Punjab : ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਸਿੱਖਿਆ ਅਧਿਕਾਰੀ SUSPEND, ਮੰਤਰੀ ਨੇ ਕੀਤੀ ਸਖਤ ਕਾਰਵਾਈ, 250 ਕਿਲੋਮੀਟਰ ਦੂਰ ਹੈੱਡਕੁਆਟਰ ਤਾਇਨਾਤੀ 

ਪੂਰੇ ਬਲਾਕ ਤੋਂ ਇੱਕ ਗੰਭੀਰ ਸ਼ਿਕਾਇਤ ਸਿੱਖਿਆ ਮੰਤਰੀ ਦੇ ਕੋਲ ਗਈ ਸੀ। ਜਿਸਦੀ ਜਾਂਚ ਪੜਤਾਲ ਮਗਰੋਂ ਇਹ ਐਕਸ਼ਨ ਲਿਆ ਗਿਆ। ਮੁਅੱਤਲੀ ਦੌਰਾਨ ਅਵਤਾਰ ਸਿੰਘ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਦਫ਼ਤਰ ਪਠਾਨਕੋਟ ਰਹੇਗਾ। 

Share:

ਹਾਈਲਾਈਟਸ

  • ਅਵਤਾਰ ਸਿੰਘ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਦਫ਼ਤਰ ਪਠਾਨਕੋਟ ਰਹੇਗਾ। 
  • ਬਲਾਕ ਖੰਨਾ-2 ਦੇ ਸਮੂਹ ਸਕੂਲਾਂ ਦੇ ਮੁਖੀਆਂ ਨੇ ਸਾਂਝੀ ਸ਼ਿਕਾਇਤ ਭੇਜੀ ਸੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੰਨਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਅਵਤਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸਨੂੰ ਮੁਅੱਤਲ ਕਰ ਦਿੱਤਾ ਹੈ। ਬੀਪੀਈਓ ਖ਼ਿਲਾਫ਼ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਮੁਅੱਤਲੀ ਦੌਰਾਨ ਅਵਤਾਰ ਸਿੰਘ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਦਫ਼ਤਰ ਪਠਾਨਕੋਟ ਰਹੇਗਾ। 

ਸਕੂਲ ਮੁਖੀਆਂ ਨੇ ਭੇਜੀ ਸੀ ਸ਼ਿਕਾਇਤ 

ਬਲਾਕ ਖੰਨਾ-2 ਦੇ ਸਮੂਹ ਸਕੂਲਾਂ ਦੇ ਮੁਖੀਆਂ ਨੇ ਸਾਂਝੀ ਸ਼ਿਕਾਇਤ ਭੇਜੀ ਸੀ। ਜਿਸ ਵਿੱਚ ਬੀਪੀਈਓ ’ਤੇ ਗੰਭੀਰ ਦੋਸ਼ ਲਾਏ ਗਏ। ਇੱਥੋਂ ਤੱਕ ਕਿ ਮਹਿਲਾ ਅਧਿਆਪਕਾਂ ਦੇ ਸਰੀਰਕ ਸ਼ੋਸ਼ਣ ਦੇ ਵੀ ਦੋਸ਼ ਲੱਗੇ ਸਨ। ਸ਼ਿਕਾਇਤ 'ਚ ਇਹ ਵੀ ਕਿਹਾ ਗਿਆ ਸੀ ਕਿ ਨਵੇਂ ਸਾਲ 'ਤੇ ਇਕ ਮਹਿਲਾ ਅਧਿਆਪਕ ਨੂੰ ਵਟਸਐਪ 'ਤੇ ਇਤਰਾਜ਼ਯੋਗ ਸੰਦੇਸ਼ ਭੇਜਿਆ ਗਿਆ। ਜਿਸਦਾ ਸਕਰੀਨ ਸ਼ਾਟ ਵੀ ਵਿਭਾਗ ਨੂੰ ਭੇਜਿਆ ਗਿਆ ਸੀ।

ਫੋਟੋ
ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ। ਫੋਟੋ ਕ੍ਰੇਡਿਟ - ਜੇਬੀਟੀ

ਮੰਤਰੀ ਨੇ ਫੀਡਬੈਕ ਲੈ ਕੇ ਕੀਤੀ ਕਾਰਵਾਈ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਪੱਧਰ 'ਤੇ ਖੰਨਾ ਬਲਾਕ ਤੋਂ ਫੀਡਬੈਕ ਲਿਆ। ਕੁਝ ਅਧਿਆਪਕਾਂ ਨਾਲ ਗੁਪਤ ਤੌਰ 'ਤੇ ਗੱਲ ਕੀਤੀ। ਸਾਰਿਆਂ ਨੇ ਅਵਤਾਰ ਸਿੰਘ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਅਤੇ ਮੰਤਰੀ ਨੂੰ ਸਰੀਰਕ ਸ਼ੋਸ਼ਣ ਬਾਰੇ ਵੀ ਦੱਸਿਆ। ਇਸਤੋਂ ਬਾਅਦ ਮੰਤਰੀ ਨੇ ਬੀਪੀਈਓ ਨੂੰ ਸਸਪੈਂਡ ਕਰ ਦਿੱਤਾ।

250 ਕਿਲੋਮੀਟਰ ਦੂਰ ਤਾਇਨਾਤੀ ਦੀ ਸਜ਼ਾ 

ਮੁਅੱਤਲੀ ਦੇ ਨਾਲ ਨਾਲ ਅਵਤਾਰ ਸਿੰਘ ਨੂੰ ਸਜ਼ਾ ਵਜੋਂ ਉਸਦੇ ਮੌਜੂਦਾ ਸਟੇਸ਼ਨ ਤੇ ਗ੍ਰਹਿ ਜਿਲ੍ਹੇ ਤੋਂ ਕਰੀਬ 250 ਕਿਲੋਮੀਟਰ ਦੂਰ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਗੈ। ਹੁਣ ਮੁਅੱਤਲੀ ਦੌਰਾਨ ਅਵਤਾਰ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਦੇ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਇੱਕ ਤਰ੍ਹਾਂ ਦੀ ਸਜ਼ਾ ਹੈ।

ਯੂਨੀਅਨਾਂ ਦੀ ਲੜਾਈ ਦਾ ਹੋਇਆ ਸ਼ਿਕਾਰ - ਅਵਤਾਰ ਸਿੰਘ 

ਮੁਅੱਤਲ ਹੋਏ ਸਿੱਖਿਆ ਅਫ਼ਸਰ ਅਵਤਾਰ ਸਿੰਘ ਨੇ ਕਿਹਾ ਕਿ ਉਸ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਹ ਯੂਨੀਅਨਾਂ ਦੀ ਲੜਾਈ ਦਾ ਸ਼ਿਕਾਰ ਹੋਇਆ ਹੈ। ਯੂਨੀਅਨ ਦੇ ਨੁਮਾਇੰਦਿਆਂ ਨੇ ਮਿਲਕੇ ਉਸ ਖ਼ਿਲਾਫ਼ ਇਹ ਕਾਰਵਾਈ ਕਰਾਈ ਹੈ। ਉਹ ਨਿੱਜੀ ਤੌਰ 'ਤੇ ਡਾਇਰੈਕਟਰ ਅਤੇ ਸਿੱਖਿਆ ਮੰਤਰੀ ਨੂੰ ਮਿਲ ਕੇ ਆਪਣਾ ਪੱਖ ਰੱਖੇਗਾ। 

ਇਹ ਵੀ ਪੜ੍ਹੋ