ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਮਾਰਿਆ ਛਾਪਾ, 5 ਕੁੜੀਆਂ ਫੜੀਆਂ, ਮੈਨੇਜਰ ਤੇ ਗ੍ਰਾਹਕ ਗ੍ਰਿਫਤਾਰ 

ਢਕੌਲੀ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਤੋਂ ਬਾਅਦ, ਪੁਲਿਸ ਪੂਰੀ ਰਣਨੀਤੀ ਨਾਲ ਸਪਾ ਸੈਂਟਰ ਪਹੁੰਚੀ ਅਤੇ ਛਾਪਾ ਮਾਰਿਆ।

Courtesy: ਸਪਾ ਸੈਂਟਰ ਚੋਂ ਮੈਨੇਜਰ ਤੇ ਗ੍ਰਾਹਕ ਗ੍ਰਿਫਤਾਰ ਕਰ ਲਿਆ ਗਿਆ

Share:

ਮੋਹਾਲੀ ਦੇ ਜ਼ੀਰਕਪੁਰ 'ਚ ਸਪਾ ਸੈਂਟਰ ਦੀ ਆੜ ਵਿੱਚ ਕੀਤੇ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼ ਹੋਇਆ।  ਇਸ ਮਾਮਲੇ ਵਿੱਚ ਜਿੱਥੇ ਪੁਲਿਸ ਨੇ ਪੰਜ ਪੀੜਤ ਕੁੜੀਆਂ ਨੂੰ ਬਚਾਇਆ ਹੈ, ਉੱਥੇ ਹੀ ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਸਤਨਾਮ ਸਿੰਘ, ਅੰਬਾਲਾ ਦੇ ਰਹਿਣ ਵਾਲੇ ਮੈਨੇਜਰ ਦਿਨੇਸ਼ ਸ਼ਰਮਾ, ਪਾਣੀਪਤ ਦੇ ਰਹਿਣ ਵਾਲੇ ਸੁਨੀਲ ਸ਼ਰਮਾ, ਜੋਕਿ ਗ੍ਰਾਹਕ ਬਣ ਕੇ ਆਇਆ ਸੀ, ਵਿਰੁੱਧ ਵੀ ਮਾਮਲਾ ਦਰਜ ਕੀਤਾ। ਜ਼ੀਰਕਪੁਰ ਦੇ ਢਕੋਲੀ ਥਾਣੇ ਦੀ ਪੁਲਿਸ ਨੇ ਮੈਨੇਜਰ ਅਤੇ ਗਾਹਕ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। 

ਸ਼ਿਕਾਇਤ 'ਤੇ ਹੋਈ ਕਾਰਵਾਈ 

ਥਾਣਾ ਮੁਖੀ ਪ੍ਰੀਤ ਕੰਵਰ ਸਿੰਘ (ਪ੍ਰੋਬੇਸ਼ਨਲ ਡੀਐਸਪੀ) ਦਾ ਕਹਿਣਾ ਹੈ ਕਿ ਗੁਪਤ ਸੂਚਨਾ ਤੋਂ ਬਾਅਦ ਕਾਰਵਾਈ ਕੀਤੀ ਗਈ। ਢਕੌਲੀ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਤੋਂ ਬਾਅਦ, ਪੁਲਿਸ ਪੂਰੀ ਰਣਨੀਤੀ ਨਾਲ ਸਪਾ ਸੈਂਟਰ ਪਹੁੰਚੀ ਅਤੇ ਛਾਪਾ ਮਾਰਿਆ। ਇਸ ਦੌਰਾਨ, ਪੁਲਿਸ ਨੂੰ ਉੱਥੇ ਪੰਜ ਕੁੜੀਆਂ ਮਿਲੀਆਂ, ਜਿਨ੍ਹਾਂ ਨੂੰ ਪੁਲਿਸ ਥਾਣੇ ਲੈ ਆਈ ਅਤੇ ਤਸਦੀਕ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਛੱਡ ਦਿੱਤਾ। ਜਦੋਂਕਿ ਗ੍ਰਾਹਕ ਬਣ ਕੇ ਆਇਆ ਸੁਨੀਲ ਸ਼ਰਮਾ ਇਤਰਾਜ਼ਯੋਗ ਹਾਲਤ ਵਿੱਚ ਮਿਲਿਆ। ਉਸੇ ਸਮੇਂ, ਪੁਲਿਸ ਨੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ। 

ਧੰਦਾ ਪੰਜ ਮਹੀਨਿਆਂ ਤੋਂ ਚੱਲ ਰਿਹਾ ਸੀ

ਪੁਲਿਸ ਨੇ ਦੱਸਿਆ ਕਿ ਇਹ ਧੰਦਾ ਲਗਭਗ ਪੰਜ-ਛੇ ਮਹੀਨਿਆਂ ਤੋਂ ਚੱਲ ਰਿਹਾ ਸੀ। ਮਾਲਕ ਆਪ ਘੱਟ ਹੀ ਆਉਂਦਾ ਸੀ। ਉਹ ਮੈਨੇਜਰ ਰਾਹੀਂ ਸਾਰੇ ਕੰਮ 'ਤੇ ਨਜ਼ਰ ਰੱਖਦਾ ਸੀ।  ਅਧਿਕਾਰੀਆਂ ਨੇ ਕਿਹਾ ਕਿ ਉਹ ਸਪਾ ਸੈਂਟਰਾਂ ਦੀ ਜਾਂਚ ਕਰ ਰਹੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲੋਕਾਂ ਨੂੰ ਇੱਕ ਸਖ਼ਤ ਸੰਦੇਸ਼ ਦੇਵੇਗੀ।

ਇਹ ਵੀ ਪੜ੍ਹੋ