ਕਾਂਗਰਸ ਨੇ ਵਿਖਾਈ ਇੱਕਜੁਟਤਾ, ਪੰਜਾਬ ਪ੍ਰਭਾਰੀ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਨਾਮਜਦ ਹੋਣ ਤੋਂ ਬਾਅਦ ਪਹਿਲੀ ਵਾਰ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਯਾਦਵ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਇਸ ਦੌਰਾਨ ਪ੍ਰਦੇਸ਼ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਨੇ ਮੌਜੂਦ ਰਹਿਕੇ ਇਹ ਸੰਦੇਸ਼ ਦਿੱਤਾ ਕਿ ਕਾਂਗਰਸ ਵਿੱਚ ਸਭ ਠੀਕ ਠਾਕ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।

Share:

ਪੰਜਾਬ ਨਿਊਜ। ਪੰਜਾਬ ਕਾਂਗਰਸ ਵਿੱਚ ਕੋਈ ਕਲਾ ਕਲੇਸ਼ ਨਹੀਂ ਹੈ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦਾ ਦਾ ਪ੍ਰਤੱਖ ਉਦਾਰਣ ਉਦੋਂ ਮਿਲਿਆ ਜਦੋਂ ਪੰਜਾਬ ਕਾਂਗਰਸ ਪ੍ਰਭਾਰੀ ਦਵਿੰਦਰ ਯਾਦਵ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।

ਰਾਜਾ ਨੇ ਤਾਂ ਇਸ ਦੌਰਾਨ ਇਹ ਕਹਿ ਦਿੱਤਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਅਲੱਗ-ਅਲੱਗ ਰੈਲੀਆਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਵੀ ਇਤਰਾਜ ਨਹੀਂ ਹੈ ਪਰ ਇਹ ਕੰਮ ਸਾਰਿਆਂ ਨੂੰ ਅਨੂਸਾਸ਼ਨ ਵਿੱਚ ਕਰਨਾ ਚਾਹੀਦਾ ਹੈ। ਦਵਿੰਦਰ ਯਾਦਵ ਪੰਜਾਬ ਪ੍ਰਭਾਰੀ ਬਣਨ ਤੋਂ ਬਾਅਦ ਪਹਿਲੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ। 

ਮਜ਼ਬੂਤ ਨਜ਼ਰ ਆਈ ਪੰਜਾਬ ਕਾਂਗਰਸ

ਪੰਜਾਬ ਪ੍ਰਭਾਰੀ ਦਵਿੰਦਰ ਯਾਦਵ ਨੇ ਕਿਹਾ ਕਿ ਕਿਸੇ ਵੀ ਆਗੂ ਪਾਰਟੀ ਦਾ ਅਨੁਸ਼ਾਸਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਯਾਦਵ ਨੇ ਕਿਹਾ ਕਿ ਉਹ ਇਸ ਵੇਲੇ ਕੋਈ ਖਾਸ ਬਿਆਨ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਹਾਲੇ ਹੁਣੇ ਹੋਈ ਹੈ। ਯਾਦਵ ਨੇ ਉਮੀਦ ਜਾਹਿਰ ਕੀਤੀ ਕਿ ਪ੍ਰਦੇਸ਼ ਕਾਂਗਰਸ ਵਿੱਚ ਇਸ ਵੇਲੇ ਸਭਕੁਝ ਠੀਕ ਹੈ। 

ਯਾਦਵ ਨੇ ਕਿਹਾ ਕਿ ਸਾਰਿਆਂ ਮਾਮਲਿਆਂ ਤੇ ਵਿਚਾਰ ਕੀਤਾ ਜਾਵੇਗਾ ਤੇ ਜਿਹੜਾ ਵੀ ਫੈਸਲਾ ਲਿਆ ਜਾਵੇਗਾ ਉਹ ਸਾਰਿਆਂ ਦੀ ਸਹਿਮਤੀ ਨਾਲ ਹੋਵੇਗਾ। ਫਿਲਹਾਲ ਉਹ ਸਿਰਫ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਨੇ 
 
ਮਜ਼ਬੂਤ ਹੋ ਸਕਦੀ ਹੈ ਪੰਜਾਬ ਕਾਂਗਰਸ 

ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸੀਨੀਅਰ ਆਗੂ ਦੇਵੇਂਦਰ ਯਾਦਵ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਕਾਂਗਰਸ ਮਜ਼ਬੂਤ ​​ਨਜ਼ਰ ਆਈ। ਆਗੂਆਂ ਵਿੱਚ ਏਕਤਾ ਸੀ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਦੇਵੇਂਦਰ ਯਾਦਵ ਦੁਰਗਿਆਣਾ ਮੰਦਿਰ ਵੀ ਜਾਣਗੇ ਅਤੇ ਦੁਪਹਿਰ 1 ਵਜੇ ਰਾਮ ਤੀਰਥ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਲਈ ਰਵਾਨਾ ਹੋਣਗੇ।
 

ਇਹ ਵੀ ਪੜ੍ਹੋ