Punjab - ਇੱਕ ਮਹੀਨਾ ਪਹਿਲਾਂ 8 ਲੱਖ ਰੁਪਏ ਖਰਚ ਕੇ ਗਿਆ ਸੀ ਫਿਲੀਪੀਨਜ਼, ਦਿਲ ਦਾ ਦੌਰਾ ਪੈਣ ਨਾਲ ਮੌਤ 

ਮ੍ਰਿਤਕ ਦੀ ਪਛਾਣ 32 ਸਾਲਾ ਦੇ ਮਨੀਸ਼ ਸਿੰਗਲਾ ਵਜੋਂ ਹੋਈ। ਉਹ ਪਿਤਾ ਦੀ ਮੌਤ ਮਗਰੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰੋਜ਼ਗਾਰ ਦੀ ਭਾਲ 'ਚ ਗਿਆ ਸੀ। 

Share:

ਪੰਜਾਬ ਨਿਊਜ਼। ਰੋਜ਼ਗਾਰ ਦੀ ਭਾਲ 'ਚ ਫਿਲੀਪੀਂਸ ਗਏ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਦੇ ਰਹਿਣ ਵਾਲੇ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ। ਇਸਦੀ ਜਾਣਕਾਰੀ ਸ਼ਨੀਵਾਰ ਸਵੇਰੇ ਪਰਿਵਾਰ ਨੂੰ ਮਿਲੀ। ਮ੍ਰਿਤਕ ਮਨੀਸ਼ ਸਿੰਗਲਾ (32) ਦੇ ਚਾਚਾ ਵਿਨੋਦ ਸਿੰਗਲਾ ਵਾਸੀ ਸਮਾਣਾ ਨੇ ਦੱਸਿਆ ਕਿ ਮਨੀਸ਼ ਕਰੀਬ ਇੱਕ ਮਹੀਨਾ ਪਹਿਲਾਂ ਫਿਲੀਪੀਨਜ਼ ਗਿਆ ਸੀ।

ਪਰਿਵਾਰ ਨੇ ਕੀਤੀ ਲਾਸ਼ ਭਾਰਤ ਲਿਆਉਣ ਦੀ ਮੰਗ 

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਨੀਸ਼ ਕਰੀਬ 8 ਲੱਖ ਰੁਪਏ ਖਰਚ ਕੇ ਰੋਜ਼ਗਾਰ ਦੀ ਭਾਲ 'ਚ ਫਿਲੀਪੀਂਸ ਗਿਆ ਸੀ ਅਤੇ ਉੱਥੇ ਰੈਸਟੋਰੈਂਟ ਚਲਾ ਰਿਹਾ ਸੀ। ਸ਼ੁੱਕਰਵਾਰ ਰਾਤ ਨੂੰ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਹੋਏ ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। ਸ਼ੁੱਕਰਵਾਰ ਸ਼ਾਮ ਨੂੰ ਹੀ ਮਨੀਸ਼ ਨੇ ਆਪਣੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਸਾਲ ਦੀ ਬੇਟੀ ਅਤੇ  ਮਾਂ ਨੂੰ ਛੱਡ ਗਿਆ ਹੈ। ਜਦੋਂਕਿ ਉਸਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨੀਸ਼ ਦੀ ਲਾਸ਼ ਨੂੰ ਸਸਕਾਰ ਲਈ ਭਾਰਤ ਲਿਆਂਦਾ ਜਾਵੇ।

 

 

ਇਹ ਵੀ ਪੜ੍ਹੋ

Tags :