ਮਥੁਰਾ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ, 2 ਮੌਤਾਂ 

ਬਾਗਪਤ ਨੇੜੇ ਮਿੰਨੀ ਬੱਸ ਸੰਘਣੀ ਧੁੰਦ 'ਚ ਟਰੱਕ ਦੇ ਨਾਲ ਟਕਰਾ ਗਈ। 2 ਔਰਤਾਂ ਦੀ ਜਾਨ ਚਲੀ ਗਈ। 10 ਸ਼ਰਧਾਲੂ ਜਖ਼ਮੀ ਹੋਏ। 

Share:

ਮਥੁਰਾ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਉਪਰੰਤ ਪੰਜਾਬ ਵਾਪਸ ਆ ਰਹੇ ਸ਼ਰਧਾਲੂਆਂ ਦੀ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਘਣੀ ਧੁੰਦ 'ਚ ਐਕਸਪ੍ਰੈਸ ਵੇਅ 'ਤੇ ਬਾਰਾਗਾਂਵ ਨੇੜੇ ਟਰੱਕ ਨਾਲ ਟੱਕਰ ਹੋਈ।  ਹਾਦਸੇ 'ਚ ਪੰਜਾਬ ਦੀਆਂ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦਕਿ 10 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪੰਜਾਬ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਗਏ ਸੀ। ਮੰਗਲਵਾਰ ਰਾਤ ਨੂੰ ਵਾਪਸੀ ਕਰ ਰਹੇ ਸੀ। ਦੇਰ ਰਾਤ ਕਰੀਬ 2.30 ਵਜੇ ਬਾਰਾਗਾਂਵ ਨੇੜੇ ਐਕਸਪ੍ਰੈੱਸ ਵੇਅ 'ਤੇ ਪਹਿਲੀ ਲੇਨ 'ਚ ਮਿੰਨੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ 'ਚ ਸਵਾਰ ਸਾਰੇ ਸ਼ਰਧਾਲੂ ਜ਼ਖਮੀ ਹੋ ਗਏ। ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਜ਼ਿਲ੍ਹੇ ਦੀਆਂ ਚਾਰ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਨੇ ਦੱਸਿਆ ਕਿ ਇਹ ਸਾਰੇ ਪੰਜਾਬ ਦੇ ਨਵਾਂਸ਼ਹਿਰ ਦੇ ਬਲਚੌਰ ਇਲਾਕੇ ਰਹਿਣ ਵਾਲੇ ਹਨ ਤੇ ਘੁੰਮਣ ਲਈ ਮਥੁਰਾ ਵ੍ਰਿੰਦਾਵਨ ਗਏ ਸੀ।

ਇਹ ਸ਼ਰਧਾਲੂ ਹੋਏ ਜਖ਼ਮੀ 

ਜ਼ਖ਼ਮੀਆਂ 'ਚ ਕਮਲਾ ਪੁੱਤਰੀ ਦਵਿੰਦਰ, ਨੀਲਮ ਕੁਮਾਰੀ ਪੁੱਤਰੀ ਤਰਸੇਮ, ਕਾਂਤਾ ਰਾਣੀ ਪਤਨੀ ਜੈਪਾਲ, ਨੇਹਾ ਪੁੱਤਰੀ ਅਨਿਲ ਕੁਮਾਰ, ਅਮਨ ਪੁੱਤਰ ਗੁਰਦੀਪ, ਨੀਸ਼ੂ ਪਤਨੀ ਮਨੀਸ਼ ਕੁਮਾਰ, ਰੀਨਾ ਰਾਣੀ ਪਤਨੀ ਰੋਹਿਤ ਕੁਮਾਰ, ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ, ਮਨੀਸ਼ਾ ਰਾਣੀ ਪਤਨੀ ਸੁਰੇਸ਼ ਕੁਮਾਰ, ਈਸ਼ਾ ਰਾਣੀ ਪੁੱਤਰੀ ਸਤੀਸ਼ ਕੁਮਾਰ, ਧਰੁਵ ਪੁੱਤਰ ਮਨੀਸ਼ ਕੁਮਾਰ ਸਾਰੇ ਜ਼ਖਮੀ ਹਨ। ਜਦੋਂਕਿ ਸੀਮਾ ਪਤਨੀ ਸਤੀਸ਼ ਕੁਮਾਰ ਤੇ ਮਨਦੀਪ ਪਤਨੀ ਬਖਸ਼ੀਸ਼ ਨੂੰ ਮ੍ਰਿਤਕ ਐਲਾਨਿਆ ਗਿਆ। 

ਇਹ ਵੀ ਪੜ੍ਹੋ