਾ ਆਗੂ ਇਸ 'ਤੇ ਕੀ ਕਹਿਣਗੇ। ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਨੂੰ ਚੁਣੌਤੀ ਦੇ ਰਹੇ ਹਨ। ਇਹ ਸਟੇਟ ਨੂੰ ਚੱਲਣ ਨਹੀਂ ਦੇ ਰਹੇ। ਜਿੱਥੇ-ਜਿੱਥੇ ਭਾਜਪਾ ਨਹੀਂ ਹੈ ਉਸ ਰਾਜ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ। ਹਰ ਸੂਬੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਰ ਗੱਲ ਲਈ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਕੀ ਇਹ ਲੋਕਤੰਤਰ ਹੈ? 150 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। 2014 ਤੋਂ ਪਹਿਲਾਂ ਕਦੇ ਵੀ ਕਿਸੇ ਸੰਸਦ ਮੈਂਬਰ ਨੂੰ ਮੁਅੱਤਲ ਨਹੀਂ ਕੀਤਾ ਗਿਆ ਸੀ। 

ਇਹ ਵੀ ਪੜ੍ਹੋ