Research Project: ਜਾਮਨੀ ਰੰਗ ਦਾ ਅਮਰੂਦ ਪੈਦਾ ਕਰਨ ਲਈ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਕਰੇਗੀ ਖੋਜ

ਚੀਮਾ ਦੇ ਸਾਹਮਣੇ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਦਿਆਂ ਪੀਏਯੂ ਦੇ ਸਕੂਲ ਆਫ਼ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਜੀਨ ਖੋਜੇ ਜਾ ਰਹੇ ਹਨ, ਜੋ ਅਮਰੂਦ ਦੇ ਰੰਗ ਨੂੰ ਪੂਰੀ ਤਰ੍ਹਾਂ ਬਦਲ ਕੇ ਬੈਂਗਣੀ ਕਰ ਦਿੰਦੇ ਹਨ। ਖਾਣਯੋਗ ਅਮਰੂਦ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।

Share:

New Research: ਖੇਤੀਬਾੜੀ ਵਿੱਚ ਨਵੀਆਂ ਕਾਢਾਂ ਕਢਣ ਲਈ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਨਵੀਆਂ-ਨਵੀਆਂ ਰਿਸਰਚਾਂ ਕਰਦੀ ਰਹਿੰਦੀ ਹੈ। ਹੁਣ ਨਵੇਂ ਪ੍ਰੋਜੈਕਟ ਦੇ ਤਹਿਤ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਜਾਮਨੀ ਰੰਗ ਦਾ ਅਮਰੂਦ ਪੈਦਾ ਕਰਨ ਲਈ ਖੋਜ ਕਰੇਗੀ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ। ਉਹ ਪੀਏਯੂ ਵਿੱਚ ਸਪੀਡ ਬਰੀਡਿੰਗ ਲੈਬ ਦਾ ਉਦਘਾਟਨ ਕਰਨ ਪਹੁੰਚੇ ਸਨ। ਉਹਨਾਂ ਨੇ ਦਸਿਆ ਕਿ ਪੀਏਯੂ ਸੂਬੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਅਮਰੂਦ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਅਮਰੂਦ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿਸਮਾਂ ਤਿਆਰ ਕੀਤੀਆਂ ਹਨ। ਚੀਮਾ ਦੇ ਸਾਹਮਣੇ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਦਿਆਂ ਪੀਏਯੂ ਦੇ ਸਕੂਲ ਆਫ਼ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਜੀਨ ਖੋਜੇ ਜਾ ਰਹੇ ਹਨ, ਜੋ ਅਮਰੂਦ ਦੇ ਰੰਗ ਨੂੰ ਪੂਰੀ ਤਰ੍ਹਾਂ ਬਦਲ ਕੇ ਬੈਂਗਣੀ ਕਰ ਦਿੰਦੇ ਹਨ। ਖਾਣਯੋਗ ਅਮਰੂਦ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
 
ਟਮਾਟਰ ਖਾਣ ਨਾਲ ਨਹੀਂ ਹੋਵੇਗਾ ਖਾਂਸੀ-ਜ਼ੁਕਾਮ, ਚੂਹਿਆਂ ਤੇ ਟ੍ਰਾਇਲ ਜਾਰੀ 

ਮੌਜਦਾ ਸਮੇਂ ਵਿੱਚ ਵੱਢਣ ਤੋਂ ਬਾਅਦ ਅਮਰੂਦ ਦੀ ਉਮਰ 5-6 ਦਿਨ ਹੈ। ਜਿਸ ਨੂੰ ਵਧਾ ਕੇ 20 ਦਿਨ ਕਰਨ ਦੀ ਯੋਜਨਾ ਹੈ। ਇਸ ਦੇ ਲਈ ਸਾਡੇ ਕੋਲ ਕੁਝ ਅਜਿਹੀਆਂ ਕਿਸਮਾਂ ਹਨ। 1000 ਦੇ ਕਰੀਬ ਅਮਰੂਦ ਦੇ ਬੂਟੇ ਤਿਆਰ ਕੀਤੇ ਗਏ ਹਨ। ਸੀਨੀਅਰ ਵਿਗਿਆਨੀ ਡਾ. ਜਗਦੀਪ ਸੰਧੂ ਨੇ ਦੱਸਿਆ ਕਿ ਅਮਰੀਕਾ ਵਿੱਚ ਫਲਾਂ ਦੇ ਟੀਕੇ 'ਤੇ ਕੰਮ ਕੀਤਾ ਗਿਆ ਹੈ। ਇਸ ਦੇ ਤਹਿਤ ਟਮਾਟਰ 'ਚ ਅਜਿਹੇ ਜੀਨ ਮਿਲਾਏ ਗਏ ਹਨ, ਜਿਸ ਨੂੰ ਖਾਣ ਨਾਲ ਖਾਂਸੀ ਅਤੇ ਜ਼ੁਕਾਮ ਨਹੀਂ ਹੁੰਦਾ। ਇਸ ਸਬੰਧੀ ਚੂਹਿਆਂ 'ਤੇ ਟ੍ਰਾਇਲ ਕੀਤੇ ਗਏ ਹਨ। ਇਸ ਖੋਜ ਨੂੰ ਪੇਟੈਂਟ ਵੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਵਿਗਿਆਨੀਆਂ ਨੇ ਭੋਜਨ ਵਿੱਚ ਐਂਟੀ-ਆਕਸੀਡੈਂਟਸ ਨੂੰ ਵਧਾਉਣ ਲਈ ਟਮਾਟਰ ਅਤੇ ਹੋਰ ਫਲਾਂ ਵਿੱਚ ਜਾਮਨੀ ਰੰਗ ਦੇ ਜੀਨ ਨੂੰ ਸ਼ਾਮਲ ਕਰਨ 'ਤੇ ਵੀ ਜ਼ੋਰ ਦਿੱਤਾ। ਇਸ ਦੇ ਨਾਲ ਹੀ ਪੀਏਯੂ ਦੇ ਵੀਸੀ ਡਾ.ਐਸ.ਐਸ.ਗੋਸਲ ਨੇ ਕਿਹਾ ਕਿ ਉਹ ਹੋਰ ਫਲਾਂ ਵਿੱਚ ਡਰੈਗਨ ਫਰੂਟ ਦੇ ਰੰਗ ਨੂੰ ਸ਼ਾਮਲ ਕਰਨ ਬਾਰੇ ਖੋਜ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ

Tags :