Mission 2024: ਕਾਂਗਰਸ-ਆਪ ਦੇ ਗਲੀ ਦੀ ਹੱਡੀ ਬਣ ਸਕਦਾ ਆਲਾਇੰਸ, ਪੰਜਾਬ ਦੇ ਕਾਂਗਰਸੀ ਆਗੂਆਂ ਦੀ ਗਠਜੋੜ ਤੋਂ ਕੋਰੀ ਨਾ!

ਕਾਂਗਰਸ ਪਾਰਟੀ ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਬੰਧਨ ਕਰਨਾ ਚਾਹੁੰਦੀ ਹੈ ਪਰ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਇਸਦਾ ਵਿਰੋਧ ਕਰ ਰਹੇ ਨੇ। ਸੂਬੇ ਦੇ ਸੀਨੀਅਰ ਆਗੂ ਇਸ ਬਾਰੇ ਆਪਣੀ ਰਾਏ ਸਾਫ ਜਾਹਿਰ ਕਰ ਚੁਕੇ ਹਨ। ਇਸਦੇ ਬਾਵਜੂਦ ਵੀ ਹਾਈਕਮਾਨ ਆਪ ਨਾਲ ਪੰਜਾਬ ਵਿੱਚ ਗਠਜੋੜ ਕਰਨ ਦੇ ਹੱਕ ਵਿੱਚ ਹੈ ਤੇ ਨਾਲ ਹੀ ਹਾਈਕਮਾਨ ਨੂੰ ਇਹ ਡਰ ਵੀ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਕਿਤੇ ਪੱਕਾ ਕਾਂਗਰਸੀ ਕਾਡਰ ਵਿਖਰ ਨਾ ਜਾਵੇ।

Share:

ਹਾਈਲਾਈਟਸ

  • ਸੂਬੇ ਦੇ ਕਾਂਗਰਸੀ ਆਗੂ ਕਰ ਰਹੇ ਹਨ ਗਠਜੋੜ ਦਾ ਵਿਰੋਧ
  • ਕਾਂਗਰਸ ਹਾਈਕਮਾਨ ਨੂੰ ਪੱਕਾ ਕਾਡਰ ਖੇਰੂ-ਖੇਰੂ ਹੋਣ ਦਾ ਡਰ

ਪੰਜਾਬ ਨਿਊਜ। ਗਠਬੰਧਨ ਨੂੰ ਲੈ ਕੇ ਪੰਜਾਬ ਦੇ ਕਾਗਰਸੀ ਆਗੂਆਂ ਨੇ ਪੰਜਾਬ ਪ੍ਰਭਾਰੀ ਦਵਿੰਦਰ ਯਾਦਵ ਨੂੰ ਆਪਣੀ ਰਾਏ ਦੇ ਦਿੱਤੀ ਤੇ ਹੁਣ ਯਾਦਵ ਆਪਣੀ ਰਿਪੋਰਟ ਹਾਈਕਮਾਨ ਨੂੰ ਦੇਣਗੇ। ਪਰ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਆਗੂ ਗਠਜੋੜ ਦੇ ਹੱਕ ਵਿੱਚ ਨਹੀਂ ਹਨ।

ਬੇਸ਼ੱਕ ਕਾਂਗਰਸ ਅਤੇ 'ਆਪ' ਇੰਡੀਆ ਗਠਜੋੜ ਤਹਿਤ ਰਾਸ਼ਟਰੀ ਪੱਧਰ 'ਤੇ ਇਕੱਠੇ ਹਨ, ਪਰ ਪੰਜਾਬ 'ਚ ਦੋਵਾਂ ਪਾਰਟੀਆਂ ਦੇ ਆਗੂ ਇਕ-ਦੂਜੇ ਵਿਰੁੱਧ ਬਿਆਨਬਾਜ਼ੀ 'ਚ ਇੰਨੇ ਅੱਗੇ ਨਿਕਲ ਗਏ ਹਨ ਕਿ ਇੱਥੇ ਦੋਵਾਂ ਪਾਰਟੀਆਂ ਲਈ ਗਠਜੋੜ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਫੈਸਲਾ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਨੇ ਹੀ ਲੈਣਾ ਹੈ।

ਯਾਦਵ ਨੇ ਕਿਹਾ- ਹਾਈ ਕਮਾਂਡ ਨੂੰ ਰਿਪੋਰਟ ਕਰਨਗੇ

ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਨੇ ਇਸ ਮਾਮਲੇ 'ਤੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮੁੱਦਿਆਂ 'ਤੇ ਰਾਏ ਲੈਣ ਆਏ ਹਨ, ਜਿਸ ਨੂੰ ਉਹ ਹਾਈਕਮਾਂਡ ਤੱਕ ਪਹੁੰਚਾਉਣਗੇ ਅਤੇ ਉਸ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਅਤੇ ਹਾਈਕਮਾਂਡ ਮਿਲ ਕੇ ਇਸ ਬਾਰੇ ਫੈਸਲਾ ਕੀਤਾ ਜਾਵੇਗਾ। 

ਮੰਗਲਵਾਰ ਚੰਡੀਗੜ੍ਹ ਆਏ ਸਨ ਯਾਦਵ

ਕਾਂਗਰਸ ਲੋਕਸਭਾ ਚੋਣਾਂ ਲਈ ਪੰਜਾਬ ਵਿੱਚ (ਆਪ) ਨਾਲ ਗਠਜੋੜ ਜਾਂ ਸੀਟਾਂ ਦੀ ਵੰਡ ਨਹੀਂ ਕਰ ਸਕਦੀ। ਸੂਬਾ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੂੰ ਇਹ ਗੱਲ ਕਹੀ। ਯਾਦਵ ਮੰਗਲਵਾਰ ਨੂੰ ਚੰਡੀਗੜ੍ਹ ਆਏ ਸਨ। ਇੱਥੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਲਈ 'ਆਪ' ਨਾਲ ਸੀਟ ਦੀ ਵੰਡ ਨਹੀਂ ਕੀਤੀ ਜਾ ਸਕਦੀ।

ਪੰਜਾਬ ਪ੍ਰਭਾਰੀ ਨੇ ਲਿਆ ਫੀਡਬੈਕ

ਪੰਜਾਬ ਕਾਂਗਰਸ ਭਵਨ ਵਿਖੇ ਦੇਵੇਂਦਰ ਯਾਦਵ ਨੇ ਸੂਬੇ ਦੇ ਸੀਨੀਅਰ ਆਗੂਆਂ, ਸੂਬਾ ਕਾਰਜਕਾਰਨੀ ਦੇ ਅਧਿਕਾਰੀਆਂ ਅਤੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਫੀਡਬੈਕ ਲਿਆ। ਇਸ ਦੌਰਾਨ ਸੂਬੇ 'ਚ 'ਆਪ' ਨਾਲ ਕਾਂਗਰਸ ਦੇ ਗਠਜੋੜ 'ਤੇ ਵੀ ਚਰਚਾ ਕੀਤੀ ਗਈ।

ਗਠਜੋੜ ਨਹੀਂ ਕਰਨ ਦਾ ਦਿੱਤਾ ਸੁਝਾਅ 

ਸੂਤਰਾਂ ਅਨੁਸਾਰ ਜ਼ਿਆਦਾਤਰ ਆਗੂਆਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਅਤੇ ਦਲੀਲਾਂ ਨਾਲ ਸੂਬਾ ਇੰਚਾਰਜਾਂ ਨੂੰ ‘ਆਪ’ ਨਾਲ ਗਠਜੋੜ ਨਾ ਕਰਨ ਦਾ ਸੁਝਾਅ ਦਿੱਤਾ ਹੈ। ਕੁਝ ਸੀਨੀਅਰ ਆਗੂਆਂ ਨੇ ਦੋਗਲੇ ਸ਼ਬਦਾਂ ਵਿਚ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਕਾਂਗਰਸ ‘ਆਪ’ ਨਾਲ ਸਮਝੌਤਾ ਕਰ ਲੈਂਦੀ ਹੈ ਤਾਂ ਲੋਕ ਸਭਾ ਚੋਣਾਂ ਵਿਚ ਇਸ ਦਾ ਕੁਝ ਫਾਇਦਾ ਹੋ ਸਕਦਾ ਹੈ ਪਰ ਆਉਣ ਵਾਲੇ ਸਮੇਂ ਵਿਚ ਇਸ ਦਾ ਕਾਂਗਰਸ ਨੂੰ ਵੱਡਾ ਨੁਕਸਾਨ ਹੋਵੇਗਾ।

ਕੁਝ ਆਗੂਆਂ ਨੇ ਕਿਹਾ ਕਿ ‘ਆਪ’ ਖ਼ਿਲਾਫ਼ ਲੋਕਾਂ ਵਿੱਚ ਵੱਧ ਰਿਹਾ ਗੁੱਸਾ ਗਠਜੋੜ ਤੋਂ ਬਾਅਦ ਕਾਂਗਰਸ ਨੂੰ ਵੀ ਨੁਕਸਾਨ ਪਹੁੰਚਾਏਗਾ। ਇਸ ਤੋਂ ਇਲਾਵਾ ਕਾਂਗਰਸ ਦਾ ਠੋਸ ਕੇਡਰ ਵੀ ਟੁੱਟ ਸਕਦਾ ਹੈ, ਜਿਸ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਵੇਗਾ।

ਰੰਧਾਵਾ ਨੇ ਕਿਹਾ- ਅਸੀਂ ਆਪਣੀ ਰਾਏ ਦੇ ਚੁੱਕੇ ਹਾਂ

ਮੀਟਿੰਗ ਤੋਂ ਬਾਅਦ 'ਆਪ' ਨਾਲ ਗਠਜੋੜ ਦੇ ਮੁੱਦੇ 'ਤੇ ਸੂਬਾ ਇੰਚਾਰਜ ਨਾਲ ਹੋਈ ਗੱਲਬਾਤ ਬਾਰੇ ਸੁਖਜਿੰਦਰ ਰੰਧਾਵਾ ਨੇ ਸਿਰਫ ਇੰਨਾ ਹੀ ਕਿਹਾ- 'ਇਸ ਮਾਮਲੇ 'ਤੇ ਨਵੀਂ ਦਿੱਲੀ ਵਿਖੇ ਹਾਈਕਮਾਂਡ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਵਿਚਾਰ ਅਤੇ ਭਾਵਨਾਵਾਂ ਉਨ੍ਹਾਂ ਤੱਕ ਪਹੁੰਚਾ ਚੁੱਕੇ ਹਾਂ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸੂਬਾਈ ਲੀਡਰਸ਼ਿਪ ਅਤੇ ਵਰਕਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ