Punjab: ਅੰਮ੍ਰਿਤਸਰ ਏਅਰਪੋਰਟ ਤੋਂ 41 ਲੱਖ ਦਾ ਸੋਨਾ, 59 ਆਈਫੋਨ ਬਰਾਮਦ

ਪਹਿਲੀ ਘਟਨਾ 'ਚ ਸ਼ੁੱਕਰਵਾਰ ਨੂੰ ਸ਼ਾਰਜਾਹ ਤੋਂ ਫਲਾਈਟ 'ਚ ਆ ਰਹੇ ਇਕ ਯਾਤਰੀ ਨੂੰ ਕਸਟਮ ਵਿਭਾਗ ਨੇ ਰੋਕਿਆ ਅਤੇ ਉਸ ਦੇ ਗੁਦਾ 'ਚ ਲੁਕੇ ਤਿੰਨ ਕੈਪਸੂਲ ਮਿਲੇ।

Share:

ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਯਾਤਰੀਆਂ ਤੋਂ 41 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ 86.84 ਲੱਖ ਰੁਪਏ ਦੇ 59 ਆਈਫੋਨ ਜ਼ਬਤ ਕੀਤੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪਹਿਲੀ ਘਟਨਾ 'ਚ ਸ਼ੁੱਕਰਵਾਰ ਨੂੰ ਸ਼ਾਰਜਾਹ ਤੋਂ ਫਲਾਈਟ 'ਚ ਆ ਰਹੇ ਇਕ ਯਾਤਰੀ ਨੂੰ ਕਸਟਮ ਵਿਭਾਗ ਨੇ ਰੋਕਿਆ ਤਾਂ ਉਸ ਦੇ ਗੁਦਾ 'ਚ ਛੁਪੇ ਤਿੰਨ ਕੈਪਸੂਲ ਮਿਲੇ। ਇਨ੍ਹਾਂ ਕੈਪਸੂਲ ਵਿੱਚ ਪੇਸਟ ਦੇ ਰੂਪ ਵਿੱਚ 924 ਗ੍ਰਾਮ ਸੋਨਾ ਸੀ। ਉਨ੍ਹਾਂ ਦੱਸਿਆ ਕਿ ਸੋਨੇ ਦਾ ਕੁੱਲ ਵਜ਼ਨ 652 ਗ੍ਰਾਮ ਸੀ, ਜਿਸ ਦੀ ਬਾਜ਼ਾਰੀ ਕੀਮਤ 41,07,600 ਰੁਪਏ ਹੈ। ਇਸ ਤੋਂ ਇਲਾਵਾ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆਉਣ ਵਾਲੇ ਤਿੰਨ ਯਾਤਰੀਆਂ ਕੋਲੋਂ 59 ਆਈਫੋਨ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ