Punjab Politics: ਸੁਖਬੀਰ ਬਾਦਲ ਦਾ ਸੀਐਮ ਮਾਨ ਤੇ ਪਲਟਵਾਰ ਕਿਹਾ- 'ਮਾਨ ਸਾਹਬ, ਸੁੱਖ ਵਿਲਾਸ ਤੇ ਕਾਰਵਾਈ ਕਰੋ ਜਾਂ ਮੁਆਫੀ ਮੰਗੋ

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਬਾਲਾਸਰ ਫਾਰਮ ਹਾਊਸ ਲਈ ਨਹਿਰ ਬਣਾਉਣ ਬਾਰੇ ਝੂਠੀ ਬਿਆਨਬਾਜ਼ੀ ਕਰਨ ਕਾਰਨ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ। ਅਰਸ਼ਦੀਪ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨੀ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਾਰਾ ਪ੍ਰਚਾਰ ਕੀਤਾ ਹੈ। ਕਿਉਂਕਿ ਪੰਜਾਬ ਪੁਲਿਸ ਨੇ ਮੰਨਿਆ ਹੈ ਕਿ ਸ਼ੁਭਕਰਨ ਦਾ ਕਤਲ ਪੰਜਾਬ ਦੀ ਧਰਤੀ 'ਤੇ ਨਹੀਂ ਸਗੋਂ ਹਰਿਆਣਾ ਦੀ ਧਰਤੀ 'ਤੇ ਹੋਇਆ ਸੀ।

Share:

Punjab Politics: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁੱਖ ਵਿਲਾਸ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਐਮ ਨੂੰ ਚੁਨੌਤੀ ਦਿੱਤੀ ਹੈ ਕਿ ਜੋ ਬਿਆਨਬਾਜੀ ਉਨ੍ਹਾਂ ਕੀਤੀ ਹੈ ਉਸ ਨੂੰ ਸਾਬਤ ਕਰਨ। ਪਾਰਟੀ ਦੇ ਕਾਨੂੰਨੀ ਵਿੰਗ ਦੇ ਮੁਖੀ ਅਰਸ਼ਦੀਪ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਆਦਤ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਹੈ। ਅੱਜ ਜਦੋਂ ਮੁੱਖ ਮੰਤਰੀ ਸ਼ੁਭਕਰਨ ਦੀ ਮੌਤ 'ਤੇ ਜ਼ੀਰੋ ਐਫਆਈਆਰ ਦਰਜ ਕਰਨ ਦੇ ਮਾਮਲੇ 'ਚ ਘਿਰੇ ਹੋਏ ਹਨ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਸੁੱਖ ਵਿਲਾਸ ਦਾ ਸਹਾਰਾ ਲਿਆ ਹੈ।

ਸੁੱਖ ਵਿਲਾਸ ਵਿੱਚ ਕੁਝ ਗਲਤ ਹੋਇਆ ਤਾਂ ਮਾਨ ਕਾਰਵਾਈ ਕਰਨ

ਅਕਾਲੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣੇ ਦੋ ਸਾਲ ਹੋ ਗਏ ਹਨ। ਕੀ ਉਹ ਬੇਵੱਸ ਮੁੱਖ ਮੰਤਰੀ ਹੈ। ਜੇਕਰ ਸੁੱਖ ਵਿਲਾਸ ਵਿੱਚ ਕੁਝ ਗਲਤ ਹੋਇਆ ਹੈ ਤਾਂ ਉਨ੍ਹਾਂ ਨੂੰ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ। ਪੁਲਿਸ ਅਤੇ ਵਿਜੀਲੈਂਸ ਮੁੱਖ ਮੰਤਰੀ ਦੇ ਅਧੀਨ ਹੀ ਹਨ। ਕਲੇਰ ਨੇ ਕਿਹਾ ਕਿ ਜਾਂ ਤਾਂ ਮੁੱਖ ਮੰਤਰੀ ਦੋਸ਼ ਸਾਬਤ ਕਰਨ ਜਾਂ ਫਿਰ ਲੋਕਾਂ ਤੋਂ ਮੁਆਫ਼ੀ ਮੰਗਣ, ਨਹੀਂ ਤਾਂ ਅਦਾਲਤ ਵਿੱਚ ਆਉਣ ਲਈ ਤਿਆਰ ਰਹਿਣ। ਕਿਉਂਕਿ ਪਾਰਟੀ ਉਨ੍ਹਾਂ ਵਿਰੁੱਧ ਇੱਕ ਹੋਰ ਮਾਣਹਾਨੀ ਦਾ ਕੇਸ ਦਾਇਰ ਕਰੇਗੀ।

ਇਹ ਵੀ ਪੜ੍ਹੋ