ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ CM ਮਾਨ 'ਤੇ ਸਾਧਿਆ ਨਿਸ਼ਾਨਾ

ਜਾਖੜ ਨੇ ਕਿਹਾ ਕਿ ਸੀਐਮ ਮਾਨ ਹੁਣ ਨਾ ਸਿਰਫ ਕੇਂਦਰ ਸਰਕਾਰ ਨੂੰ ਬਦਨਾਮ ਕਰ ਸਕਣਗੇ ਸਗੋਂ ਉਨ੍ਹਾਂ ਕਿਸਾਨਾਂ ਨੂੰ ਵੀ ਦਿੱਲੀ ਵੱਲ ਸੇਧਤ ਕਰ ਸਕਣਗੇ ਜੋ ਪਹਿਲਾਂ ਚੰਡੀਗੜ੍ਹ ਵੱਲ ਮਾਰਚ ਕਰਨਾ ਚਾਹੁੰਦੇ ਸਨ।

Share:

Punjab News: ਕਿਸਾਨਾਂ ਅਤੇ ਕੇਂਦਰ ਵਿਚਾਲੇ ਹੋਈ ਬੈਠਕ ਵਿੱਚ ਕਿਸਾਨਾਂ ਵੱਲੋਂ ਕੇਂਦਰ ਦੇ ਪ੍ਰਸਤਾਵ ਨੂੰ ਨਾਮਨਜੂਰ ਕਰਨ ਤੋਂ ਬਾਅਦ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਬੇਨਤੀਜਾ ਰਹੀ।

ਜਾਖੜ ਨੇ ਆਪਣੇ ਟਵੀਟ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ । ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਵਕੀਲ ਵਜੋਂ ਕੰਮ ਕਰ ਰਹੇ ਭਗਵੰਤ ਮਾਨ ਨਾਲ ਇਹ ਗੱਲਬਾਤ ਦਾ ਫੇਲ ਹੋਣੀ ਤੈਅ ਸੀ। ਹੁਣ ਉਹ ਨਾ ਸਿਰਫ਼ ਕੇਂਦਰ ਸਰਕਾਰ ਨੂੰ ਬਦਨਾਮ ਕਰ ਸਕਣਗੇ ਸਗੋਂ ਉਨ੍ਹਾਂ ਕਿਸਾਨਾਂ ਨੂੰ ਵੀ ਦਿੱਲੀ ਵੱਲ ਸੇਧਤ ਕਰ ਸਕਣਗੇ ਜੋ ਪਹਿਲਾਂ ਚੰਡੀਗੜ੍ਹ ਵੱਲ ਮਾਰਚ ਕਰਨਾ ਚਾਹੁੰਦੇ ਸਨ। ਮਾਨ ਨੇ ਕਿਸਾਨਾਂ ਅਤੇ ਕੇਂਦਰੀ ਮੰਤਰੀ ਦੀ ਟੀਮ ਦੋਵਾਂ ਦੇ ਇਮਾਨਦਾਰ ਯਤਨਾਂ ਨੂੰ ਖਤਰੇ ਵਿੱਚ ਪਾ ਕੇ ਮਿਸ਼ਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਆਪਣੇ ਵਾਅਦੇ ਤੋਂ ਮੁਕਰੇ ਭਗਵੰਤ ਮਾਨ-ਜਾਖੜ

ਜਾਖੜ ਨੇ ਕਿਹਾ ਕਿ ਪੰਜਾਬ ਹੈਰਾਨੀਜਨਕ ਹੈ ਕਿਸ ਨੇ ਅਜਿਹੇ ਵਿਅਕਤੀ ਨੂੰ ਕਿਸਾਨਾਂ ਦੀ ਨੁਮਾਇੰਦਗੀ ਕਰਨ ਲਈ ਵਕਾਲਤ ਨਾਮਾ (ਅਧਿਕਾਰ) ਦਿੱਤਾ, ਜਿਸ ਨੇ ਆਪਣੀ ਸਰਕਾਰ ਬਣਨ ਦੇ ਪੰਜ ਮਿੰਟ ਦੇ ਅੰਦਰ ਘੱਟੋ ਘੱਟ ਸਮਰਥਨ ਮੁੱਲ ਦੇਣ ਦੇ ਆਪਣੇ ਵਾਅਦੇ ਤੋਂ ਨਾ ਸਿਰਫ ਮੁਕਰਿਆ, ਸਗੋਂ ਕਿਸਾਨਾਂ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੇਣ ਵਿੱਚ ਧੋਖਾ ਕੀਤਾ।

ਇਹ ਵੀ ਪੜ੍ਹੋ