Punjab: ਡਰੱਗ ਫੈਕਟਰੀ; STF ਦਾ ਛਾਪਾ, 3.12 ਲੱਖ ਦੇ ਪਾਬੰਦੀਸ਼ੁਦਾ ਕੈਪਸੂਲ ਫੜੇ, ਮਾਲਕ ਸਮੇਤ ਚਾਰ ਗ੍ਰਿਫਤਾਰ

ਫੈਕਟਰੀ ਵਿੱਚ ਬਿਨਾਂ ਲਾਇਸੈਂਸ ਤੋਂ ਪਾਬੰਦੀਸ਼ੁਦਾ ਦਵਾਈਆਂ ਬਣਾਈਆਂ ਜਾ ਰਹੀਆਂ ਸਨ। ਫੈਕਟਰੀ ਕਾਫੀ ਸਮੇਂ ਤੋਂ ਚੱਲ ਰਹੀ ਸੀ। ਸਾਰੇ ਕੈਪਸੂਲ ਦੇ ਸੱਤ ਤਰ੍ਹਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।  ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਨੇ 3.12 ਲੱਖ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ, ਜੋ ਕਿ ਨਸ਼ੇ ਲਈ ਵਰਤੇ ਜਾਂਦੇ ਹਨ।

Share:

ਪੰਜਾਬ ਨਿਊਜ। ਪੰਜਾਬ ਦੀ ਬਰਨਾਲਾ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਐਸਟੀਐਫ ਪੰਜਾਬ ਅਤੇ ਬਰਨਾਲਾ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਕੇ ਫੈਕਟਰੀ ਵਿੱਚ ਛਾਪਾ ਮਾਰਿਆ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਨੇ 3.12 ਲੱਖ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ, ਜੋ ਕਿ ਨਸ਼ੇ ਲਈ ਵਰਤੇ ਜਾਂਦੇ ਹਨ। ਇਸ ਮਾਮਲੇ ਵਿੱਚ ਫੈਕਟਰੀ ਮਾਲਕ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਪਾਬੰਦੀਸ਼ੁਦਾ ਕੈਪਸੂਲ ਬਰਨਾਲਾ ਦੇ ਨਾਈਵਾਲਾ ਰੋਡ 'ਤੇ ਸਥਿਤ ਅਲਜ਼ਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਮ ਦੀ ਫ਼ੈਕਟਰੀ 'ਚ ਤਿਆਰ ਕੀਤੇ ਜਾਂਦੇ ਹਨ, ਜਿਸ ਨੂੰ ਬਣਾਉਣ ਦਾ ਲਾਇਸੈਂਸ ਨਹੀਂ ਹੈ | ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਦਵਾਈਆਂ ਬਿਨਾਂ ਪ੍ਰਵਾਨਗੀ ਤੋਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਵੱਡੇ ਪੱਧਰ 'ਤੇ ਕੈਪਸੂਲ ਕੀਤੇ ਬਰਾਮਦ

ਉਨ੍ਹਾਂ ਕਿਹਾ ਕਿ ਐਸਟੀਐਫ ਕੋਲ ਅਲਜ਼ਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਦੇ ਮਾਲਕ ਖ਼ਿਲਾਫ਼ ਕਈ ਸ਼ਿਕਾਇਤਾਂ ਹਨ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਬਰਨਾਲਾ ਪੁਲਿਸ ਦੀ ਟੀਮ ਨੇ ਐਸ.ਟੀ.ਐਫ ਦੀ ਟੀਮ ਨਾਲ ਮਿਲ ਕੇ ਡਰੱਗ ਅਫਸਰ ਬਰਨਾਲਾ ਨੂੰ ਨਾਲ ਲੈ ਕੇ ਫੈਕਟਰੀ 'ਤੇ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ 95 ਹਜ਼ਾਰ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਉਸ ਕੋਲ ਇਨ੍ਹਾਂ ਕੈਪਸੂਲ ਸਬੰਧੀ ਕੋਈ ਰਿਕਾਰਡ ਜਾਂ ਪ੍ਰਵਾਨਗੀ ਨਹੀਂ ਸੀ। ਇਸ ਤੋਂ ਇਲਾਵਾ 2.17 ਲੱਖ ਹੋਰ ਸਮਾਨ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ ਕਰੀਬ 1.16 ਕਰੋੜ ਰੁਪਏ ਹੈ ਅਤੇ ਜਿਸ ਦਾ ਪੰਜਾਬ ਵਿੱਚ ਨਿਰਮਾਣ ਲਈ ਕੋਈ ਲਾਇਸੈਂਸ ਨਹੀਂ ਹੈ।

ਕੱਚਾ ਮਾਲ ਅਤੇ ਨਕਲੀ ਸੀਲਾਂ ਵੀ ਮਿਲੀਆਂ ਹਨ

ਪੁਲਿਸ ਨੇ ਫੈਕਟਰੀ ਵਿੱਚੋਂ ਇਹ ਕੈਪਸੂਲ, ਕੈਪਸੂਲ ਬਣਾਉਣ ਦਾ ਕੱਚਾ ਮਾਲ ਅਤੇ ਜਾਅਲੀ ਸਟੈਂਪ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਫੈਕਟਰੀ ਮਾਲਕਾਂ ਸ਼ਿਸ਼ੂ ਪਾਲ, ਦਿਨੇਸ਼ ਬਾਂਸਲ, ਲਵ ਕੁਸ਼ ਯਾਦਵ, ਸੁਖਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਵੀ ਬਰਾਮਦ ਹੋਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਫੈਕਟਰੀਆਂ ਅਤੇ ਫਰਮਾਂ 'ਤੇ ਛਾਪੇਮਾਰੀ ਕਰਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਪਿਛਲੇ ਇਕ ਮਹੀਨੇ ਤੋਂ ਇਸ ਸਬੰਧੀ ਸੂਚਨਾ ਮਿਲ ਰਹੀ ਸੀ।

ਕਾਂਗੜਾ ਦੀ ਇਕ ਫਰਮ ਦੇ ਨਾਂ 'ਤੇ  ਰੱਖਿਆ ਹੋਇਆ ਸੀ ਸਟਾਕ

ਡਰੱਗ ਅਫਸਰ ਪ੍ਰਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਟੀਐਫ ਅਤੇ ਬਰਨਾਲਾ ਪੁਲੀਸ ਨਾਲ ਮਿਲ ਕੇ ਇਸ ਫੈਕਟਰੀ ’ਤੇ ਛਾਪਾ ਮਾਰਿਆ ਹੈ। ਫੈਕਟਰੀ ਸੰਚਾਲਕ ਕੋਲ ਇਹ ਕੈਪਸੂਲ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ। ਇਹ ਕੈਪਸੂਲ ਵੱਡੀ ਮਾਤਰਾ 'ਚ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚੋਂ ਕਈ ਹੋਰ ਕੈਪਸੂਲ ਵੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਵੇਚਣ ਦੀ ਇਜਾਜ਼ਤ ਹੈ, ਪਰ ਇਨ੍ਹਾਂ ਦੀ ਵਿਕਰੀ ਦਾ ਰਿਕਾਰਡ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਇਸ ਕਾਰਨ ਸਾਰੇ ਕੈਪਸੂਲ ਜ਼ਬਤ ਕਰ ਲਏ ਗਏ ਹਨ।

ਉਸਨੇ ਦੱਸਿਆ ਕਿ ਇਹ ਕੈਪਸੂਲ ਕਾਂਗੜਾ ਦੀ ਇੱਕ ਫਰਮ ਦੇ ਨਾਮ 'ਤੇ ਬਣਾਏ ਗਏ ਸਨ ਅਤੇ ਸਟਾਕ ਵਿੱਚ ਰੱਖੇ ਹੋਏ ਸਨ। ਮੌਕੇ ਤੋਂ ਇਸ ਦੀ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਕੈਪਸੂਲਾਂ ਦੇ ਸੱਤ ਕਿਸਮ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ