ਪ੍ਰਾਪਰਟੀ ਟੈਕਸ : ਨਵੇਂ ਸਾਲ ਵਿੱਚ ਲੋਕਾਂ ਨੂੰ ਭਰਨਾ ਹੋਵੇਗਾ ਭਾਰੀ ਜੁਰਮਾਨਾ

ਪੰਜਾਬ ਸਰਕਾਰ ਨੇ 2013 ਤੋਂ 1 ਅਪ੍ਰੈਲ 2023 ਤੱਕ ਟੈਕਸ ਅਦਾ ਨਾ ਕਰਨ ਵਾਲੇ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ (ਓਟੀਐਸ) ਜਾਰੀ ਕੀਤੀ ਸੀ। ਇਸ ਤਹਿਤ ਪੁਰਾਣੇ ਪ੍ਰਾਪਰਟੀ ਟੈਕਸ 'ਤੇ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਜਾ ਸਕਦਾ ਹੈ। 

Share:

Property Tax: 31 ਦਿਸੰਬਰ ਤੱਕ ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਲੋਕਾਂ ਨੂੰ ਹੁਣ ਭਾਰੀ ਜੁਰਮਾਨਾ ਦੇਣਾ ਪਵੇਗਾ। ਨਗਰ ਨਿਗਮਾਂ ਨੇ ਆਪਣੇ ਟੀਚੇ ਨੂੰ ਪੁਰਾ ਕਰਨ ਲਈ ਅੱਜ ਤੋਂ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਹੈ। ਨਵੇਂ ਸਾਲ ਤੋਂ ਪੁਰਾਣੇ ਪ੍ਰਾਪਰਟੀ ਟੈਕਸ 'ਤੇ 50 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ, ਜਦਕਿ 2023-24 ਦੇ ਬਕਾਇਆ ਟੈਕਸ 'ਤੇ 10 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ। ਪੰਜਾਬ ਸਰਕਾਰ ਨੇ 2013 ਤੋਂ 1 ਅਪ੍ਰੈਲ 2023 ਤੱਕ ਟੈਕਸ ਅਦਾ ਨਾ ਕਰਨ ਵਾਲੇ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ (ਓਟੀਐਸ) ਜਾਰੀ ਕੀਤੀ ਸੀ। ਇਸ ਤਹਿਤ ਪੁਰਾਣੇ ਪ੍ਰਾਪਰਟੀ ਟੈਕਸ 'ਤੇ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਜਾ ਸਕਦਾ ਹੈ। ਹੁਣ ਨਗਰ ਨਿਗਮਾਂ ਨੇ ਵੀ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ 1 ਜਨਵਰੀ ਤੋਂ ਮੌਜੂਦਾ ਪ੍ਰਾਪਰਟੀ ਟੈਕਸ ਵਿੱਚ 10 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਟੈਕਸ ਵਸੂਲਣ ਲਈ ਨਿਗਮ ਨੇ ਮੁੱਖ ਦਫ਼ਤਰ ਅਤੇ ਜ਼ੋਨਲ ਦਫ਼ਤਰ ਅਤੇ ਰਣਜੀਤ ਐਵੀਨਿਊ ਸਥਿਤ ਸੀਐਫਸੀ ਸੈਂਟਰ ਖੋਲ੍ਹੇ ਹਨ। ਇੱਥੇ ਛੁੱਟੀ ਵਾਲੇ ਦਿਨ ਵੀ ਟੈਕਸ ਜਮ੍ਹਾ ਕਰਵਾਇਆ ਜਾ ਸਕਦਾ ਹੈ। ਪਿਛਲੇ ਸ਼ਨੀਵਾਰ ਨੂੰ 19 ਲੱਖ ਰੁਪਏ ਟੈਕਸ ਵਜੋਂ ਇਕੱਠੇ ਹੋਏ ਸਨ। ਐਤਵਾਰ ਸ਼ਾਮ 4 ਵਜੇ ਤੱਕ 22 ਲੱਖ ਰੁਪਏ ਦਾ ਟੈਕਸ ਇਕੱਠਾ ਹੋਇਆ ਸੀ। 

ਇਹ ਵੀ ਪੜ੍ਹੋ