ਪੰਜਾਬ ਸਰਕਾਰ ਨੇ 7 DCs ਸਮੇਤ 8 IAS ਅਫ਼ਸਰ ਬਦਲੇ

ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਮੋਹਾਲੀ, ਫਰੀਦਕੋਟ, ਨਵਾਂਸ਼ਹਿਰ, ਬਰਨਾਲਾ, ਹੁਸ਼ਿਆਰਪੁਰ ਦੇ ਡੀਸੀ ਬਦਲੇ ਗਏ।

Courtesy: File photo

Share:

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਤਹਿਤ ਅੱਜ ਰਾਤ ਨੂੰ ਐਸ.ਏ.ਐਸ. ਨਗਰ ਮੋਹਾਲੀ ਸਮੇਤ ਸੱਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ। ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਏਡੀਸੀ (ਜਨਰਲ) ਦੇ ਤਬਾਦਲੇ ਵੀ ਕੀਤੇ ਗਏ ਹਨ। ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵਲੋਂ ਜਾਰੀ ਹੁਕਮਾਂ ਮੁਤਾਬਕ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਬਦਲ ਕੇ ਐਮਡੀ ਵੇਅਰ ਹਾਊਸ, ਬਰਨਾਲਾ ਦੀ ਡੀਸੀ ਨੂੰ ਬਦਲ ਕੇ ਜ਼ਿਲ੍ਹਾ ਫ਼ਰੀਦਕੋਟ, ਐਸ.ਏ.ਐਸ ਨਗਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਦਲ ਕੇ ਕੋਮਲ ਮਿੱਤਲ ਨੂੰ ਐਸ.ਏ.ਐਸ ਨਗਰ ਦਾ ਨਵਾਂ ਡੀਸੀ ਲਾਇਆ ਗਿਆ ਹੈ। ਇਸੇ ਤਰ੍ਹਾਂ ਅੰਕੁਰਜੀਤ ਸਿੰਘ ਨੂੰ ਰਾਜੇਸ਼ ਧੀਮਾਨ ਦੀ ਥਾਂ ਜ਼ਿਲ੍ਹਾ ਨਵਾਂਸ਼ਹਿਰ, ਮੋਹਾਲੀ ਤੋਂ ਤਬਦੀਲ ਕੀਤੇ ਨਿਗਮ ਕਮਿਸ਼ਨਰ ਨੂੰ ਡੀਸੀ ਬਰਨਾਲਾ ਅਤੇ ਇਸੇ ਤਰ੍ਹਾਂ ਮੋਹਾਲੀ ਤੋਂ ਤਬਦੀਲ ਕੀਤੇ ਏਡੀਸੀ ਵਿਰਾਜ ਸ਼ਿਆਮਾਕਰਨ ਤਿੜਕੇ ਨੂੰ ਪੱਲਵੀ ਦੀ ਥਾਂ ਜ਼ਿਲ੍ਹਾ ਮਾਲੇਰਕੋਟਲਾ ਦਾ ਨਵਾਂ ਡੀਸੀ ਲਾਇਆ ਗਿਆ ਹੈ। ਪਰਮਿੰਦਰ ਪਾਲ ਸਿੰਘ ਨੂੰ ਮੋਹਾਲੀ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਲਾਇਆ ਗਿਆ ਹੈ।

Photo
Photo Transfers order

ਇਹ ਵੀ ਪੜ੍ਹੋ