Punjab Politics: ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਬਿੱਟੂ ਤੇ ਸ਼ਬਦੀ ਹਮਲਾ ਕਿਹਾ-ਜਨਤਾ ਮਾਫ ਨਹੀਂ ਕਰੇਗੀ

Punjab Politics: ਰਾਜਾ ਵੜਿੰਗ ਨੇ ਕਿਹਾ ਕਿ ਔਖੇ ਵੇਲੇ ਪਾਰਟੀ ਛੱਡਣ ਵਾਲਿਆਂ ਨੂੰ ਲੋਕ ਮੁਆਫ਼ ਨਹੀਂ ਕਰਨਗੇ। ਵੜਿੰਗ ਨੇ ਕਿਹਾ ਕਿ ਬਿੱਟੂ ਨੂੰ ਪਾਰਟੀ ਨਾਲੋਂ ਨਿੱਜੀ ਤੌਰ 'ਤੇ ਜ਼ਿਆਦਾ ਨੁਕਸਾਨ ਹੋਇਆ ਹੈ।

Share:

Punjab Politics: ਕੱਲ ਮੰਗਲਵਾਰ ਨੂੰ ਕਾਂਗਰਸ ਦੇ ਆਗੂ ਰਹੇ ਰਵਨੀਤ ਸਿੰਘ ਨੇ ਭਾਜਪਾ ਦਾ ਪੱਲਾ ਫੜ ਲਿਆ ਜਿਸ ਤੋਂ ਬਾਅਦ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਾ। ਉੱਥੇ ਹੀ ਹੁਣ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਤੋਂ ਸਿਆਸੀ ਸਮੀਕਰਣ ਬਦਲਦੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਪਾਰਟੀ ਲਈ ਘਾਟਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਖੇ ਵੇਲੇ ਪਾਰਟੀ ਛੱਡਣ ਵਾਲਿਆਂ ਨੂੰ ਲੋਕ ਮੁਆਫ਼ ਨਹੀਂ ਕਰਨਗੇ। ਵੜਿੰਗ ਨੇ ਕਿਹਾ ਕਿ ਬਿੱਟੂ ਨੂੰ ਪਾਰਟੀ ਨਾਲੋਂ ਨਿੱਜੀ ਤੌਰ 'ਤੇ ਜ਼ਿਆਦਾ ਨੁਕਸਾਨ ਹੋਇਆ ਹੈ। ਕਿਉਂਕਿ ਹੁਣ ਉਹ ਸਾਂਸਦ ਤਾਂ ਰਹਿ ਸਕਦੇ ਹਨ ਪਰ ਕਾਂਗਰਸ ਪਰਿਵਾਰ ਨਹੀਂ ਕਹਾਉਣਗੇ। ਕਿਉਂਕਿ ਉਨ੍ਹਾਂ ਦੇ ਦਾਦਾ ਮਰਹੂਮ ਬੇਅੰਤ ਸਿੰਘ ਕਾਂਗਰਸ ਵਿੱਚ ਵੱਡਾ ਨਾਮ ਸੀ।

ਜੇਕਰ ਕੋਈ ਮੁੱਦਾ ਸੀ ਤਾਂ ਹਾਈਕਮਾਂਡ ਨਾਲ ਬੈਠ ਕੇ ਚਰਚਾ ਕਰਗੇ ਬਿੱਟੂ- ਵੜਿੰਗ

ਇੱਕ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ। ਉਸ ਦੀ ਟਿਕਟ ਕੈਂਸਲ ਹੋਣ ਵਰਗੀ ਕੋਈ ਗੱਲ ਨਹੀਂ ਸੀ। ਸੋਮਵਾਰ ਨੂੰ ਵੀ ਉਸ ਨਾਲ ਗੱਲ ਕੀਤੀ। ਬਿੱਟੂ ਦੇ ਪਾਰਟੀ ਹਾਈਕਮਾਂਡ ਨਾਲ ਸਿੱਧੇ ਸਬੰਧ ਸਨ। ਜੇਕਰ ਉਨ੍ਹਾਂ ਦੇ ਦਿਮਾਗ 'ਚ ਕੋਈ ਮੁੱਦਾ ਸੀ ਤਾਂ ਉਨ੍ਹਾਂ ਨੂੰ ਹਾਈਕਮਾਂਡ ਨਾਲ ਬੈਠ ਕੇ ਇਸ 'ਤੇ ਚਰਚਾ ਕਰਨੀ ਚਾਹੀਦੀ ਸੀ।

ਆਉਣ ਵਾਲੀਆਂ ਚੋਣਾਂ 'ਚ ਲੋਕ ਸਬਕ ਸਿਖਾਉਣਗੇ

ਸੂਬਾ ਪ੍ਰਧਾਨ ਨੇ ਕਿਹਾ ਕਿ ਲੋਕ ਹੁਣ ਅਜਿਹੇ ਲੋਕਾਂ ਤੋਂ ਅੱਕ ਚੁੱਕੇ ਹਨ ਜੋ ਕਦੇ ਪੀਲਾ ਝੰਡਾ ਫੜਦੇ ਹਨ ਤੇ ਕਦੇ ਭਗਵਾ ਝੰਡਾ। ਬਿੱਟੂ, ਡਾ. ਰਾਜ ਕੁਮਾਰ ਚੱਬੇਵਾਲ ਅਤੇ ਗੁਰਪ੍ਰੀਤ ਸਿੰਘ ਜੀਪੀ ਵਰਗੇ ਆਗੂਆਂ ਨੂੰ ਲੋਕ ਮਾਫ਼ ਨਹੀਂ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿਚ ਸਬਕ ਸਿਖਾਉਣਗੇ |

ਇਹ ਵੀ ਪੜ੍ਹੋ