Punjab : ਅਮਨ ਅਰੋੜਾ ਨੂੰ ਮਿਲੀ ਵੱਡੀ ਰਾਹਤ, ਸਜ਼ਾ ਉਪਰ ਲੱਗੀ ਪੱਕੀ ਰੋਕ 

Punjab : ਹਾਲਾਂਕਿ ਪਹਿਲਾਂ ਅਦਾਲਤ ਨੇ ਕੈਬਨਿਟ ਮੰਤਰੀ ਦੀ ਸਜ਼ਾ ਉਪਰ ਰੋਕ ਲਗਾ ਦਿੱਤੀ ਸੀ, ਪ੍ਰੰਤੂ, ਇਸ ਉਪਰ ਪੱਕੀ ਰੋਕ ਵਾਸਤੇ ਅੰਤਿਮ ਫੈਸਲਾ 31 ਜਨਵਰੀ ਨੂੰ ਲਿਆ ਜਾਣਾ ਸੀ, ਜਿਸ ਵਿੱਚ ਰਾਹਤ ਭਰੀ ਖ਼ਬਰ ਸਾਮਣੇ ਆਈ ਹੈ। 

Share:

Punjab : ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਸੰਗਰੂਰ ਜ਼ਿਲ੍ਹਾ ਅਦਾਲਤ ਨੇ ਸੁਨਾਮ ਅਦਾਲਤ ਵੱਲੋਂ ਸੁਣਾਈ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸੰਗਰੂਰ ਅਦਾਲਤ ਵੱਲੋਂ ਸਜ਼ਾ ਉਪਰ ਰੋਕ ਲਗਾ ਦਿੱਤੀ ਗਈ ਸੀ, ਜੋਕਿ 31 ਜਨਵਰੀ ਤੱਕ ਹੀ ਸੀ ਪਰ ਬੁੱਧਵਾਰ ਨੂੰ ਸੰਗਰੂਰ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਸਜ਼ਾ ਉਪਰ ਪੱਕੀ ਰੋਕ ਲਗਾ ਦਿੱਤੀ ਹੈ।

ਮੰਤਰੀ ਸਮੇਤ 9 ਨੂੰ ਹੋਈ ਸੀ ਸਜ਼ਾ 

ਦੱਸ ਦੇਈਏ ਕਿ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਵੱਲੋਂ ਸੁਣਾਈ ਗਈ ਦੋ ਸਾਲ ਦੀ ਸਜ਼ਾ ਖ਼ਿਲਾਫ਼ ਦਾਇਰ ਕੀਤੀ ਅਪੀਲ ’ਤੇ ਫ਼ੈਸਲਾ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਗਰੋਂ ਅਰੋੜਾ ਨੇ ਸਜ਼ਾ ਖ਼ਿਲਾਫ਼ ਜ਼ਿਲ੍ਹਾ ਸੈਸ਼ਨ ਅਦਾਲਤ ਸੰਗਰੂਰ ਦਾ ਰੁਖ਼ ਕੀਤਾ ਸੀ।

 

 

ਇਹ ਵੀ ਪੜ੍ਹੋ