ਪੰਜਾਬ ਸਰਕਾਰ ਕਰ ਰਹੀ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਤਿਆਰੀ,  ਗੋਇੰਦਵਾਲ ਸਾਹਿਬ ਵਿਖੇ 500 ਏਕੜ ਵਿੱਚ ਲਗਾਇਆ ਜਾਵੇਗਾ 125 ਮੈਗਾਵਾਟ ਸੋਲਰ ਪਲਾਂਟ

ਕੈਬਨਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਇਸ ਥਰਮਲ ਪਲਾਂਟ ਵੱਲੋਂ ਬਿਜਲੀ ਦੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ| ਇਸ ਥਰਮਲ ਪਲਾਂਟ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦਿਆਂ ਪੰਜਾਬ ਸਰਕਾਰ ਵੱਲੋਂ  ਕਾਫੀ ਸੁਧਾਰ ਕੀਤੇ ਗਏ ਹਨ ਅਤੇ ਇਸ ਦਾ ਪੀਐਲਐਫ ਲੋਡ ਜੋ ਕਿ ਔਸਤਨ 25 ਫੀਸਦੀ ਸੀ ਨੂੰ ਜਿਸ ਨੂੰ ਵਧਾ ਕੇ 77 ਫੀਸਦੀ ਕੀਤਾ ਗਿਆ ਹੈ| 

Share:

ਪੰਜਾਬ ਸਰਕਾਰ ਵੱਲੋਂ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਸਾਲ 2024 ਵਿੱਚ ਜੀ. ਵੀ. ਕੇ.  ਕੰਪਨੀ ਤੋਂ 1080 ਕਰੋੜ ਰੁਪਏ ਵਿੱਚ ਖਰੀਦਿਆ ਸੀ ਅਤੇ ਇਸ ਦੀ ਕੁੱਲ਼ 1175 ਏਕੜ ਜ਼ਮੀਨ ਹੈ।ਉਹਨਾਂ ਦੱਸਿਆ ਕਿ ਇਸ ਥਰਮਲ ਪਲਾਂਟ ਵਿੱਚ 270 ਮੈਗਾਵਾਟ ਦੇ 2 ਯੂਨਿਟ ਚੱਲ ਰਹੇ ਹਨ।  ਉਹਨਾਂ  ਦੱਸਿਆ ਕਿ ਇੱਕ ਯੂਨਿਟ ਦੀ ਓਵਰਹਾਲਿੰਗ ਮੁਕੰਮਲ ਹੋ ਗਈ ਹੈ ਅਤੇ ਦੂਜੇ ਯੂਨਿਟ ਦੀ ਓਵਰਹਾਲਿੰਗ 10 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ।

41 ਦਿਨ ਦਾ ਸਟਾਕ ਪਿਆ ਕੌਲਾ

ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਇਸ ਥਰਮਲ ਪਲਾਂਟ ਵੱਲੋਂ ਬਿਜਲੀ ਦੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ| ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਵਾਧੂ ਭੰਡਾਰ ਪਿਆ ਹੈ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਕੋਲ ਮੌਜੂਦਾ ਸਮੇਂ 41 ਦਿਨ ਦਾ ਕੌਲਾ ਸਟਾਕ ਵਿਚ ਪਿਆ ਹੈ।  ਉਹਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮੁਹੱਈਆ ਕਰਵਾਈ ਜਾਵੇਗੀ| 

25 ਫੀਸਦੀ ਵਧਾ ਕੇ ਕੀਤਾ 77 ਫੀਸਦੀ ਲੋਡ 

 ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜਦੋਂ ਤੋਂ ਇਹ ਥਰਮਲ ਪਲਾਂਟ ਪੰਜਾਬ ਸਰਕਾਰ ਵੱਲੋਂ ਖਰੀਦਿਆ ਗਿਆ ਹੈ ਤਾਂ ਇਸ ਦੀ ਸਮਰੱਥਾ ਨੂੰ ਹੋਰ ਵਧਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਥਰਮਲ ਪਲਾਂਟ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦਿਆਂ ਪੰਜਾਬ ਸਰਕਾਰ ਵੱਲੋਂ  ਕਾਫੀ ਸੁਧਾਰ ਕੀਤੇ ਗਏ ਹਨ ਅਤੇ ਇਸ ਦਾ ਪੀਐਲਐਫ ਲੋਡ ਜੋ ਕਿ ਔਸਤਨ 25 ਫੀਸਦੀ ਸੀ ਨੂੰ ਜਿਸ ਨੂੰ ਵਧਾ ਕੇ 77 ਫੀਸਦੀ ਕੀਤਾ ਗਿਆ ਹੈ| ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ, ਹਰਜੀਤ ਸਿੰਘ ਡਾਇਰੈਕਟਰ ਜੈਨਰੇਸ਼ਨ, ਸੁਰਿੰਦਰ ਕੁਮਾਰ ਬੇਰੀ ਡਾਇਰੈਕਟਰ ਫਾਇਨਾਂਸ,  ਇੰਦਰਪਾਲ ਸਿੰਘ ਡਾਇਰੈਕਟਰ ਡਿਸਟਰੀਬਿਊਸ਼ਨ, ਐਮ. ਆਰ. ਬਾਂਸਲ ਚੀਫ ਇੰਜਨੀਅਰ ਲਹਿਰਾ ਮੁਹੱਬਤ, ਹਰੀਸ਼ ਕੁਮਾਰ ਸ਼ਰਮਾ ਚੀਫ ਇੰਜੀਨੀਅਰ ਰੋਪੜ ਹਾਜ਼ਰ ਸਨ। 

ਇਹ ਵੀ ਪੜ੍ਹੋ