Punjab Congress: ਪਰਨੀਤ ਕੌਰ ਨੂੰ ਪਾਰਟੀ ਚੋਂ ਕੀਤਾ ਬਾਹਰ, ਰਾਜਾ ਵੜਿੰਗ ਨੇ ਆਖੀ ਵੱਡੀ ਗੱਲ 

ਕਾਂਗਰਸ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ ਸਖਤ ਰੁਖ ਅਖਤਿਆਰ ਕਰ ਲਿਆ ਹੈ। ਸੂਬਾ ਪ੍ਰਧਾਨ ਰਾਜਾ ਵੜਿੰਗ ਐਕਸ਼ਨ ਮੋਡ 'ਚ ਦਿਖਾਈ ਦੇ ਰਹੇ ਹਨ। ਪਰਨੀਤ ਕੌਰ ਤੋਂ ਬਾਅਦ ਅਗਲੀ ਵਾਰੀ ਵੀ ਕਿਸੇ ਦੀ ਹੋ ਸਕਦੀ ਹੈ। 

Share:

ਹਾਈਲਾਈਟਸ

  • ਜੇਕਰ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਨੂੰ ਇੱਕ ਪਾਸੇ ਰੱਖ ਕੇ ਕਿਸੇ ਵੀ ਮੰਚ ’ਤੇ ਰੱਖ ਸਕਦਾ ਹੈ।
  • ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ

Punjab Congress news: ਪਟਿਆਲਾ ਤੋਂ ਸਾਂਸਦ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਨੂੰ ਕਾਂਗਰਸ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇਸਦੇ ਸੰਕੇਤ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤੇ। ਕੁੱਝ ਸਮਾਂ ਪਹਿਲਾਂ ਪਾਰਟੀ ਚੋਂ ਮੁਅੱਤਲ ਕੀਤੀ ਸਾਂਸਦ ਪਰਨੀਤ ਕੌਰ ਆਉਣ ਵਾਲੀਆਂ ਚੋਣਾਂ ਵਿੱਚ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਨਹੀਂ ਹੋਣਗੇ। ਇਸਦਾ ਐਲਾਨ ਕਰ ਦਿੱਤਾ ਗਿਆ ਹੈ। 

ਹੁਣ ਨੋਟਿਸ ਨਹੀਂ ਸਿੱਧਾ ਮਿਲੇਗਾ ਬਾਹਰ ਦਾ ਰਸਤਾ 

ਪਟਿਆਲਾ ਵਿਖੇ ਵਰਕਰ ਮਿਲਣੀ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਜਿੰਨੀ ਦੇਰ ਕੋਈ ਕਾਂਗਰਸ 'ਚ ਹੈ, ਜੇਕਰ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਨੂੰ ਇੱਕ ਪਾਸੇ ਰੱਖ ਕੇ ਕਿਸੇ ਵੀ ਮੰਚ ’ਤੇ ਰੱਖ ਸਕਦਾ ਹੈ। ਪਰਨੀਤ ਕੌਰ ਨੂੰ ਪਾਰਟੀ 'ਚੋਂ ਸਸਪੈਂਡ ਕੀਤਾ ਹੋਇਆ ਹੈ, ਸਸਪੈਂਡ ਤੇ ਪਾਰਟੀ ’ਚੋਂ ਕੱਢਣ ’ਚ ਕੋਈ ਫਰਕ ਨਹੀਂ ਹੁੰਦਾ। ਪਰਨੀਤ ਕੌਰ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ।  ਵੜਿੰਗ ਨੇ ਕਿਹਾ ਕਿ ਜਿਹੜਾ ਵੀ ਪਾਰਟੀ 'ਚ ਖਰਾਬੀ ਕਰੇਗਾ, ਉਸਨੂੰ ਸਿਰਫ਼ ਨੋਟਿਸ ਨਹੀਂ ਦਿੱਤਾ ਜਾਵੇਗਾ ਸਗੋਂ ਪਾਰਟੀ 'ਚੋਂ ਬਾਹਰ ਕੱਢਿਆ ਜਾਵੇਗਾ। ਇਹ ਚਿਤਾਵਨੀ ਹਰ ਕਿਸੇ ਲਈ ਹੈ ਭਾਵੇਂ ਮੈਂ (ਰਾਜਾ ਵੜਿੰਗ) ਕਿਉਂ ਨਾ ਹੋਵਾਂ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ, ਜਿਸ ਨੇ ਆਪਣਾ ਕੰਮ ਚਲਾਉਣਾ ਹੈ, ਉਹ ਪੰਜੇ ਦਾ ਨਿਸ਼ਾਨ ਲਗਾਏ ਬਿਨਾਂ ਆਪਣਾ ਕੰਮ ਚਲਾਵੇ।

ਇਹ ਵੀ ਪੜ੍ਹੋ