Punjab : ਜਲਦ ਹੀ ਪਿਤਾ ਬਣਨ ਵਾਲੇ ਹਨ CM ਭਗਵੰਤ ਮਾਨ, ਜਾਣੋ ਕਦੋਂ ਘਰ ਆਵੇਗੀ ਖੁਸ਼ੀ, ਮਾਂ ਬਣੇਗੀ ਡਾ. ਗੁਰਪ੍ਰੀਤ ਕੌਰ

ਪਹਿਲੇ ਵਿਆਹ ਦਾ ਤਲਾਕ ਹੋ ਗਿਆ ਸੀ। ਭਗਵੰਤ ਮਾਨ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਪਹਿਲੀ ਪਤਨੀ ਦੇ ਨਾਲ ਵਿਦੇਸ਼ ਰਹਿੰਦੇ ਹਨ। ਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਨੇ ਦੂਜਾ ਵਿਆਹ ਕਰਾਇਆ ਸੀ। 

Share:

ਹਾਈਲਾਈਟਸ

  • ਆਪਣੇ ਘਰ ਦੀ ਨਿੱਜੀ ਜਾਣਕਾਰੀ ਜਨਤਕ ਤੌਰ 'ਤੇ ਸਾਂਝੀ ਕਰਨ ਦੇ ਨਾਲ ਨਾਲ ਜਨਤਾ ਨੂੰ ਜਾਗਰੂਕ ਵੀ ਕੀਤਾ
  • ਸਮਾਜ ਚ ਲੜਕਾ ਲੜਕੀ ਨੂੰ ਬਰਾਬਰ ਦਾ ਅਧਿਕਾਰ ਤੇ ਰੁਤਬਾ ਦਿੱਤਾ ਜਾਵੇ

Punjab : ਪੰਜਾਬ ਅੰਦਰ ਗਣਤੰਤਰ ਦਿਵਸ ਮੌਕੇ ਸੀਐਮ ਭਗਵੰਤ ਮਾਨ ਨੇ ਨਿੱਜੀ ਜਾਣਕਾਰੀ ਦਾ ਖੁਲਾਸਾ ਜਨਤਕ ਤੌਰ 'ਤੇ ਕੀਤਾ। ਲੁਧਿਆਣਾ 'ਚ ਤਿਰੰਗਾ ਲਹਿਰਾਉਣ ਮਗਰੋਂ ਸੰਬੋਧਨ ਦੌਰਾਨ ਸੀਐਮ ਨੇ ਕਿਹਾ ਕਿ ਉਹਨਾਂ ਦੇ ਘਰ ਵੀ ਖੁਸ਼ੀ ਆਉਣ ਵਾਲੀ ਹੈ ਭਾਵ ਕਿ ਉਹ ਪਿਤਾ ਬਣਨ ਵਾਲੇ ਹਨ। ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਗਰਭਵਤੀ ਹਨ ਤੇ ਛੇਤੀ ਹੀ ਉਹਨਾਂ ਦੇ ਘਰ ਇੱਕ ਨਵਾਂ ਮੈਂਬਰ ਆ ਰਿਹਾ ਹੈ। ਇਸਨੂੰ ਸੁਣਦੇ ਹੀ ਸਾਰਿਆਂ ਤੇ ਤਾੜੀਆਂ ਵਜਾਈਆਂ ਤੇ ਸ਼ੁੱਭ ਇੱਛਾਵਾਂ ਵੀ ਦਿੱਤੀਆਂ।

7 ਮਹੀਨੇ ਦੀ ਗਰਭਵਤੀ ਹੈ ਸੀਐਮ ਦੀ ਪਤਨੀ
 
ਭਗਵੰਤ ਮਾਨ ਨੇ ਖੁਦ ਜਨਤਕ ਤੌਰ 'ਤੇ ਐਲਾਨ ਕੀਤਾ ਕਿ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਹੈ। ਡਾਕਟਰਾਂ ਦੇ ਅਨੁਸਾਰ ਮਾਰਚ ਮਹੀਨੇ ਉਹਨਾਂ ਦੇ ਘਰ ਬੱਚਾ ਜਨਮ ਲਵੇਗਾ। ਇਹ ਜਾਣਕਾਰੀ ਜਨਤਾ ਨਾਲ ਸਾਂਝੀ ਕਰਦੇ ਹੋਏ ਸੀਐਮ ਮਾਨ ਕਾਫੀ ਖੁਸ਼ ਦਿਖਾਈ ਦਿੱਤੇ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸੀਐਮ ਦੀ ਪਤਨੀ ਦੇ ਗਰਭਵਤੀ ਹੋਣ ਦੀਆਂ ਕਾਫੀ ਚਰਚਾਵਾਂ ਸਨ। ਪ੍ਰੰਤੂ, ਅੱਜ ਸੀਐਮ ਨੇ ਖੁਦ ਇਸਦਾ ਐਲਾਨ ਕਰਕੇ ਸੱਚਾਈ ਦੱਸੀ। 
 
ਅਸੀਂ ਮੁੰਡਾ-ਕੁੜੀ ਚੈੱਕ ਨਹੀਂ ਕਰਾਇਆ - ਸੀਐਮ 
 
ਸੀਐਮ ਮਾਨ ਗਣਤੰਤਰ ਦਿਵਸ ਮੌਕੇ ਲਿੰਗ ਅਨੁਪਾਤ ਨੂੰ ਲੈ ਕੇ ਜਾਗਰੂਕ ਕਰਦੇ ਦਿਖਾਈ ਦਿੱਤੇ। ਜਿੱਥੇ ਕਿ ਕੰਨਿਆ ਭਰੂਣ ਹੱਤਿਆ ਰੋਕਣ ਲਈ ਹੋਰ ਉਪਰਾਲੇ ਕੀਤੇ ਜਾਂਦੇ ਹਨ, ਉੱਥੇ ਹੀ ਸੀਐਮ ਮਾਨ ਨੇ ਆਪਣੇ ਘਰ ਦੀ ਨਿੱਜੀ ਜਾਣਕਾਰੀ ਜਨਤਕ ਤੌਰ 'ਤੇ ਸਾਂਝੀ ਕਰਨ ਦੇ ਨਾਲ ਨਾਲ ਜਨਤਾ ਨੂੰ ਜਾਗਰੂਕ ਵੀ ਕੀਤਾ। ਮਾਨ ਨੇ ਕਿਹਾ ਕਿ ਉਹਨਾਂ ਨੇ ਮੁੰਡਾ-ਕੁੜੀ ਭਾਵ ਕਿ ਲਿੰਗ ਚੈੱਕ ਨਹੀਂ ਕਰਾਇਆ। ਕਹਿਣ ਦਾ ਮਤਲਬ ਸੀ ਕਿ ਸਮਾਜ ਚ ਲੜਕਾ ਲੜਕੀ ਨੂੰ ਬਰਾਬਰ ਦਾ ਅਧਿਕਾਰ ਤੇ ਰੁਤਬਾ ਦਿੱਤਾ ਜਾਵੇ। ਸੀਐਮ ਨੇ ਕਿਹਾ ਕਿ ਭਾਵੇਂ ਕੋਈ ਵੀ ਜੀਅ ਆਵੇ, ਤੰਦਰੁਸਤ ਹੋਵੇ।  
 
7 ਜੁਲਾਈ 2022 ਨੂੰ ਹੋਇਆ ਸੀ ਦੂਜਾ ਵਿਆਹ 

ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ। ਉਹਨਾਂ ਦੀ ਪਹਿਲੀ ਪਤਨੀ ਬੱਚਿਆਂ ਨਾਲ ਅਮਰੀਕਾ ਵਿਖੇ ਰਹਿ ਰਹੀ ਹੈ। ਆਪਣੀ ਮਾਂ ਅਤੇ ਪਰਿਵਾਰ ਦੇ ਜ਼ੋਰ ਪਾਉਣ ਤੋਂ ਬਾਅਦ ਭਗਵੰਤ ਮਾਨ ਨੇ ਦੂਜਾ ਵਿਆਹ ਕੀਤਾ ਸੀ। ਇਹ ਵਿਆਹ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ।

ਇਹ ਵੀ ਪੜ੍ਹੋ