ਪ੍ਰਾਪਰਟੀ ਡੀਲਰ ਬਿਨ੍ਹਾਂ ਸਬੂਤ ਲਿਜਾ ਰਹੇ ਸੀ 50 ਲੱਖ ਰੁਪਏ, ਨਾਕੇ 'ਤੇ ਫੜੇ

ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਇਨੋਵਾ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਕਾਰ ਵਿੱਚੋਂ 50 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਜਦੋਂ ਉਹ ਕੋਈ ਸਬੂਤ ਨਹੀਂ ਦਿਖਾ ਸਕੇ, ਤਾਂ ਪੁਲਿਸ ਨੇ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ।

Courtesy: ਖੰਨਾ ਪੁਲਿਸ ਨੇ 50 ਲੱਖ ਨਕਦੀ ਬਰਾਮਦ ਕੀਤੀ

Share:

ਖੰਨਾ ਦੇ ਸਮਰਾਲਾ 'ਚ ਹੇਡੋਂ ਚੌਕੀ ਨੇੜੇ ਇੱਕ ਨਾਕੇ 'ਤੇ ਇਨੋਵਾ ਕਾਰ ਵਿੱਚੋਂ 50 ਲੱਖ ਰੁਪਏ ਬਰਾਮਦ ਕੀਤੇ। ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਨਾਕਾ ਲਾਇਆ ਹੋਇਆ ਸੀ। ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਇਨੋਵਾ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਕਾਰ ਵਿੱਚੋਂ 50 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਜਦੋਂ ਉਹ ਕੋਈ ਸਬੂਤ ਨਹੀਂ ਦਿਖਾ ਸਕੇ, ਤਾਂ ਪੁਲਿਸ ਨੇ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ।

ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਪ੍ਰਾਪਰਟੀ ਡੀਲਰ 

ਜਾਣਕਾਰੀ ਅਨੁਸਾਰ ਰਣਜੀਤ ਸਿੰਘ ਵਾਸੀ ਚੰਡੀਗੜ੍ਹ ਅਤੇ ਰਣਜੀਤ ਸਿੰਘ ਵਾਸੀ ਬਨੂੜ ਇਨੋਵਾ ਕਾਰ ਵਿੱਚ ਲੁਧਿਆਣਾ ਜਾ ਰਹੇ ਸਨ। ਦੋਵੇਂ ਪ੍ਰਾਪਰਟੀ ਡੀਲਰ ਹਨ। ਉਹਨਾਂ ਦੀ ਗੱਡੀ ਨੂੰ ਹੇਡੋਂ ਚੌਕੀ ਨੇੜੇ ਨਾਕੇ 'ਤੇ ਰੋਕ ਲਿਆ ਗਿਆ। ਗੱਡੀ ਵਿੱਚ ਇੱਕ ਵਜ਼ਨਦਾਰ ਲਿਫਾਫਾ ਸੀ। ਲਿਫਾਫੇ ਵਿੱਚੋਂ 500 ਰੁਪਏ ਦੇ ਨੋਟਾਂ ਦੇ 100 ਬੰਡਲ ਮਿਲੇ। ਕੁੱਲ 50 ਲੱਖ ਰੁਪਏ ਸਨ। ਪੈਸੇ ਕਿੱਥੋਂ ਕਢਵਾਏ ਗਏ ਸਨ ਅਤੇ ਕਿੱਥੇ ਲੈ ਕੇ ਜਾ ਰਹੇ ਸਨ। ਇਸ ਸਬੰਧ ਵਿੱਚ ਕੋਈ ਠੋਸ ਸਬੂਤ ਨਹੀਂ ਸੀ। ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਥਾਣੇ ਵਿੱਚ ਰਪਟ ਦਰਜ ਕਰਕੇ  ਪੈਸੇ ਜ਼ਬਤ ਕਰ ਲਏ ਗਏ ਹਨ ਅਤੇ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ।

 

 

ਇਹ ਵੀ ਪੜ੍ਹੋ