ਸਮਰਾਲਾ ਕਨਵੈਨਸ਼ਨ ਨਾਲ Punjab Congress 'ਚ ਆਏਗੀ ਨਵੀਂ ਜਾਨ, 20 ਹਜ਼ਾਰ ਵਰਕਰ ਹੋਣਗੇ ਸ਼ਾਮਲ

ਸੂਬਾ ਕਾਂਗਰਸ ਨੇ ਸੰਮੇਲਨ ਦੀਆਂ ਤਿਆਰੀਆਂ ਲਈ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਸਾਰੀ ਜ਼ਿੰਮੇਵਾਰੀ ਸੰਭਾਲੇਗੀ। ਇਸ ਦੇ ਨਾਲ ਹੀ ਸਾਰੇ ਨੇਤਾਵਾਂ ਨੂੰ ਇਸ 'ਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

Share:

Punjab News: ਪੰਜਾਬ ਵਿੱਚ ਕਾਂਗਰਸ ਨੂੰ ਇਸ ਸਮੇਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਵਿੱਚਲਾ ਚੱਲ ਰਿਹਾ ਮੱਤਭੇਦ ਸਾਰਿਆ ਸਾਹਮਣੇ ਆ ਗਿਆ ਹੈ ਪਰ ਇਸ ਸਭ ਦੇ ਚਲਦੇ 11 ਫਰਵਰੀ ਨੂੰ ਲੁਧਿਆਣਾ ਦੇ ਸਰਮਾਲਾ ਵਿੱਚ ਹੋਣ ਵਾਲੀ ਕਨਵੈਨਸ਼ਨ ਵਿੱਚ ਸਮੁੱਚੀ ਪਾਰਟੀ ਇੱਕਜੁੱਟ ਨਜ਼ਰ ਆਵੇਗੀ। ਇਸ ਦੇ ਪਿੱਛੇ ਖਾਸ ਕਾਰਨ ਇੱਹ ਹੈ ਕਿ ਇਸ ਕਨਵੈਨਸ਼ਨ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਇਸ 'ਚ ਸ਼ਾਮਲ ਹੋ ਰਹੇ ਹਨ। ਇਸ ਸੰਮੇਲਨ ਨਾਲ I.N.D.I.A. ਵਿੱਚ ਸ਼ਾਮਲ ਕਾਂਗਰਸ ਦੀ ਸਥਿਤੀ ਸਪੱਸ਼ਟ ਹੋ ਜਾਵੇਗਾ।

ਪਾਰਟੀ ਵਿੱਚ ਆਏਗੀ ਨਵੀ ਜਾਨ

ਕਾਂਗਰਸ ਦੀ ਇਹ ਕਨਵੈਨਸ਼ਨ ਕਈ ਕਾਰਨਾਂ ਕਰਕੇ ਖਾਸ ਹੈ। ਇਸ ਵਿੱਚ 20 ਹਜ਼ਾਰ ਤੋਂ ਵੱਧ ਆਗੂ ਤੇ ਵਰਕਰ ਹਿੱਸਾ ਲੈਣਗੇ। ਇਸ ਦੇ ਨਾਲ ਹੀ ਪਾਰਟੀ ਇਸ ਨੂੰ ਅਹਿਮ ਵੀ ਮੰਨ ਰਹੀ ਹੈ ਕਿਉਂਕਿ ਇਸ ਨਾਲ ਪਾਰਟੀ ਅੰਦਰ ਨਵੀਂ ਜਾਨ ਆਵੇਗੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ 'ਤੇ ਸੂਬੇ 'ਚ ਵੱਡਾ ਇਕੱਠ ਹੋਣ ਜਾ ਰਿਹਾ ਹੈ। ਇਹ ਪਾਰਟੀ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ