Punjab : ਭਾਨਾ ਸਿੱਧੂ ਦੇ ਹੱਕ ਚ ਡਟੀਆਂ ਜਥੇਬੰਦੀਆਂ, 3 ਫਰਵਰੀ ਨੂੰ ਸੀਐਮ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ 

Punjab : ਸਭ ਤੋਂ ਪਹਿਲਾਂ ਲੁਧਿਆਣਾ ਦੀ ਇੱਕ ਟ੍ਰੈਵਲ ਏਜੰਟ ਦੀ ਸ਼ਿਕਾਇਤ ਉਪਰ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ। ਜ਼ਮਾਨਤ ਮਿਲਣ ਮਗਰੋਂ ਦੂਜਾ ਕੇਸ ਦਰਜ ਕਰ ਦਿੱਤਾ ਗਿਆ। ਫਿਰ ਇੱਕ ਤੋਂ ਬਾਅਦ ਇੱਕ ਲਗਾਤਾਰ 4 ਕੇਸ ਦਰਜ ਕੀਤੇ ਗਏ। 

Share:

Punjab : ਸ਼ੋਸ਼ਲ ਵਰਕਰ ਭਾਨਾ ਸਿੱਧੂ ਖਿਲਾਫ ਲਗਾਤਾਰ ਪਰਚੇ ਦਰਜ ਕਰਕੇ ਉਸਨੂੰ ਜੇਲ੍ਹ ਚੋਂ ਬਾਹਰ ਆਉਣ ਤੋਂ ਰੋਕਣ ਦੇ ਵਿਰੋਧ ਵਿੱਚ ਵੱਖ ਵੱਖ ਜਥੇਬੰਦੀਆਂ ਡਟ ਗਈਆਂ ਹਨ। ਇਹਨਾਂ ਜਥੇਬੰਦੀਆਂ ਨੇ 3 ਫਰਵਰੀ ਨੂੰ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਇਸਨੂੰ ਲੈ ਕੇ ਬਰਨਾਲਾ ਵਿੱਚ ਦੂਜੇ ਦਿਨ ਏਡੀਜੀਪੀ ਪੰਜਾਬ ਨੇ ਲੱਖਾ ਸਿਧਾਣਾ ਦੀ ਟੀਮ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਚਾਰ ਘੰਟਿਆਂ ਤੱਕ ਚੱਲੀਆਂ ਮੀਟਿੰਗਾਂ ਦੇ ਦੋ ਦੌਰ ਬੇਸਿੱਟਾ ਰਹੇ।

ਭਗਵੰਤ ਮਾਨ ਦੇ ਕਹਿਣ ਅਨੁਸਾਰ ਹੋ ਰਿਹਾ ਤਸ਼ੱਦਦ

ਸਮਾਜ ਸੇਵੀ ਲੱਖਾ ਸਿਧਾਣਾ ਨੇ ਦੱਸਿਆ ਕਿ ਅੱਜ ਭਾਨਾ ਸਿੱਧੂ ਖਿਲਾਫ ਪੁਲਿਸ ਵੱਲੋਂ  ਦਰਜ ਕੀਤੇ ਗਏ ਕੇਸ ਅਤੇ ਉਸ 'ਤੇ ਕੀਤੇ ਜਾ ਰਹੇ ਤਸ਼ੱਦਦ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ। ਭਾਨਾ ਸਿੱਧੂ 'ਤੇ ਪੁਲਿਸ ਵੱਲੋਂ ਤਸ਼ੱਦਦ ਦੇ ਝੂਠੇ ਕੇਸ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ 'ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਕੀਤਾ ਜਾ ਰਿਹਾ ਹੈ।

ਪੱਕਾ ਮੋਰਚਾ ਵੀ ਲੱਗ ਸਕਦਾ 

ਮੁੱਖ ਮੰਤਰੀ ਭਗਵੰਤ ਮਾਨ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨੌਜਵਾਨਾਂ 'ਤੇ ਅੱਤਿਆਚਾਰ ਕਰਵਾਉਣ ਲਈ ਜੋ ਕਰ ਰਹੇ ਹਨ, ਉਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਨਾ ਸਿੱਧੂ ਨਾਲ ਜੋ ਕੁਝ ਕੀਤਾ ਜਾ ਰਿਹਾ ਹੈ, ਉਸਦੇ ਵਿਰੋਧ 'ਚ 3 ਫਰਵਰੀ ਨੂੰ ਸੰਗਰੂਰ 'ਚ ਸੀਐਮ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ। ਇਹ ਪੱਕਾ ਮੋਰਚਾ ਵੀ ਲੱਗ ਸਕਦਾ ਹੈ। 

 

ਇਹ ਵੀ ਪੜ੍ਹੋ