ਬਲੈਕ ਸਪੌਟਾਂ 'ਤੇ ਹਾਦਸੇ ਘਟਾਉਣ ਲਈ ਪੰਜਾਬ ਪੁਲਿਸ ਨੇ ਕੀਤੀ ਪਹਿਲ, ਜਾਣੋ ਕੀ ਹੈ ਮਾਮਲਾ

ਬਲੈਕ ਸਪੌਟਾਂ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਪੁਲਿਸ ਵਲੋਂ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਇਸ ਦੇ ਤਹਿਤ ਹੁਣ ਇਕ ਐਪ ਤਿਆਰ ਕੀਤੀ ਗਈ ਹੈ, ਜਿਹੜੀ ਕਿ ਤੁਹਾਨੂੰ ਦਸ ਦੇਵੇਗੀ ਕਿ ਸੜਕ 'ਤੇ ਬਲੈਕ ਸਪੌਟ ਕਿੱਥੇ ਹੈ। ਖਾਸ ਗੱਲ ਇਹ ਹੈ ਕਿ ਐਪ ਦੀ ਵਰਤੋਂ ਕਰਦੇ ਸਮੇਂ ਡਰਾਈਵਰਾਂ ਨੂੰ ਵੌਇਸ ਅਲਰਟ ਮਿਲੇਗਾ ਅਤੇ ਪਤਾ ਚੱਲੇਗਾ ਕਿ ਕਿੰਨੀ ਦੂਰੀ 'ਤੇ ਬਲੈਕ ਸਪਾਟ ਹੈ।

Share:

Black Spots Punjab: ਪੰਜਾਬ 'ਚ ਵੱਡੀ ਗਿਣਤੀ ਵਿੱਚ ਸੜਕ ਹਾਦਸੇ ਹੋ ਰਹੇ ਹਨ। ਇਹਨਾਂ ਹਾਦਸਿਆਂ ਦਾ ਵੱਡਾ ਕਾਰਨ ਬਲੈਕ ਸਪੌਟ ਦੱਸੇ ਜਾ ਰਹੇ ਹਨ। ਅੰਕੜੇ ਦੇ ਮੁਤਾਬਿਕ ਪੰਜਾਬ ਵਿੱਚ 784 ਬਲੈਕ ਸਪੌਟ ਹਨ, ਜਿਹੜੇ ਕਿ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ 'ਤੇ ਹਨ। ਬਲੈਕ ਸਪੌਟਾਂ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਪੁਲਿਸ ਵਲੋਂ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਇਸ ਦੇ ਤਹਿਤ ਹੁਣ ਇਕ ਐਪ ਤਿਆਰ ਕੀਤੀ ਗਈ ਹੈ, ਜਿਹੜੀ ਕਿ ਤੁਹਾਨੂੰ ਦਸ ਦੇਵੇਗੀ ਕਿ ਸੜਕ 'ਤੇ ਬਲੈਕ ਸਪੌਟ ਕਿੱਥੇ ਹੈ। ਖਾਸ ਗੱਲ ਇਹ ਹੈ ਕਿ ਐਪ ਦੀ ਵਰਤੋਂ ਕਰਦੇ ਸਮੇਂ ਡਰਾਈਵਰਾਂ ਨੂੰ ਵੌਇਸ ਅਲਰਟ ਮਿਲੇਗਾ ਅਤੇ ਪਤਾ ਚੱਲੇਗਾ ਕਿ ਕਿੰਨੀ ਦੂਰੀ 'ਤੇ ਬਲੈਕ ਸਪਾਟ ਹੈ। ਇਸ ਨਾਲ ਵਾਹਨ ਚਾਲਕ ਪਹਿਲੇ ਹੀ ਅਲਰਟ ਹੋ ਜਾਵੇਗਾ ਅਤੇ ਬਲੈਕ ਸਪੌਟ ਤੇ ਸਾਵਧਾਨੀ ਨਾਲ ਗੱਡੀ ਚਲਾਵੇਗਾ, ਜਿਸ ਨਾਲ ਹਾਦਸਾ ਹੋਣ ਦਾ ਖਦਸ਼ਾ ਘੱਟ ਹੋ ਜਾਵੇਗਾ।

ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਐਪ ਕੀਤੀ ਤਿਆਰ

ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਵੱਲੋਂ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਇਹ ਐਪ ਤਿਆਰ ਕੀਤੀ ਗਈ ਹੈ ਅਤੇ ਸੂਬੇ ਦੇ ਸਾਰੇ ਬਲੈਕ ਸਪੌਟਸ ਦੀ ਮੈਪਿੰਗ ਕੀਤੀ ਗਈ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਇਹ ਤਰਾਂ ਦੀ ਪਹਿਲ ਕੀਤੀ ਗਈ ਹੈ। ਮਾਹਿਰਾਂ ਵਲੋਂ ਦਸਿਆ ਜਾ ਰਿਹਾ ਹੈ ਕਿ ਇਹ ਸਾਂਝਾ ਉਪਰਾਲਾ ਸੜਕ ਸੁਰੱਖਿਆ ਨੂੰ ਵਧਾਉਣ ਅਤੇ ਰਾਜ ਵਿੱਚ ਬਚਾਅ ਪੱਖ ਤੋਂ ਡਰਾਈਵਿੰਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕਦਮ ਹੈ।

ਨਵੀਂ ਵਿਵਸਥਾ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਪੰਜਾਬ ਵਿੱਚ ਪੈਂਦੇ ਸਟੇਟ ਅਤੇ ਨੈਸ਼ਨਲ ਹਾਈਵੇ ’ਤੇ ਬਲੈਕ ਸਪੌਟਾਂ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ ਗਿਆ ਹੈ। ਏਡੀਜੀਪੀ ਟ੍ਰੈਫਿਕ ਏਐਸ ਰਾਏ ਨੇ ਕਿਹਾ ਕਿ ਇਸ ਨੂੰ ਰਾਜ ਦੀਆਂ ਸੜਕਾਂ 'ਤੇ ਸੁਰੱਖਿਅਤ ਡਰਾਈਵਿੰਗ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਅਤੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਹਾਦਸੇ ਬਲੈਕ ਸਪੌਟਸ ਦੀ ਅਜਿਹੀ ਵਿਆਪਕ ਮੈਪਿੰਗ ਨੂੰ ਲਾਗੂ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਸੂਬਾ ਹੈ। ਇੰਨਾ ਹੀ ਨਹੀਂ ਐਪ ਨਿੱਜੀ ਪਸੰਦ ਦੇ ਆਧਾਰ 'ਤੇ ਖੇਤਰੀ ਭਾਸ਼ਾਵਾਂ 'ਚ ਵੌਇਸ ਅਲਰਟ ਦੀ ਪੇਸ਼ਕਸ਼ ਕਰਦਾ ਹੈ।

ਸੜਕ ਸੁਰੱਖਿਆ ਬਲ ਨੂੰ ਕੀਤਾ ਆਧੁਨਿਕ ਵਾਹਨਾਂ ਨਾਲ ਲੈਸ 

ਇਸ ਤੋਂ ਪਹਿਲਾਂ ਰਾਜ ਵਿੱਚ ਵੱਡੇ ਸੜਕ ਹਾਦਸਿਆਂ ਦੀ ਜਾਂਚ ਲਈ ਕਰੈਸ਼ ਇਨਵੈਸਟੀਗੇਸ਼ਨ ਅਫਸਰ ਪਹਿਲਾਂ ਹੀ ਤਾਇਨਾਤ ਕੀਤੇ ਜਾ ਚੁੱਕੇ ਹਨ। ਇਸਦੀ ਸ਼ੁਰੂਆਤ ਜ਼ਿਲ੍ਹਾ ਮੁਹਾਲੀ ਤੋਂ ਕੀਤੀ ਗਈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਕਰੈਸ਼ ਇਨਵੈਸਟੀਗੇਸ਼ਨ ਅਫਸਰ ਤਾਇਨਾਤ ਕੀਤੇ ਜਾ ਰਹੇ ਹਨ। ਰਾਏ ਨੇ ਦੱਸਿਆ ਕਿ ਨਵੇਂ ਸਾਲ 'ਚ ਸੜਕ ਸੁਰੱਖਿਆ ਫੋਰਸ ਵੀ ਸੂਬੇ ਦੀਆਂ ਸੜਕਾਂ 'ਤੇ ਨਵੇਂ ਰੂਪ 'ਚ ਨਜ਼ਰ ਆਵੇਗੀ। ਸੜਕ ਸੁਰੱਖਿਆ ਬਲ ਨੂੰ ਆਧੁਨਿਕ ਵਾਹਨਾਂ ਨਾਲ ਲੈਸ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਦਾ ਟੀਚਾ ਪੰਜਾਬ ਵਿੱਚ ਸੜਕ ਹਾਦਸਿਆਂ ਦਾ ਖਦਸ਼ਾ ਘਟ ਕਰਨਾ ਹੈ। ਸਰਕਾਰ ਵੱਲੋਂ ਸੜਕ ਸੁਰੱਖਿਆ ਬਲ ਲਈ ਵੱਖਰੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ