ਪੰਜਾਬ ਸਰਕਾਰ ਨੇ 5 ਆਈਏਐਸ ਅਧਿਕਾਰੀਆਂ ਨੂੰ ਦਿੱਤਾ ਨਵੇ ਸਾਲ ਦਾ ਤੋਹਫਾ

ਪੰਜਾਬ ਸਰਕਾਰ ਨੇ ਐਤਵਾਰ ਨੂੰ 1994 ਬੈਚ ਦੇ ਪੰਜ ਆਈਏਐਸ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ 1999 ਬੈਚ ਦੇ ਤਿੰਨ ਹੋਰ ਆਈਏਐਸ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ।

Share:

ਪੰਜਾਬ ਦੇ ਪੰਜ ਆਈਏਐਸ ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਮਿਲਿਆ ਹੈ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਐਡੀਸ਼ਨਲ ਚੀਫ ਸੈਕਟਰੀ ਦੇ ਅਹੁਦੇ 'ਤੇ ਤਰੱਕੀ ਦੇ ਦਿੱਤੀ ਹੈ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ 1994 ਬੈਚ ਦੇ ਪੰਜ ਆਈਏਐਸ ਅਧਿਕਾਰੀਆਂ ਵਿਕਾਸ ਪ੍ਰਤਾਪ ਸਿੰਘ, ਆਲੋਕ ਸ਼ੇਖਰ, ਧੀਰੇਂਦਰ ਕੁਮਾਰ ਤਿਵਾਰੀ, ਜੇਐਮ ਬਾਲਾਮੁਰੂਗਨ ਅਤੇ ਤੇਜਵੀਰ ਸਿੰਘ ਨੂੰ ਵਧੀਕ ਮੁੱਖ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਧੀਰੇਂਦਰ ਕੁਮਾਰ ਤਿਵਾਰੀ ਨੂੰ ਦਿੱਤੀ ਗਈ ਤਰੱਕੀ 28 ਜਨਵਰੀ 2024 ਤੋਂ ਲਾਗੂ ਹੋਵੇਗੀ, ਜਦਕਿ ਬਾਕੀ ਚਾਰ ਅਧਿਕਾਰੀਆਂ ਦੀ ਤਰੱਕੀ 1 ਜਨਵਰੀ 2024 ਯਾਨੀ ਅੱਜ ਤੋਂ ਲਾਗੂ ਹੋਵੇਗੀ।

 

ਫਿਲਹਾਲ ਬਣੇ ਰਹਿਣਗੇ ਡਿਊਟੀ ਤੇ

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਿਲਹਾਲ ਉਪਰੋਕਤ ਪੰਜੇ ਅਧਿਕਾਰੀ ਆਪਣੀ ਮੌਜੂਦਾ ਡਿਊਟੀ 'ਤੇ ਬਣੇ ਰਹਿਣਗੇ। ਹਾਲਾਂਕਿ, ਤਰੱਕੀ ਦੇ ਨਾਲ ਲਾਗੂ ਕੀਤਾ ਗਿਆ ਨਵਾਂ ਤਨਖਾਹ ਸਕੇਲ ਉਨ੍ਹਾਂ ਲਈ ਤਰੱਕੀ ਦੀ ਮਿਤੀ ਤੋਂ ਲਾਗੂ ਹੋ ਜਾਵੇਗਾ। ਅਲੋਕ ਸ਼ੇਖਰ, ਜੋ ਇਸ ਸਮੇਂ ਕੇਂਦਰ ਵਿੱਚ ਡੈਪੂਟੇਸ਼ਨ 'ਤੇ ਤਾਇਨਾਤ ਹਨ, ਨੂੰ ਤਰੱਕੀ ਦੇ ਰੂਪ ਵਿੱਚ ਅਸਲ ਲਾਭ ਉਦੋਂ ਹੀ ਮਿਲੇਗਾ ਜਦੋਂ ਉਹ ਡੈਪੂਟੇਸ਼ਨ ਤੋਂ ਵਾਪਸ ਆ ਕੇ ਰਾਜ ਸਰਕਾਰ ਦੀ ਸੇਵਾ ਵਿੱਚ ਸ਼ਾਮਲ ਹੋਣਗੇ।

 

ਇੰਨ੍ਹਾਂ ਨੂੰ ਵੀ ਮਿਲੀ ਪਰਮੋਸ਼ਨ

ਪੰਜਾਬ ਸਰਕਾਰ ਨੇ ਐਤਵਾਰ ਨੂੰ 1994 ਬੈਚ ਦੇ ਪੰਜ ਆਈਏਐਸ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ 1999 ਬੈਚ ਦੇ ਤਿੰਨ ਹੋਰ ਆਈਏਐਸ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ।

ਇਨ੍ਹਾਂ ਅਧਿਕਾਰੀਆਂ ਦੇ ਨਾਂ ਹਨ- ਭਾਵਨਾ ਗਰਗ, ਨੀਲਕੰਦ ਐੱਸ. ਅਵਾਦ ਅਤੇ ਅਜੋਏ ਸ਼ਰਮਾ। ਇਨ੍ਹਾਂ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ/ਵਿੱਤ ਕਮਿਸ਼ਨਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਭਾਵਨਾ ਗਰਗ ਜੋ ਇਸ ਸਮੇਂ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਤੇ ਕੰਮ ਕਰ ਰਹੀ ਹੈ, ਨੂੰ ਡੈਪੂਟੇਸ਼ਨ ਤੋਂ ਵਾਪਸ ਆ ਕੇ ਰਾਜ ਸਰਕਾਰ ਦੀ ਸੇਵਾ ਵਿੱਚ ਜੁਆਇਨ ਕਰਨ ਤੋਂ ਬਾਅਦ ਹੀ ਤਰੱਕੀ ਦੇ ਸਾਰੇ ਲਾਭ ਮਿਲਣਗੇ। ਬਾਕੀ ਦੋ ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ 1 ਜਨਵਰੀ 2024 ਤੋਂ ਲਾਗੂ ਹੋਵੇਗੀ।

ਇਹ ਵੀ ਪੜ੍ਹੋ

Tags :