Punjab Politics : ਫਤਹਿਗੜ੍ਹ ਸਾਹਿਬ 'ਚ ਆਪ ਦੀ ਮਹਾਂਰੈਲੀ ਦੀ ਤਿਆਰੀ, ਖੰਨਾ ਆਉਣਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ 

Punjab Politics News : ਇਸਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਸੂਬੇ ਅੰਦਰ ਕਈ ਮਹਾਂਰੈਲੀਆਂ ਕਰ ਚੁੱਕੀ ਹੈ। ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਅੰਦਰ ਪਹਿਲੀ ਰੈਲੀ ਹੈ। ਜਿਸਦੇ ਕਈ ਸਿਆਸੀ ਮਤਲਬ ਕੱਢੇ ਜਾ ਰਹੇ ਹਨ। 

Share:

ਹਾਈਲਾਈਟਸ

  • ਆਮ ਆਦਮੀ ਪਾਰਟੀ ਨੇ ਵੀ ਰੈਲੀਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ।
  • ਸਮਰਾਲਾ ਰੋਡ ’ਤੇ ਸਥਿਤ ਰਾਹੌਣ ਦੀ ਅਨਾਜ ਮੰਡੀ ਦੀ ਥਾਂ ਦੀ ਚੋਣ ਕੀਤੀ ਗਈ ਹੈ।

Punjab Politics News : ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੰਭਾਵਨਾ ਹੈ ਕਿ ਅਪ੍ਰੈਲ ਜਾਂ ਮਈ ਵਿੱਚ ਆਮ ਚੋਣਾਂ ਹੋ ਸਕਦੀਆਂ ਹਨ। ਆਮ ਆਦਮੀ ਪਾਰਟੀ ਨੇ ਵੀ ਰੈਲੀਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਖੰਨਾ 'ਚ ਇੱਕ ਮਹਾਂਰੈਲੀ ਹੋਣ ਜਾ ਰਹੀ ਹੈ। ਇਸ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਆਉਣਗੇ।

ਕਈ ਏਕੜ 'ਚ ਲੱਗੇਗਾ ਪੰਡਾਲ

ਮਹਾਂਰੈਲੀ ਲਈ ਸਮਰਾਲਾ ਰੋਡ ’ਤੇ ਸਥਿਤ ਰਾਹੌਣ ਦੀ ਅਨਾਜ ਮੰਡੀ ਦੀ ਥਾਂ ਦੀ ਚੋਣ ਕੀਤੀ ਗਈ ਹੈ। ਕਿਉਂਕਿ ਫਸਲੀ ਸੀਜ਼ਨ ਤੋਂ ਬਿਨ੍ਹਾਂ ਇਹ ਖਾਲੀ ਰਹਿੰਦੀ ਹੈ। ਪਾਰਕਿੰਗ ਦੀ ਪੂਰੀ ਥਾਂ ਵੀ ਹੈ। ਇੱਥੇ ਕਈ ਏਕੜ ਵਿੱਚ ਪੰਡਾਲ ਲੱਗੇਗਾ। ‘ਆਪ’ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਅਤੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਰਾਹੌਣ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਨਾਲ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸਨ।

ਮੈਪ ਮੁੱਖ ਮੰਤਰੀ ਸੁਰੱਖਿਆ ਟੀਮਾਂ ਨੂੰ ਭੇਜਿਆ

ਮਹਾਂਰੈਲੀ ਤੋਂ ਪਹਿਲਾਂ ਸਥਾਨ ਦਾ ਨਕਸ਼ਾ (ਮੈਪ) ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਦੀ ਸੁਰੱਖਿਆ ਟੀਮਾਂ ਨੂੰ ਭੇਜ ਦਿੱਤਾ ਗਿਆ ਹੈ। ਇਹ ਸਥਾਨ ਨੈਸ਼ਨਲ ਹਾਈਵੇ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਹੈ। ਮਹਾਂਰੈਲੀ ਵਾਲੀ ਥਾਂ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਏਐਸ ਕਾਲਜ ਸਟੇਡੀਅਮ ਵਿਖੇ ਹੈਲੀਪੈਡ ਬਣਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਕਾਰਨ ਰਾਹੌਣ ਮੰਡੀ ਦਾ ਸਥਾਨ ਬਿਹਤਰ ਮੰਨਿਆ ਜਾ ਰਿਹਾ ਹੈ।

10 ਜਾਂ 11 ਫਰਵਰੀ ਨੂੰ ਹੋਵੇਗੀ ਮਹਾਂਰੈਲੀ 

ਖੰਨਾ 'ਚ ਮਹਾਂਰੈਲੀ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਇਹ 10 ਫਰਵਰੀ ਨੂੰ ਹੋਵੇਗੀ। ਪਰ 11 ਫਰਵਰੀ ਨੂੰ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਸੰਭਾਵਨਾ ਹੈ ਕਿ ਇਹ 10 ਫਰਵਰੀ ਨੂੰ ਹੋਵੇਗੀ। ਇਸਦਾ ਅਧਿਕਾਰਤ ਐਲਾਨ ਇੱਕ-ਦੋ ਦਿਨਾਂ ਵਿੱਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ