ਪੰਜਾਬ ਦੇ ਸਿੱਖਿਆ ਮੰਤਰੀ ਦੀ IPS ਪਤਨੀ ਨੂੰ ਮਿਲੀ ਤਰੱਕੀ, SSP ਖੰਨਾ ਲਗਾਇਆ

ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਡਾ. ਜੋਤੀ ਯਾਦਵ ਨੂੰ ਖੰਨਾ ਦੇ ਨਵੇਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

Courtesy: ਕੈਬਿਨੇਟ ਮੰਤਰੀ ਹਰਜੋਤ ਬੈਂਸ ਆਪਣੀ IPS ਪਤਨੀ ਡਾਕਟਰ ਜਯੋਤੀ ਯਾਦਵ ਦੇ ਨਾਲ

Share:

ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।  ਜਿਸ ਵਿੱਚ 9 ਐਸਐਸਪੀਜ਼ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਡਾਕਟਰ ਜਯੋਤੀ ਯਾਦਵ IPS ਨੂੰ ਤਰੱਕੀ ਮਿਲੀ ਹੈ। ਓਹਨਾਂ ਨੂੰ ਐਸਪੀ ਤੋਂ ਐਸਐਸਪੀ ਬਣਾਇਆ ਗਿਆ ਅਤੇ ਖੰਨਾ ਪੁਲਸ ਜਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਗਈ। 

ਆਪ ਵਿਧਾਇਕਾ ਨਾਲ ਪਿਆ ਸੀ ਪੇਚਾ

ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਡਾ. ਜੋਤੀ ਯਾਦਵ ਨੂੰ ਖੰਨਾ ਦੇ ਨਵੇਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ।  ਇਸਤੋਂ ਪਹਿਲਾਂ ਉਹ ਮੋਹਾਲੀ ਵਿੱਚ ਐਸਪੀ ਵਜੋਂ ਤਾਇਨਾਤ ਸਨ।  ਓਹ ਲੁਧਿਆਣਾ ਅਤੇ ਮਾਨਸਾ ਵਿਖੇ ਵੀ ਤਾਇਨਾਤ ਰਹੇ ਹਨ। ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਨਾਲ ਓਹਨਾਂ ਦੀ ਕਿਸੇ ਗੱਲ 'ਤੇ ਬਹਿਸ ਹੋ ਗਈ ਸੀ ਅਤੇ ਇਸ ਕਾਰਨ ਉਹ ਸੁਰਖੀਆਂ ਵਿੱਚ ਰਹੇ ਸੀ। 

ਸੋਸ਼ਲ ਮੀਡੀਆ ਉਪਰ ਵੀ ਸਰਗਰਮ 

ਜੋਤੀ ਯਾਦਵ ਨੇ ਆਪਣੀ ਮੁੱਢਲੀ ਸਿੱਖਿਆ ਸ਼ੇਰਵੁੱਡ ਪਬਲਿਕ ਸਕੂਲ, ਗੁਰੂਗ੍ਰਾਮ ਤੋਂ ਕੀਤੀ।  12ਵੀਂ ਤੋਂ ਬਾਅਦ ਉਹ ਬੀਡੀਐਸ ਦੀ ਪੜ੍ਹਾਈ ਕਰਕੇ ਡਾਕਟਰ ਬਣ ਗਏ। ਇਸ ਤੋਂ ਬਾਅਦ ਓਹਨਾਂ ਨੇ UPSC ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ।  ਜੋਤੀ ਯਾਦਵ ਨੇ ਸਾਲ 2019 ਦੀ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ 437ਵਾਂ ਰੈਂਕ ਪ੍ਰਾਪਤ ਕੀਤਾ ਸੀ।  ਜੋਤੀ ਯਾਦਵ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ।  ਇੰਸਟਾਗ੍ਰਾਮ 'ਤੇ ਉਸਦੇ 85 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।  ਟਵਿੱਟਰ 'ਤੇ ਉਸਦੇ 15,000 ਤੋਂ ਵੱਧ ਫਾਲੋਅਰਜ਼ ਵੀ ਹਨ।  ਜੋਤੀ ਯਾਦਵ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।   

ਇਹ ਵੀ ਪੜ੍ਹੋ