Punjab government digital library: ਪੰਜਾਬ ਸਰਕਾਰ ਦੀ ਡਿਜ਼ੀਟਲ ਲਾਇਬ੍ਰੇਰੀ: ਖਾਸ ਤੌਰ 'ਤੇ ਵਿਦਿਆਰਥੀਆਂ ਲਈ ਖਾਸ ਭੇਟ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਤੰਤਰਤਾ ਦੇ ਨਾਇਕ ਸ਼ਹੀਦ ਮਾਸਟਰ ਕਰਨੈਲ ਸਿੰਘ ਇਸਰੂ ਦਾ ਹੈ, ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਲਾਇਬ੍ਰੇਰੀ ਵਿੱਚ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਜੋ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਕ ਹੋ ਰਹੀਆਂ ਨੇ. 

Share:

ਪੰਜਾਬ ਨਿਊਜ. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਨੂੰ ਨਵੀਂ ਡਿਜ਼ੀਟਲ ਲਾਇਬ੍ਰੇਰੀ ਦੀ ਸੌਗਾਤ ਦਿੱਤੀ ਹੈ ਇਹ ਲਾਇਬ੍ਰੇਰੀ ਖੰਨਾ ਵਿਧਾਨ ਸਭਾ ਦੇ ਪਿੰਡ ਇਸਰੂ ਵਿੱਚ ਸ਼ਹੀਦ ਕਰਨੈਲ ਸਿੰਘ ਇਸਰੂ ਦੀ ਯਾਦ ਵਿੱਚ ਬਣਾਈ ਗਈ ਹੈ ਇਸ ਦੇ ਨਾਲ, ਮੁੱਖ ਮੰਤਰੀ ਨੇ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਦੇ ਹਿੱਸੇ ਵਜੋਂ ਕਈ ਕਦਮ ਚੁੱਕੇ ਜਾ ਰਹੇ ਨੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਤੰਤਰਤਾ ਦੇ ਨਾਇਕ ਸ਼ਹੀਦ ਮਾਸਟਰ ਕਰਨੈਲ ਸਿੰਘ ਇਸਰੂ ਦਾ ਹੈ, ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਲਾਇਬ੍ਰੇਰੀ ਵਿੱਚ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਜੋ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਕ ਹੋ ਰਹੀਆਂ ਨੇ

ਹਰ ਵਿਧਾਨ ਸਭਾ ਖੇਤਰ ਵਿੱਚ ਬਣ ਰਹੀਆਂ ਲਾਇਬ੍ਰੇਰੀਆਂ 

ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਹਰ ਵਿਧਾਨ ਸਭਾ ਖੇਤਰ ਵਿੱਚ 6 ਨਵੀਆਂ ਲਾਇਬ੍ਰੇਰੀਆਂ ਬਣਾਈਆਂ ਗਈਆਂ. ਇਸ ਯੋਜਨਾ ਦੇ ਤਹਿਤ, ਲੁਧਿਆਣਾ ਜ਼ਿਲ੍ਹੇ ਦੇ 42 ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾ ਦਿੱਤੀਆਂ ਗਈਆਂ ਨੇ ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਰਹੇ ਨੇ

ਬੱਚਿਆਂ ਲਈ ਸਿੱਖਿਆ ਵਿੱਚ ਫਾਇਦੇਮੰਦ

ਸੀਐੱਮ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣਾ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਲਈ ਭੀੜ ਹੁੰਦੀ ਹੈ ਇਹ ਨਵੀਂ ਲਾਇਬ੍ਰੇਰੀ ਬੱਚਿਆਂ ਨੂੰ ਚੰਗਾ ਅਧਿਐਨ ਮਾਹੌਲ ਪ੍ਰਦਾਨ ਕਰ ਰਹੀਆਂ ਨੇ. ਕਈ ਵਾਰ ਘਰ ਦਾ ਮਾਹੌਲ ਸਿੱਖਿਆ ਲਈ ਮੁਫੀਦ ਨਹੀਂ ਹੁੰਦਾ, ਅਜਿਹੇ ਵਿੱਚ ਇਹ ਲਾਇਬ੍ਰੇਰੀ ਬੱਚਿਆਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ

ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ

ਇਸ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹਨ ਇਸ ਵਿੱਚ ਫਰਨੀਚਰ, ਲਗਭਗ 900 ਕਿਤਾਬਾਂ, 4 ਕਿਲੋਵਾਟ ਸੋਲਰ ਪਾਵਰ ਪਲਾਂਟ, ਸੀਸੀਟੀਵੀ ਕੈਮਰੇ, 2 ਕੰਪਿਊਟਰ, 2 ਏਸੀ, ਵਾਟਰ ਡਿਸਪੈਂਸਰ ਅਤੇ ਬਿਜਲੀ ਇਨਵਰਟਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ. ਜੋ ਬੱਚਿਆਂ ਦੇ ਪੜ੍ਹਾਈ ਵਿੱਚ ਸਹਾਇਕ ਸਾਬਤ ਹੋ ਰਹੀਆਂ ਨੇ.

ਇਹ ਵੀ ਪੜ੍ਹੋ