ਹੁਣ 10 ਦੀ ਬਜਾਏ 13 ਫਰਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ 

ਕੈਬਨਿਟ ਦੀ ਮੀਟਿੰਗ ਮੁਲਤਵੀ ਕਰਨ ਪਿੱਛੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਹਨ ਅਤੇ ਕੁਝ ਅਹਿਮ ਰੁਝੇਵਿਆਂ ਕਰ ਕੇ ਇਹ ਮੀਟਿੰਗ ਟਾਲੀ ਗਈ ਹੈ। ਕੈਬਨਿਟ ਮੀਟਿੰਗ ਦੀ ਤਾਰੀਖ਼ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਤੈਅ ਹੋ ਗਈ ਸੀ। ਕਈ ਮਹੀਨਿਆਂ ਦੇ ਵਕਫ਼ੇ ਮਗਰੋਂ ਇਹ ਮੀਟਿੰਗ ਸੋਮਵਾਰ ਨੂੰ ਹੋਣੀ ਸੀ ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ।

Courtesy: file photo

Share:

ਪੰਜਾਬ ਕੈਬਨਿਟ ਦੀ ਭਲਕੇ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਅਚਨਚੇਤ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਹੁਣ ਇਹ ਮੀਟਿੰਗ ਆਗਾਮੀ 13 ਫਰਵਰੀ ਦਿਨ ਵੀਰਵਾਰ ਨੂੰ ਹੋਵੇਗੀ। ਇਸ ਸਬੰਧੀ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਇਹ ਮੀਟਿੰਗ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਰੱਖੀ ਗਈ ਸੀ। ਫਿਰ ਕੁੱਝ ਹੀ ਘੰਟੇ ਮਗਰੋਂ ਨਵਾਂ ਹੁਕਮ ਜਾਰੀ ਕਰਕੇ ਮੀਟਿੰਗ ਦਿੱਲੀ ਚੋਣਾਂ ਦੇ ਨਤੀਜੇ ਤੋਂ 2 ਦਿਨ ਮਗਰੋਂ 10 ਫਰਵਰੀ ਨੂੰ ਰੱਖੀ ਗਈ ਸੀ। ਹੁਣ 13 ਤਾਰੀਕ ਨੂੰ ਰੱਖੀ ਗਈ ਹੈ। 

ਭਗਵੰਤ ਮਾਨ ਗਏ ਹਨ ਦਿੱਲੀ 

ਕੈਬਨਿਟ ਦੀ ਮੀਟਿੰਗ ਮੁਲਤਵੀ ਕਰਨ ਪਿੱਛੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਹਨ ਅਤੇ ਕੁਝ ਅਹਿਮ ਰੁਝੇਵਿਆਂ ਕਰ ਕੇ ਇਹ ਮੀਟਿੰਗ ਟਾਲੀ ਗਈ ਹੈ। ਕੈਬਨਿਟ ਮੀਟਿੰਗ ਦੀ ਤਾਰੀਖ਼ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਤੈਅ ਹੋ ਗਈ ਸੀ। ਕਈ ਮਹੀਨਿਆਂ ਦੇ ਵਕਫ਼ੇ ਮਗਰੋਂ ਇਹ ਮੀਟਿੰਗ ਸੋਮਵਾਰ ਨੂੰ ਹੋਣੀ ਸੀ ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ। ਦਿੱਲੀ ਵਿਚ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਚੁਣੇ ਵਿਧਾਇਕਾਂ ਦੀ ਮੀਟਿੰਗ ਵੀ ਸੱਦੀ ਗਈ ਹੈ। ਕੈਬਨਿਟ ਮੀਟਿੰਗ ਲਈ ਪੂਰੀ ਤਿਆਰੀ ਸੀ ਅਤੇ ਦਰਜਨਾਂ ਵਿਭਾਗਾਂ ਦੇ ਏਜੰਡੇ ਵੀ ਲੱਗੇ ਹੋਏ ਸਨ। ਹੁਣ ਇਨ੍ਹਾਂ ਬਾਰੇ 13 ਫਰਵਰੀ ਨੂੰ ਹੀ ਵਿਚਾਰ ਤੇ ਫ਼ੈਸਲਾ ਹੋ ਸਕੇਗਾ।

ਇਹ ਵੀ ਪੜ੍ਹੋ