ਪੰਜਾਬ ਪੁਲਿਸ ਦੇ DIG ਨੇ ਖਾਲਿਸਤਾਨੀ ਪੰਨੂੰ ਨੂੰ ਦਿੱਤੀ ਚਿਤਾਵਨੀ - ਕੈਂਟਰ 'ਚ ਬਿਠਾ ਕੇ ਲਿਆਵਾਂਗੇ 

ਡੀਆਈਜੀ ਨੇ ਕਿਹਾ ਕਿ ਪੰਨੂੰ ਦਾ ਮਕਸਦ ਸਿਰਫ ਦਹਿਸ਼ਤ ਫੈਲਾਉਣਾ ਹੈ ਅਤੇ ਪੁਲਿਸ ਇਸਦੀਆਂ ਫੋਕੀਆਂ ਫੜਾਂ ਤੋਂ ਡਰਨ ਵਾਲੀ ਨਹੀਂ ਹੈ। ਪੰਨੂੰ ਦੇ ਇਹ ਸਿਰਫ ਵਿਦੇਸ਼ 'ਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਢਕਵੰਜ ਹਨ।

Courtesy: file photo

Share:

ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਅਮਰੀਕਾ 'ਚ ਬੈਠੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੇ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ। ਪੰਨੂੰ ਵੱਲੋਂ ਪਟਿਆਲਾ 'ਚ ਹੋ ਰਹੇ ਸੂਬਾ ਪੱਧਰੀ ਸਮਾਗਮ ਦੇ ਸਬੰਧ 'ਚ ਦਿੱਤੀ ਧਮਕੀ 'ਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਭਗੌੜਾ ਪੰਨੂ ਵਿਦੇਸ਼ੀ ਧਰਤੀ 'ਤੇ ਬੈਠ ਕੇ ਗਿੱਦੜ ਧਮਕੀਆਂ ਦਿੰਦਾ ਹੈ। ਜਲਦ ਹੀ ਉਸ ਨੂੰ ਪੁਲਿਸ ਦੇ ਕੈਂਟਰ 'ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਂਦਾ ਜਾਵੇਗਾ। ਸਿੱਧੂ ਨੇ ਕਿਹਾ ਕਿ ਉਸਦਾ ਮਕਸਦ ਸਿਰਫ ਦਹਿਸ਼ਤ ਫੈਲਾਉਣਾ ਹੈ ਅਤੇ ਪੁਲਿਸ ਇਸਦੀਆਂ ਫੋਕੀਆਂ ਫੜਾਂ ਤੋਂ ਡਰਨ ਵਾਲੀ ਨਹੀਂ ਹੈ। ਪੰਨੂੰ ਦੇ ਇਹ ਸਿਰਫ ਵਿਦੇਸ਼ 'ਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਢਕਵੰਜ ਹਨ।

ਪੰਨੂੰ ਭਾਈਚਾਰਕ ਸਾਂਝ ਨਹੀਂ ਤੋੜ ਸਕਦਾ 

ਡੀਆਈਜੀ ਨੇ ਕਿਹਾ ਕਿ ਪੰਨੂੰ ਨੂੰ ਅਹਿਸਾਸ ਨਹੀਂ ਕਿ ਪਟਿਆਲਾ ਸ਼ਹਿਰ ਦੇ ਲੋਕ ਜਿਹੜੇ ਲੋਕ ਸ਼੍ਰੀ ਕਾਲੀ ਮਾਤਾ ਮੰਦਰ ਜਾਂਦੇ ਹਨ ਉਹ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵੀ ਜਾਂਦੇ ਹਨ। ਇਸ ਲਈ ਇਥੋਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਸੰਭਵ ਨਹੀਂ ਹੈ। ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਨੂੰ ਖੁਦ ਵੀ ਪੂਰਨ ਸਿੱਖ ਨਜ਼ਰ ਨਹੀਂ ਆਉਂਦਾ, ਇਸ ਲਈ ਨੌਜਵਾਨ ਇਸਦੇ ਝਾਂਸੇ 'ਚ ਨਾ ਆਉਣ। ਗਣਤੰਤਰ ਦਿਵਸ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਪੁਲਿਸ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

ਇਹ ਵੀ ਪੜ੍ਹੋ