Punjab Politics: ਅੱਜ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਸਿਮਰਜੀਤ ਬੈਂਸ!

ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕਾਂਗਰਸ ਅੱਜ ਬੈਂਸ ਨੂੰ ਉਮੀਦਵਾਰ ਐਲਾਨ ਸਕਦੀ ਹੈ। ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪੰਜਾਬ 'ਚ ਸੂਬਾ ਪੱਧਰ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਗੱਲ ਦੋਵੇਂ ਪਾਰਟੀਆਂ ਦੇ ਸੁਪਰੀਮੋ ਕਰ ਰਹੇ ਹਨ।

Share:

Punjab Politics: ਲੁਧਿਆਣਾ ਵਿੱਚ ਕਾਂਗਰਸ ਨੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਤੋੜ ਲੱਭ ਲਿਆ ਹੈ। ਭਾਜਪਾ ਨੇ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਕਿਉਂਕਿ ਉਹ ਸਿੱਖ ਚਿਹਰਾ ਹਨ। ਬਿੱਟੂ ਦੇ ਮੁਕਾਬਲੇ ਹੁਣ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਕਾਂਗਰਸ ਹਾਈਕਮਾਂਡ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਪਾਰਟੀ ਨੇ ਬੈਂਸ ਨੂੰ ਟਿਕਟ ਦੇਣ ਬਾਰੇ ਸ਼ਹਿਰ ਦੇ 9 ਸਥਾਨਕ ਇੰਚਾਰਜਾਂ ਤੋਂ ਵੀ ਰਾਏ ਲਈ ਹੈ।

ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕਾਂਗਰਸ ਅੱਜ ਬੈਂਸ ਨੂੰ ਉਮੀਦਵਾਰ ਐਲਾਨ ਸਕਦੀ ਹੈ। ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪੰਜਾਬ 'ਚ ਸੂਬਾ ਪੱਧਰ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਗੱਲ ਦੋਵੇਂ ਪਾਰਟੀਆਂ ਦੇ ਸੁਪਰੀਮੋ ਕਰ ਰਹੇ ਹਨ। ਸੂਤਰਾਂ ਅਨੁਸਾਰ ਅੱਜ ਬੈਂਸ ਵੱਲੋਂ ‘ਆਪ’ ਸੁਪਰੀਮੋ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ।

2019 ਵਿੱਚ ਬੈਂਸ ਨੂੰ ਮਿਲੀਆ ਸਨ 3,07423 ਵੋਟਾਂ

ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ਵਿੱਚ ਸਿਮਰਜੀਤ ਸਿੰਘ ਬੈਂਸ ਨੂੰ 3,07423 ਵੋਟਾਂ ਮਿਲੀਆਂ ਸਨ, ਜਦੋਂ ਕਿ ਬਿੱਟੂ ਨੂੰ 383,795 ਵੋਟਾਂ ਮਿਲੀਆਂ ਸਨ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਪਾਰਟੀ ਨੇ ਟਿਕਟ ਦੇ ਵੱਡੇ ਦਾਅਵੇਦਾਰ ਰਹੇ ਆਗੂਆਂ ਨੂੰ ਸਰਕਾਰ ਬਣਨ ’ਤੇ ਵਿਧਾਨ ਸਭਾ ਵਿੱਚ ਵੱਡੇ ਅਹੁਦੇ ਦਾ ਲਾਲੀਪਾਪ ਦੇ ਕੇ ਸ਼ਾਂਤ ਕਰ ਦਿੱਤਾ ਹੈ।

ਵਰਕਰ ਕਰ ਸਕਦੇ ਹਨ ਘਰ ਵਾਪਸੀ

ਬੈਂਸ ਨੂੰ ਟਿਕਟ ਮਿਲਣ ਨਾਲ ਬਿੱਟੂ ਦੇ ਕੁਝ ਨਜ਼ਦੀਕੀ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਪਰ ਇਸ ਦੌਰਾਨ ਬਿੱਟੂ ਤੋਂ ਨਾਰਾਜ਼ ਹੋ ਕੇ ਭਾਜਪਾ 'ਚ ਸ਼ਾਮਲ ਹੋਏ ਕਾਂਗਰਸੀ ਘਰ ਵਾਪਸੀ ਕਰ ਸਕਦੇ ਹਨ। ਇਸ ਕਾਰਨ ਬੈਂਸ ਨੂੰ ਟਿਕਟ ਮਿਲਣ ਤੋਂ ਬਾਅਦ ਵਰਕਰਾਂ ਵੱਲੋਂ ਪਾਰਟੀਆਂ ਬਦਲਣ ਨਾਲ ਬਹੁਤਾ ਫਰਕ ਨਹੀਂ ਪਵੇਗਾ। ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਪਾਰਟੀ ਦੇ ਸਾਰੇ ਆਗੂ ਡਿੱਗਦੇ ਗ੍ਰਾਫ ਕਾਰਨ ਟਿਕਟ ਲੈਣ ਨੂੰ ਤਿਆਰ ਨਹੀਂ ਹਨ। ਸੂਤਰਾਂ ਅਨੁਸਾਰ ਕਾਂਗਰਸ ਤੋਂ ਪਹਿਲਾਂ ਬੈਂਸ ਨੇ ਅਕਾਲੀ ਦਲ ਨਾਲ ਵੀ ਗੁਪਤ ਮੀਟਿੰਗਾਂ ਕੀਤੀਆਂ ਸਨ।

ਇਹ ਵੀ ਪੜ੍ਹੋ