ਪੀਐਸਈਬੀ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

ਆਨਲਾਈਨ ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਫਾਰਮ ਭਰਨ ਤੋਂ ਵਾਂਝੇ ਰਹੇ ਵਿਦਿਆਰਥੀਆਂ ਨੂੰ ਇੱਕ ਮੌਕਾ ਹੋਰ ਦਿੱਤਾ ਗਿਆ ਹੈ। ਇਹ ਵਿਦਿਆਰਥੀ ਸਕੂਲ ਪੱਧਰ 'ਤੇ ਫਾਰਮ ਭਰ ਸਕਦੇ ਹਨ।

Share:

ਹਾਈਲਾਈਟਸ

  • ਆਖਰੀ ਮੌਕਾ
  • ਵੱਡੀ ਰਾਹਤ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 9ਵੀਂ ਤੋਂ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਹਾਲੇ ਤੱਕ ਆਨਲਾਈਨ ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਫਾਰਮ ਨਹੀਂ ਭਰ ਸਕੇ। ਅਜਿਹੇ ਵਿਦਿਆਰਥੀਆਂ ਦੇ ਫਾਰਮ ਹੁਣ ਸਕੂਲ ਪੱਧਰ 'ਤੇ ਭਰੇ ਜਾਣਗੇ। ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ 17 ਨਵੰਬਰ ਤੋਂ ਸਕੂਲ ਪੱਧਰ 'ਤੇ ਖੁੱਲ੍ਹੇਗਾ। ਇਸ ਵਿੱਚ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੀ ਬਣਦੀ ਫੀਸ ਸਮੇਤ 5000 ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨਾ ਅਦਾ ਕਰਨਗੇ। ਪੀਐਸਈਬੀ ਦੀ ਅਕਾਦਮਿਕ ਸ਼ਾਖਾ ਦੇ ਉਪ ਸਕੱਤਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਬੋਰਡ ਮੈਨੇਜਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਇਸਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ।

ਆਖਰ ਕਿਵੇਂ ਮਿਲਿਆ ਇਹ ਮੌਕਾ 

ਪੀਐਸਈਬੀ ਮੈਨੇਜਮੈਂਟ ਦੇ ਧਿਆਨ ਵਿੱਚ ਆਇਆ ਸੀ ਕਿ ਸੂਬੇ ਦੇ 23 ਜ਼ਿਲ੍ਹਿਆਂ ਦੇ ਕਈ ਸਕੂਲਾਂ ਨੇ ਅਜੇ ਤੱਕ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ। ਅਜਿਹੇ ਮਾਮਲੇ ਵੱਡੀ ਗਿਣਤੀ ਵਿੱਚ ਬੋਰਡ ਹੈੱਡਕੁਆਰਟਰ ਤੱਕ ਪਹੁੰਚ ਰਹੇ ਸਨ। ਅਜਿਹੇ 'ਚ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਬੋਰਡ ਮੈਨੇਜਮੈਂਟ ਨੇ ਰਜਿਸਟ੍ਰੇਸ਼ਨ ਲਈ ਇਕ ਮੌਕਾ ਦੇਣ ਦਾ ਫੈਸਲਾ ਕੀਤਾ। 

ਇਹ ਹੈ ਆਖਰੀ ਮੌਕਾ 

ਕਿਸੇ ਵੀ ਸਕੂਲ ਵਿੱਚ ਕੋਈ ਵੀ ਵਿਦਿਆਰਥੀ ਰਜਿਸਟ੍ਰੇਸ਼ਨ ਤੋਂ ਵਾਂਝਾ ਨਾ ਰਹਿ ਜਾਵੇ, ਇਸ ਲਈ ਬੋਰਡ ਨੇ ਪਹਿਲਾਂ ਹੀ ਸਾਰੇ ਸਕੂਲਾਂ ਨੂੰ ਆਦੇਸ਼ ਦੀ ਕਾਪੀ ਭੇਜ ਦਿੱਤੀ ਹੈ। ਰਜਿਸਟ੍ਰੇਸ਼ਨ ਲਈ ਵਿੰਡੋ 17 ਤੋਂ 24 ਨਵੰਬਰ ਤੱਕ ਸਾਰੇ ਸਕੂਲਾਂ ਵਿੱਚ ਇੱਕੋ ਸਮੇਂ ਖੁੱਲ੍ਹੇਗੀ। ਇਸ ਸਮੇਂ ਦੌਰਾਨ ਵੀ ਜੇਕਰ ਕਿਸੇ ਵਿਦਿਆਰਥੀ ਦੀ ਰਜਿਸਟ੍ਰੇਸ਼ਨ ਅਧੂਰੀ ਰਹਿ ਜਾਂਦੀ ਹੈ ਤਾਂ ਉਸ ਲਈ ਸਕੂਲ ਪ੍ਰਿੰਸੀਪਲ ਅਤੇ ਸਟਾਫ ਜ਼ਿੰਮੇਵਾਰ ਹੋਵੇਗਾ ਕਿਉਂਕਿ ਅਜਿਹੇ ਵਿਦਿਆਰਥੀਆਂ ਨੂੰ ਸੋਧੇ ਹੋਏ ਸ਼ਡਿਊਲ ਤੋਂ ਬਾਅਦ ਆਨਲਾਈਨ ਦਾਖਲਾ ਰਜਿਸਟ੍ਰੇਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਦੱਸ ਦਈਏ ਕਿ PSEB ਹੁਣ CBSE ਅਤੇ ICSE ਦੀ ਤਰਜ਼ 'ਤੇ ਕੰਮ ਕਰ ਰਿਹਾ ਹੈ। ਅਜਿਹੇ 'ਚ ਬੋਰਡ ਨੇ ਸੈਸ਼ਨ ਸ਼ੁਰੂ ਹੋਣ ਤੋਂ ਲੈ ਕੇ ਪ੍ਰੀਖਿਆਵਾਂ ਕਰਵਾਉਣ ਤੱਕ ਦਾ ਸ਼ਡਿਊਲ ਬਣਾਇਆ ਹੈ। ਇਹ ਸਾਰੀ ਪ੍ਰਕਿਰਿਆ ਉਸੇ ਅਨੁਸਾਰ ਚੱਲ ਰਹੀ ਹੈ।

ਇਹ ਵੀ ਪੜ੍ਹੋ