Punjab Congress: ਅੜੀਅਲ ਰਵੱਈਆ ਬਰਕਰਾਰ, ਨੋਟਿਸ ਮਿਲਣ ਮਗਰੋਂ ਵੀ ਕਾਂਗਰਸ ਦੇ ਪੰਜੇ 'ਚੋਂ ਬਾਹਰ ਦਿਖੇ ਨਵਜੋਤ ਸਿੱਧੂ

Punjab Congress: ਆਪਣੇ ਸ਼ਾਇਰਾਨਾ ਅੰਦਾਜ਼ 'ਚ ਪੋਸਟ ਕਰਕੇ ਨਵੀਂ ਚਰਚਾ ਛੇੜ ਦਿੱਤੀ। ਨਾਲ ਹੀ ਵਿਰੋਧੀਆਂ ਨੂੰ ਵੀ ਕਾਂਗਰਸ ਦੀ ਧੜੇਬੰਦੀ ਖਿਲਾਫ ਬੋਲਣ ਦਾ ਨਵਾਂ ਮੁੱਦਾ ਮਿਲ ਗਿਆ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਅੱਗੇ ਕੀ ਕਰਦੀ ਹੈ......

Share:

ਹਾਈਲਾਈਟਸ

  • ਉਨ੍ਹਾਂ ਨੂੰ ਨੋਟਿਸ ਦੇਣ ਦੀ ਖ਼ਬਰ ਉਦੋਂ ਹੀ ਸਿਆਸਤ ਵਿੱਚ ਫੈਲ ਗਈ ਸੀ
  • ਇਸਦੀ ਫੋਟੋ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ।

Punjab Congress: ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ।  ਪੰਜਾਬ ਵਿੱਚ ਆਪਣੀ ਚੋਣ ਰਣਨੀਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸਦੇ ਮੱਦੇਨਜ਼ਰ 1 ਫਰਵਰੀ ਨੂੰ ਕਾਂਗਰਸ ਚੋਣ ਕਮੇਟੀ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਤੋਂ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਗਾਇਬ ਰਹੇ। ਉਨ੍ਹਾਂ ਕੁੱਝ ਹੋਰ ਕਾਂਗਰਸੀ ਆਗੂਆਂ ਨਾਲ ਵੱਖਰੀ ਮੀਟਿੰਗ ਕੀਤੀ।

ਨੋਟਿਸ ਦਾ ਜਵਾਬ ਨਹੀਂ ਦਿੱਤਾ

ਹੁਣ ਕਾਂਗਰਸ ਹਾਈਕਮਾਂਡ ਨੇ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਪਾਰਟੀ ਵੱਲੋਂ ਸਿੱਧੂ ਨੂੰ ਨੋਟਿਸ ਜਾਰੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਨੋਟਿਸ ਦੇਣ ਦੀ ਖ਼ਬਰ ਉਦੋਂ ਹੀ ਸਿਆਸਤ ਵਿੱਚ ਫੈਲ ਗਈ ਸੀ ਜਦੋਂ ਕੁਝ ਸਮੇਂ ਬਾਅਦ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਟਵੀਟ ਕੀਤਾ ਸੀ ਤੇ ਲਿਖਿਆ - ਇਹ ਦਬਦਬਾ, ਇਹ ਹਕੂਮਤ, ਇਹ ਨਸ਼ਾ, ਇਹ ਦੌਲਤ ! ਸਭ ਕਿਰਾਏਦਾਰ ਹਨ ਅਤੇ ਘਰ ਬਦਲਦੇ ਰਹਿੰਦੇ ਹਨ।

 

ਪਾਰਟੀ ਇੰਚਾਰਜ ਨੂੰ ਵੀ ਟਿੱਚ ਜਾਣਦੇ ਸਿੱਧੂ

ਦੇਵੇਂਦਰ ਯਾਦਵ ਦੀ ਮੀਟਿੰਗ 'ਚ ਸਿੱਧੂ ਸ਼ਾਮਲ ਨਹੀਂ ਹੋਏ ਸੀ। ਦੱਸ ਦੇਈਏ ਕਿ ਦੇਵੇਂਦਰ ਯਾਦਵ ਨੂੰ ਕਾਂਗਰਸ ਹਾਈਕਮਾਂਡ ਨੇ ਪੰਜਾਬ ਦਾ ਇੰਚਾਰਜ ਬਣਾ ਕੇ ਭੇਜਿਆ। ਜੋ ਵੱਖ-ਵੱਖ ਖੇਤਰਾਂ ਵਿੱਚ ਮੀਟਿੰਗਾਂ ਕਰ ਰਹੇ ਹਨ। ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਹਲਕਾ ਇੰਚਾਰਜ ਦਵਿੰਦਰ ਯਾਦਵ ਦੀ ਹਾਜ਼ਰੀ ਵਿੱਚ ਇੱਕ ਅਹਿਮ ਮੀਟਿੰਗ ਹੋਈ। ਸਿੱਧੂ ਉਸ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ। ਇਸਦੇ ਉਲਟ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਮਹਿੰਦਰ ਕੇਪੀ ਨਾਲ ਵੱਖਰੀ ਮੀਟਿੰਗ ਕੀਤੀ ਅਤੇ ਇਸਦੀ ਫੋਟੋ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ।

 

ਇਹ ਵੀ ਪੜ੍ਹੋ