ਹੋਲੀ ਮੌਕੇ ਪੰਜਾਬ ਸਰਕਾਰ ਨੇ ਸਨਅਤਕਾਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਉਦਯੋਗ ਮੰਤਰੀ ਤਰੁਨਪ੍ਰੀਤ ਸੌਂਦ ਨੇ ਕੀਤਾ ਐਲਾਨ

ਸਰਕਾਰ ਸਨਤਕਾਰ ਮਿਲਣ ਚਾਰ ਮੀਟਿੰਗਾਂ ਹੋਈਆਂ ਸੀ ।  ਇਨ੍ਹਾਂ ਮੀਟਿੰਗ ਵਿਚ ਉਨ੍ਹਾਂ ਨੇ ਅਹਿਮ ਮੁੱਦੇ ਵੀ ਦੱਸੇ ਸੀ। ਸਭ ਤੋਂ ਵੱਡਾ ਮੁੱਦਾ  PSI, ECI ਅਤੇ ਪਲਾਟਾਂ ਸੰਬੰਧੀ OTS ਸਕੀਮ ਦਾ ਮੁੱਦਾ ਮਹੱਤਵਪੂਰਨ ਸੀ।

Courtesy: ਜਾਣਕਾਰੀ ਦਿੰਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

Share:

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹੋਲੀ 'ਤੇ ਪੰਜਾਬ ਦੇ ਲੋਕਾਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਸਰਕਾਰ ਵੱਲੋਂ ਪਿਛਲੀ ਕੈਬਨਿਟ ਮੀਟਿੰਗ ਵਿਚ ਮਨਜ਼ੂਰ ਕੀਤੀ ਗਈ ਵਨ ਟਾਈਮ ਸੈਟਲਮੈਂਟ ਸਕੀਮ (OTS) ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਨੇ ਸਮੂਹ ਸਨਅਤਕਾਰਾਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਦਿਆਂ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਨਤਕਾਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ , ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸਨਤਕਾਰਾਂ ਨਾਲ ਮੀਟਿੰਗ ਕੀਤੀ। ਸਰਕਾਰ ਸਨਤਕਾਰ ਮਿਲਣ ਚਾਰ ਮੀਟਿੰਗਾਂ ਹੋਈਆਂ ਸੀ ।  ਇਨ੍ਹਾਂ ਮੀਟਿੰਗ ਵਿਚ ਉਨ੍ਹਾਂ ਨੇ ਅਹਿਮ ਮੁੱਦੇ ਵੀ ਦੱਸੇ ਸੀ। ਸਭ ਤੋਂ ਵੱਡਾ ਮੁੱਦਾ  PSI, ECI ਅਤੇ ਪਲਾਟਾਂ ਸੰਬੰਧੀ OTS ਸਕੀਮ ਦਾ ਮੁੱਦਾ ਮਹੱਤਵਪੂਰਨ ਸੀ।

ਮੀਟਿੰਗ ਤੋਂ 10 ਦਿਨਾਂ ਮਗਰੋਂ ਹੀ ਅਮਲੀਜਾਮਾ 

 ਉਨ੍ਹਾਂ ਕਿਹਾ ਕਿ ਬੀਤੇ ਦਿਨੀ ਕੈਬਨਿਟ ਦੀ ਮੀਟਿੰਗ ਵੀ ਹੋਈ ਸੀ ਜਿਸ ਵਿਚ ਦੋ ਓਟੀਐਸ ਸਕੀਮਾਂ ਨੂੰ ਪ੍ਰਵਾਨਗੀ ਵੀ ਦਿੱਤੀ ਗਈ ਸੀ । ਜਿਸ ਨੂੰ 10 ਦਿਨ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਪਾਸ ਕੀਤਾ ਗਿਆ ਸੀ। ਉਨ੍ਹਾਂ ਨੇ ਸਨਤਕਾਰਾਂ ਨੂੰ ਵਪਾਰ ਸਿਰ ਉੱਚਾ ਚੁੱਕ ਕੇ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ 30-40 ਸਾਲਾਂ ਤੋਂ ਲਟਕ ਰਹੇ ਮਾਮਲਿਆਂ ਨੂੰ ਜ਼ਰੂਰੀ ਦਸਤਾਵੇਜ਼ਾਂ ਸਮੇਤ ਮੰਗ ਪੱਤਰ ਰਾਹੀਂ ਸਰਕਾਰ ਤੋਂ ਤਬਦੀਲ ਕਰਵਾ ਸਕਦੇ ਹਨ।  ਉਨ੍ਹਾਂ ਨੇ ਸਨਅਤਕਾਰਾਂ ਨੂੰ ਕਿਹਾ ਕਿ ਹੁਣ ਤੁਸੀਂ ਸਰਕਾਰ ਕੋਲ ਨਹੀਂ ਆਉਣਾ ਸਗੋਂ ਸਰਕਾਰ ਤੁਹਾਡੇ ਕੋਲ ਆਵੇਗੀ ਤੇ ਤੁਸੀਂ ਬਿਨਾਂ ਕਿਸੇ ਝੰਜਟ ਦੇ ਆਪਣੇ ਪਲਾਟ ਆਪਣੇ ਨਾਂ ਕਰਵਾ ਸਕੋਗੇ।

ਇਹ ਵੀ ਪੜ੍ਹੋ