Punjab Politics : ਅਕਾਲੀ ਦਲ ਤੇ ਬਸਪਾ ਦਾ ਗਠਜੋੜ ਰਹੇਗਾ ਕਾਇਮ, ਸੁਖਬੀਰ-ਮਾਇਆਵਤੀ ਦੀ ਮੀਟਿੰਗ ਦੌਰਾਨ ਹੋਇਆ ਤੈਅ 

ਬੀਤੇ ਦਿਨੀਂ ਮਾਇਆਵਤੀ ਦੇ ਬਿਆਨ ਕਿ ਬਸਪਾ ਇਕੱਲੇ ਚੋਣਾਂ ਲੜੇਗੀ ਨੇ Punjab Politics ਉਪਰ ਅਸਰ ਪਾਇਆ ਸੀ ਤੇ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਸੀ। ਇਸ ਮਗਰੋਂ ਸੁਖਬੀਰ ਬਾਦਲ ਨੇ ਮਾਇਆਵਤੀ ਨਾਲ ਦੋ ਮੀਟਿੰਗਾਂ ਕੀਤੀਆਂ। 

Share:

ਹਾਈਲਾਈਟਸ

  • ਪੰਜਾਬ ਭਰ ਵਿੱਚ ਬੂਥ ਕਮੇਟੀਆਂ ਬਣਾ ਕੇ ਗਠਜੋੜ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰੇਗਾ
  • ਬਸਪਾ ਨਾਲ ਹੀ ਗਠਜੋੜ ਕਾਇਮ ਰਹੇਗਾ। 

Punjab Politics News : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦਰਮਿਆਨ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਮੀਟਿੰਗ ਤੋਂ ਬਾਅਦ ਇਹ ਲੱਗਭੱਗ ਤੈਅ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਵਿਚਾਲੇ ਸਮਝੌਤਾ ਬਰਕਰਾਰ ਰਹੇਗਾ। ਕੁੱਝ ਦਿਨ ਪਹਿਲਾਂ ਹੀ ਬਸਪਾ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਸੀ ਕਿ ਅਕਾਲੀ ਦਲ ਨਾਲ ਸਮਝੌਤਾ ਹੁਣ ਸਿਰਫ਼ ਸਿਧਾਂਤਕ ਹੈ, ਇਸ ਵਿੱਚ ਅਮਲੀਜਾਮਾ ਕੁੱਝ ਨਹੀਂ ਹੈ।

ਮੀਟਿੰਗਾਂ ਮਗਰੋਂ ਬਦਲੇ ਸੁਰ 

ਸੁਖਬੀਰ ਬਾਦਲ ਦੀਆਂ ਮਾਇਆਵਤੀ ਨਾਲ ਦੋ ਮੀਟਿੰਗਾਂ ਤੋਂ ਬਾਅਦ ਜਸਬੀਰ ਸਿੰਘ ਗੜ੍ਹੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਪੱਕਾ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਕੇਡਰ ਕੈਂਪ ਰਾਹੀਂ ਬਸਪਾ ਕੇਡਰ ਪੰਜਾਬ ਭਰ ਵਿੱਚ ਬੂਥ ਕਮੇਟੀਆਂ ਬਣਾ ਕੇ ਗਠਜੋੜ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰੇਗਾ।

ਇੰਡੀਆ ਗਠਜੋੜ ਤੋਂ ਕਿਨਾਰਾ 

ਹਾਲ ਹੀ ਵਿੱਚ ਆਪਣੇ ਜਨਮਦਿਨ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਉਨ੍ਹਾਂ ਦੇ ਇੰਡੀਆ ਗਠਜੋੜ (INDIA) ਵਿੱਚ ਸ਼ਾਮਲ ਹੋਣ ਦੀ ਚਰਚਾ ਦੌਰਾਨ ਸਪੱਸ਼ਟ ਕੀਤਾ ਸੀ ਕਿ ਪਾਰਟੀ ਦੇਸ਼ ਵਿੱਚ ਇਕੱਲੇ ਚੋਣਾਂ ਲੜੇਗੀ। ਹਾਲਾਂਕਿ ਬਾਅਦ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨਾਲ ਉਨ੍ਹਾਂ ਦਾ ਗਠਜੋੜ ਜਾਰੀ ਰਹੇਗਾ। ਸੁਖਬੀਰ ਬਾਦਲ ਦੀਆਂ ਮਾਇਆਵਤੀ ਨਾਲ ਹੋਈਆਂ ਦੋ ਮੀਟਿੰਗਾਂ ਤੋਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਬਸਪਾ ਨਾਲ ਹੀ ਗਠਜੋੜ ਕਾਇਮ ਰਹੇਗਾ। 

 

ਇਹ ਵੀ ਪੜ੍ਹੋ