Punjab Congress : ਕੈਪਟਨ ਨੂੰ ਘੇਰਨ ਲਈ ਕਾਂਗਰਸ ਨੇ ਘੜੀ ਰਣਨੀਤੀ, ਪਟਿਆਲਾ 'ਚ ਬਣਾਈ 29 ਮੈਂਬਰੀ ਕਮੇਟੀ 

Punjab Congress : ਪਟਿਆਲਾ ਸੀਟ ਉਪਰ ਅਜਿਹਾ ਤਜ਼ੁਰਬਾ ਕੀਤਾ ਜਾ ਸਕਦਾ ਹੈ ਕਿ ਹੈਰਾਨੀ ਹੋ ਜਾਵੇਗੀ। ਪਾਰਟੀ ਦੀ ਯੋਜਨਾ ਹੈ ਕਿ ਸ਼ਾਹੀ ਸ਼ਹਿਰ ਅੰਦਰ ਮੁੜ ਚਾਰੇ ਪਾਸੇ ਕਾਂਗਰਸ ਦਾ ਝੰਡਾ ਝੂਲੇ ਤੇ ਕਾਂਗਰਸ ਦਾ ਗੜ੍ਹ ਬਣੇ। 

Share:

ਹਾਈਲਾਈਟਸ

  • ਪਟਿਆਲਾ ਵਿੱਚ ਕਾਂਗਰਸ ਦੀ ਪਛਾਣ ਕੈਪਟਨ ਅਮਰਿੰਦਰ ਸਿੰਘ ਨਾਲ ਸੀ।
  • ਪਾਰਟੀ ਵਰਕਰ ਵੀ ਫੈਸਲਾ ਨਹੀਂ ਕਰ ਪਾ ਰਹੇ ਸਨ ਕਿ ਕਿਹੜਾ ਰਾਹ ਚੁਣਨਾ ਹੈ।

Punjab Congress : ਲੋਕ ਸਭਾ ਚੋਣਾਂ ਤੋਂ  ਪਹਿਲਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿੱਚ ਕਾਂਗਰਸ ਨੂੰ ਮੁੜ ਨਵੇਂ ਸਿਰੇ ਤੋਂ ਖੜ੍ਹਾ ਕਰਨ ਲਈ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹਿਰੀ ਖੇਤਰ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਵਿੱਚ 29 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਕਮੇਟੀ ਦਾ ਵੀ ਵੰਡਿਆ ਖੇਤਰ 

ਦੋ ਕੌਂਸਲਰਾਂ ਤੋਂ ਲੈ ਕੇ ਕਈ ਪਾਰਟੀ ਆਗੂ  ਇਸ ਵਿੱਚ ਸ਼ਾਮਲ ਹਨ। ਇਨ੍ਹਾਂ ਸਾਰੇ ਮੈਂਬਰਾਂ ਦਾ ਖੇਤਰ ਵੰਡਿਆ ਗਿਆ ਹੈ। ਇਹ ਲੋਕ ਹੁਣ ਆਪਣੇ ਇਲਾਕੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਨਾਲ ਹੀ ਆਪਣੇ ਇਲਾਕੇ ਵਿੱਚ ਪਾਰਟੀ ਦਾ ਚਿਹਰਾ ਵੀ ਬਣਨਗੇ। ਹਾਲਾਂਕਿ ਇਸ ਕਮੇਟੀ ਨੂੰ 15 ਜਨਵਰੀ ਨੂੰ ਗਠਿਤ ਕਰ ਦਿੱਤਾ ਗਿਆ ਸੀ। ਪ੍ਰੰਤੂ, ਹੁਣ ਪਾਰਟੀ ਵੱਲੋਂ ਅਧਿਕਾਰਕ ਤੌਰ 'ਤੇ ਸੂਚੀ ਜਾਰੀ ਕੀਤੀ ਗਈ।

ਕਾਂਗਰਸ ਲਈ ਪਟਿਆਲਾ ਅਹਿਮ 

ਪਟਿਆਲਾ ਸ਼ੁਰੂ ਤੋਂ ਹੀ ਕਾਂਗਰਸ ਲਈ ਬਹੁਤ ਅਹਿਮ ਰਿਹਾ ਹੈ। ਕਿਉਂਕਿ ਦੋ ਦਹਾਕਿਆਂ ਤੋਂ ਪਟਿਆਲਾ ਵਿੱਚ ਕਾਂਗਰਸ ਦੀ ਪਛਾਣ ਕੈਪਟਨ ਅਮਰਿੰਦਰ ਸਿੰਘ ਨਾਲ ਸੀ। ਪਰ ਜਿਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿਣਾ ਪਿਆ। ਇਸ ਤੋਂ ਬਾਅਦ ਉਹ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਮੈਦਾਨ ਵਿੱਚ ਉਤਰੇ। ਕਾਂਗਰਸ ਇਸਤੋਂ ਬਾਅਦ ਹੀ ਟੁੱਟ ਗਈ। ਕਈ ਆਗੂ ਕੈਪਟਨ ਦੇ ਚਲੇ ਗਏ ਤੇ ਕਈ ਵਰਕਰ ਤੇ ਸਮਰਥਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

ਪ੍ਰਨੀਤ ਕੌਰ ਵੀ ਛੱਡ ਚੁੱਕੀ ਸਾਥ 

ਪਤੀ ਦੇ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਜਿੱਤਣ ਵਾਲੀ ਪ੍ਰਨੀਤ ਕੌਰ ਨੇ ਵੀ ਪਾਰਟੀ ਤੋਂ ਦੂਰੀ ਬਣਾ ਲਈ। ਕਾਂਗਰਸ ਦੀਆਂ ਮੀਟਿੰਗਾਂ ਵਿਚ ਜਾਣਾ ਵੀ ਬੰਦ ਕਰ ਦਿੱਤਾ। ਜਿਸ ਕਾਰਨ ਪਾਰਟੀ ਵਰਕਰ ਵੀ ਫੈਸਲਾ ਨਹੀਂ ਕਰ ਪਾ ਰਹੇ ਸਨ ਕਿ ਕਿਹੜਾ ਰਾਹ ਚੁਣਨਾ ਹੈ। ਜਦੋਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਕਾਂਗਰਸ ਲਈ ਪਟਿਆਲ਼ਾ ਨੂੰ ਮੁੜ ਆਪਣਾ ਗੜ੍ਹ ਬਣਾਉਣਾ ਚੁਣੌਤੀ ਹੈ। 

photo

A PHP Error was encountered

Severity: Warning

Message: getimagesize(assets/uploads/original/congress.jpg): failed to open stream: No such file or directory

Filename: backend/Library.php

Line Number: 572

Invalid image type." class="lazy" loading="lazy"/>
ਕਾਂਗਰਸ ਵੱਲੋਂ ਜਾਰੀ ਸੂਚੀ।

ਕਾਂਗਰਸ ਮਗਰੋਂ ਕੈਪਟਨ ਨੂੰ ਨਹੀਂ ਮਿਲਿਆ ਸਮਰਥਨ

ਪਟਿਆਲਾ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਪਰ ਜਦੋਂ ਕੈਪਟਨ ਨੇ ਵੱਖਰੀ ਪਾਰਟੀ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤਾਂ ਉਨ੍ਹਾਂ ਦੇ ਹੀ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਕੈਪਟਨ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ 16749 ਵੋਟਾਂ ਨਾਲ ਹਰਾਇਆ। ਇਹੀ ਸਥਿਤੀ ਪਟਿਆਲਾ ਦੀਆਂ ਸੱਤ ਹੋਰ ਸੀਟਾਂ ’ਤੇ ਵੀ ਰਹੀ।

ਕਾਂਗਰਸ ਦੀ ਨਵੀਂ ਰਣਨੀਤੀ 

ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਲਈ ਪਟਿਆਲਾ ਪੁੱਜੇ ਸਨ। ਜਦੋਂ ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਪ੍ਰਨੀਤ ਕੌਰ ਕਾਂਗਰਸ ਵਿੱਚ ਹਨ। ਇਸ 'ਤੇ ਵੜਿੰਗ ਦਾ ਜਵਾਬ ਸੀ ਕਿ ਪ੍ਰਨੀਤ ਕੌਰ ਕਾਂਗਰਸ ਤੋਂ ਮੁਅੱਤਲ ਹਨ।  ਉਹ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਨਹੀਂ ਹੋਣਗੇ। ਅਜਿਹੇ 'ਚ ਪਾਰਟੀ ਨੂੰ ਨਵੇਂ ਚਿਹਰੇ ਦੀ ਤਲਾਸ਼ ਹੈ। ਇਸਦੇ ਨਾਲ ਹੀ ਚਰਚਾ ਹੈ ਕਿ ਕਾਂਗਰਸ ਪਾਰਟੀ ਇਸ ਸੀਟ 'ਤੇ ਕੁੱਝ ਨਵਾਂ ਤਜਰਬਾ ਕਰਨ ਦੀ ਤਿਆਰੀ ਕਰ ਰਹੀ ਹੈ। ਉਮੀਦਵਾਰ ਦਾ ਐਲਾਨ ਕਰਦੇ ਸਮੇਂ ਸਰਪ੍ਰਾਈਜ਼ ਦਿੱਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ