Punjab News: ਸ਼ਰੀਰ ਅੰਦਰ ਲੁਕਾਇਆ ਸਾਮਾਨ ਵੀ ਹੋਵੇਗਾ ਸਕੈਨ, ਮਾਨ ਸਰਕਾਰ ਜੇਲ੍ਹਾਂ 'ਚ ਫੁੱਲ ਬਾਡੀ ਸਕੈਨਰ ਲਗਾਉਣ ਲਈ ਤਿਆਰ

ਗੈਰ-ਕਾਨੂੰਨੀ ਸਾਮਾਨ ਜੇਲ੍ਹਾਂ ਵਿੱਚ ਲਿਜਾਉਣ ਹੁਣ ਮੁਸ਼ਕਿਲ ਹੋ ਜਾਵੇਗਾ। ਪੰਜਾਬ ਸਰਕਾਰ ਨੇ ਇਸਨੂੰ ਰੋਕਣ ਦੀ ਵੱਡੇ ਪੱਧਰ 'ਤੇ ਤਿਆਰੀ ਕਰ ਲਈ ਹੈ। ਮਾਨ ਸਰਕਾਰ ਪਹਿਲੇ ਪੜਾਅ ਵਿੱਚ ਪੰਜਾਬ ਦੀਆਂ 6 ਜੇਲ੍ਹਾਂ ਵਿੱਚ ਸਕੈਨਰ ਲਗਾਏਗੀ। ਇਹ ਸਕੈਨਾਰ ਏਨੇ ਅਪਡੇਟ ਹੋਣਗੇ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਸ਼ਰੀਰ ਅੰਦਰ ਵੀ ਕੁੱਝ ਗੈਰ-ਕਾਨੂੰਨੀ ਸਾਮਾਨ ਲੁਕਾਇਆ ਹੋਵੇਗਾ ਉਹ ਵੀ ਸਕੈਨ ਹੋ ਜਾਵੇਗਾ। 

Share:

ਪੰਜਾਬ ਨਿਊਜ। ਪੰਜਾਬ ਸਰਕਾਰ ਜੇਲ੍ਹਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਇਸ ਸਖਤੀ ਨਾਲ ਜੇਲ੍ਹਾਂ ਵਿੱਚ ਜਿਹੜਾ ਗੈਰ-ਕਾਨੂੰਨੀ ਸਾਮਾਨ ਜਾ ਰਿਹਾ ਸੀ ਉਹ ਹੁਣ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸਦੇ ਤਹਿਤ ਮਾਨ ਸਰਕਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਫੁਲ ਬਾਡੀ ਸਕੈਨਰ ਲਗਾਉਣ ਜਾ ਰਹੀ ਹੈ।

ਫਿਲਹਾਲ ਇਸ ਕੰਮ ਦੇ ਲਈ ਸੂਬੇ ਦੀਆਂ ਸਿਰਫ 6 ਜੇਲ੍ਹਾਂ ਦੀ ਚੋਣ ਕੀਤੀ ਗਈ ਹੈ। ਦਰਅਸਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਸਖਤੀ ਕੀਤੀ ਸੀ, ਜਿਸ ਕਾਰਨ ਪੰਜਾਬ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ। 

ਇਨ੍ਹਾਂ ਜੇਲ੍ਹਾਂ ਵਿੱਚ ਪਹਿਲਾਂ ਲੱਗਣਗੇ ਫੁੱਲ ਬਾਡੀ ਸਕੈਨਰ

ਦਿੱਤੇ ਗਏ ਟੈਂਡਰਾਂ ਅਨੂਸਾਰ ਸਭ ਤੋਂ ਪਹਿਲਾਂ ਫੁੱਲ ਬਾਡੀ ਸਕੈਨਰ ਬਠਿੰਡਾ, ਅੰਮ੍ਰਿਤਸ ਅਤੇ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਲਗਾਏ ਜਾਣਗੇ। ਇਸ ਤੋਂ ਇਲਾਵਾ ਇਸ ਲਿਸਟ ਵਿੱਚ ਉੱਚ ਸੁਰੱਖਿਆ ਜੇਲ੍ਹੇ ਨਾਭਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਜੇਲ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਫੁੱਲ ਬਾਡੀ ਸਕੈਨਰ ਏਨੇ ਅਪਡੇਟ ਹੋਣਗੇ ਕਿ ਸ਼ਰਾਰਤੀ ਅਨਸਰ ਜਿਹੜਾ ਵੀ ਸਾਮਾਨ ਜੇਲ੍ਹ ਦੇ ਅੰਦਰ ਲਿਜਾਣ ਦੀ ਕੋਸ਼ਿਸ਼ ਕਰੇਗਾ ਉਹੀ ਸਾਮਾਨ ਸਕੈਨ ਹੋਵੇ ਜਾਵੇਗਾ। ਏਨਾ ਹੀ ਨਹੀਂ ਜੇਕਰ ਕਿਸੇ ਬਦਮਾਸ਼ ਨੇ ਸ਼ਰੀਰ ਦੇ ਪ੍ਰਾਈਵੇਟ ਪਾਰਟ ਵਿੱਚ ਕੋਈ ਸਾਮਾਨ ਲੁਕਾ ਕੇ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਫੜ੍ਹਿਆ ਜਾਵੇਗਾ। 

2018 'ਚ ਕਾਂਗਰਸ ਸਰਕਾਰ ਨੇ ਕੀਤਾ ਸੀ ਇਹ ਐਲਾਨ 

ਚੰਨੀ ਸਰਕਾਰ ਵਿੱਚ ਡਿਪਟੀ ਸੀਐੱਮ ਰਹੇ ਸੁਖਜਿਦਰ ਸਿੰਘ ਰੰਧਾਵਾ ਨੇ 2018 ਵਿੱਚ ਜੇਲ੍ਹਾਂ ਵਿੱਚ ਫੁੱਲ ਬਾਡੀ ਸਕੈਨਰ ਲਗਾਉਣ ਦਾ ਐਲਾਨ ਕੀਤਾ ਸੀ। ਪਰ ਹਾਲੇ ਤੱਕ ਇਹ ਨਹੀਂ ਹੋਇਆ। ਹੁਣ ਪੰਜਾਬ ਸਰਕਾਰ ਨੂੰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹਾਈਕੋਰਟ ਤੋਂ ਫਟਕਾਰ ਪਈ ਤਾਂ ਜੇਲ੍ਹਾਂ ਵਿੱਚ ਫੁੱਲ ਬਾਡੀ ਸਕੈਨਰ ਲਗਾਉਣ ਦਾ ਫੈਸਲਾ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ਵਿੱਚ ਦੱਸਿਆ ਹੈ ਕਿ ਇਹ ਕੰਮ ਹੁਣ ਪੰਜਾਬ ਮਹੀਨਿਆਂ ਵਿੱਚ ਹੀ ਪੂਰਾ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ