MP ਤੋਂ ਪੰਜਾਬ ਅਸਲਾ ਸਪਲਾਈ - ਗੈਂਗਸਟਰ ਬੂਟਾ ਖਾਨ ਦੀ ਖੰਨਾ ਅਦਾਲਤ 'ਚ ਪੇਸ਼ੀ 

ਬਠਿੰਡਾ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰ ਕੋਲੋਂ ਇੱਕ ਹਫ਼ਤਾ ਐਂਟੀ ਗੈਂਗਸਟਰ ਟਾਸਕ ਫੋਰਸ  (AGTF) ਨੇ ਰਾਜਪੁਰਾ ਵਿਖੇ ਪੁੱਛਗਿੱਛ ਕੀਤੀ। ਅਦਾਲਤ ਨੇ ਮੁੜ ਉਸਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। 

Share:

ਮੱਧ ਪ੍ਰਦੇਸ਼ ਤੋਂ ਪੰਜਾਬ ਨਜਾਇਜ ਅਸਲੇ ਤਸਕਰੀ ਦੇ ਮਾਮਲੇ 'ਚ ਬਠਿੰਡਾ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ 'ਤੇ ਚੱਲ ਰਹੇ ਖਤਰਨਾਕ ਗੈਂਗਸਟਰ ਬੂਟਾ ਖਾਨ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸ਼ੁੱਕਰਵਾਰ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ। ਇੱਕ ਹਫ਼ਤੇ ਦੌਰਾਨ ਇਹ ਗੈਂਗਸਟਰ ਦੀ ਤੀਜੀ ਪੇਸ਼ੀ ਸੀ। ਪੁਲਿਸ ਨੇ 3 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪ੍ਰੰਤੂ, ਅਦਾਲਤ ਨੇ ਗੈਂਗਸਟਰ ਨੂੰ ਮੁੜ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। ਜਿਸ ਮਗਰੋਂ ਕੜੀ ਸੁਰੱਖਿਆ ਅਧੀਨ ਗੈਂਗਸਟਰ ਨੂੰ ਲੈ ਕੇ ਪੁਲਿਸ ਪਾਰਟੀ ਬਠਿੰਡਾ ਰਵਾਨਾ ਹੋਈ। ਦੱਸ ਦੇਈਏ ਕਿ ਬੂਟਾ ਖਾਨ ਨੂੰ ਸਿਟੀ ਥਾਣਾ ਖੰਨਾ 'ਚ ਦਰਜ ਐੱਫਆਈਆਰ ਨੰਬਰ 208 'ਚ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੀ ਪੁੱਛਗਿੱਛ ਤੋਂ ਬਾਅਦ ਬੂਟਾ ਖਾਨ ਦਾ ਨਾਂ ਸਾਹਮਣੇ ਆਇਆ ਸੀ।

ਵਿਦੇਸ਼ੀ ਤਸਕਰਾਂ ਨਾਲ ਸਬੰਧ 

ਬੂਟਾ ਖਾਨ 2019 ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ। ਉੱਥੇ ਉਹ ਇੱਕ ਵੱਡੇ ਸਮੱਗਲਰ ਰਾਹੀਂ ਦੁਬਈ ਦੇ ਤਾਰਿਕ ਅਹਿਮਦ ਦੇ ਸੰਪਰਕ ਵਿੱਚ ਆਇਆ ਸੀ। ਤਾਰਿਕ ਨੂੰ ਮਿਲਣ ਤੋਂ ਬਾਅਦ ਬੂਟਾ ਖਾਨ ਨੇ 22 ਕਿਲੋ ਹੈਰੋਇਨ ਹਿਮਾਚਲ ਦੀ ਜੇਲ੍ਹ ਤੋਂ ਮੰਗਵਾਈ ਸੀ। ਜਿਸਨੂੰ ਸਹਾਰਨਪੁਰ ਭੇਜ ਦਿੱਤਾ ਗਿਆ ਸੀ। ਇਸਤੋਂ ਬਾਅਦ ਬੂਟਾ ਖਾਨ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਯੂ.ਏ.ਈ ਤੋਂ ਆਏ ਕੰਟੇਨਰ 'ਚ ਕੱਪੜਿਆਂ ਦੇ ਥਾਨਾਂ 'ਚ ਛੁਪਾ ਕੇ ਲਿਆਂਦੀ 75 ਕਿਲੋ ਹੈਰੋਇਨ ਵੀ ਮੰਗਵਾਈ ਸੀ। ਹੈਰੋਇਨ ਦਾ ਸੌਦਾ ਦੁਬਈ 'ਚ ਬੈਠੇ ਤਾਰਿਕ ਅਹਿਮਦ ਰਾਹੀਂ ਕੀਤਾ ਗਿਆ ਸੀ। ਬੂਟਾ ਖਾਨ ਫਰੀਦਕੋਟ ਜੇਲ੍ਹ ਤੋਂ ਹੀ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਅਫਗਾਨਿਸਤਾਨ, ਦੁਬਈ, ਯੂ.ਏ.ਈ ਦੇ ਕਈ ਵੱਡੇ ਤਸਕਰ ਸ਼ਾਮਲ ਹਨ।

ਇਹ ਵੀ ਪੜ੍ਹੋ