PSEB Admit Card: 10ਵੀਂ-12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ, ਵਿਦਿਆਰਥੀ ਕਰ ਸਕਦੇ ਹਨ ਡਾਊਨਲੋਡ

PSEB Admit Card:  ਸਕੂਲਾਂ ਨੂੰ ਪੋਰਟਲ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਨਾਲ ਸਿਰਫ਼ ਵਿਦਿਆਰਥੀ ਹੀ ਸਕੂਲਾਂ ਤੋਂ ਇਸ ਨੂੰ ਪ੍ਰਾਪਤ ਕਰ ਸਕਦੇ ਹਨ। PSEB 2024 ਦੀ ਡੇਟਸ਼ੀਟ ਦੇ ਅਨੁਸਾਰ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 5 ਮਾਰਚ 2024 ਤੱਕ ਸ਼ੁਰੂ ਹੋਣਗੀਆਂ। 

Share:

PSEB Admit Card: ਪੰਜਾਬ ਬੋਰਡ ਦੀਆਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਨੂੰ ਲੈ ਕੇ ਜ਼ਰੂਰੀ ਖਬਰ ਆ ਰਹੀ ਹੈ। ਪੰਜਾਬ ਬੋਰਡ ਵੱਲੋਂ 10ਵੀਂ-12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੀ ਵੈਬਸਾਈਟ pseb.ac.in/press-release 'ਤੇ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ 'ਚ ਸਕੂਲਾਂ ਨੂੰ ਪੋਰਟਲ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਨਾਲ ਸਿਰਫ਼ ਵਿਦਿਆਰਥੀ ਹੀ ਸਕੂਲਾਂ ਤੋਂ ਇਸ ਨੂੰ ਪ੍ਰਾਪਤ ਕਰ ਸਕਦੇ ਹਨ। PSEB 2024 ਦੀ ਡੇਟਸ਼ੀਟ ਦੇ ਅਨੁਸਾਰ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 5 ਮਾਰਚ 2024 ਤੱਕ ਸ਼ੁਰੂ ਹੋਣਗੀਆਂ। ਪ੍ਰੀਖਿਆਵਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਲਈਆਂ ਜਾਣਗੀਆਂ। 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 30 ਮਾਰਚ ਤੱਕ ਹੋਣਗੀਆਂ। 12ਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਵੇਗਾ।

ਵੈਬਸਾਈਟ pseb.ac.in 'ਤੇ ਕਰ ਸਕੋਗੇ ਐਡਮਿਟ ਕਾਰਡ ਡਾਊਨਲੋਡ

ਸਭ ਤੋਂ ਪਹਿਲਾਂ PSEB 10ਵੀਂ-12ਵੀਂ ਦੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਸਕੂਲਾਂ ਨੂੰ ਵੈਬਸਾਈਟ pseb.ac.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਐਡਮਿਟ ਕਾਰਡ ਲਿੰਕ 'ਤੇ ਕਲਿੱਕ ਕਰੋ। ਹੁਣ ਅਗਲੀ ਵਿੰਡੋ 'ਤੇ ਸਕੂਲ ID ਸਮੇਤ ਵੇਰਵੇ ਦਰਜ ਕਰੋ। ਹੁਣ PSEB 2024 ਐਡਮਿਟ ਕਾਰਡ ਜਮ੍ਹਾ ਕਰੋ ਅਤੇ ਡਾਊਨਲੋਡ ਕਰੋ। ਹੁਣ ਇਸ ਦਾ ਪ੍ਰਿੰਟਆਊਟ ਲੈ ਕੇ ਵਿਦਿਆਰਥੀਆਂ ਨੂੰ ਵੰਡ ਦਿਓ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਸਕੂਲਾਂ ਵਿੱਚ ਜਾ ਕੇ ਐਡਮਿਟ ਕਾਰਡ ਇਕੱਠੇ ਕਰਨ।  

ਇਹ ਵੀ ਪੜ੍ਹੋ

Tags :