ਕੈਦੀਆਂ ਨੇ ਕੇਂਦਰੀ ਜੇਲ੍ਹ Ludhiana 'ਚ ਬਾਥਰੂਮ ਦੀ ਕੰਧ 'ਚੋਂ ਕੱਢੀਆਂ ਇੱਟਾ, ਭੱਜਣ ਦੀ ਬਣਾ ਰਹੇ ਸਨ ਯੋਜਨਾ

ਇਸ ਤੋਂ ਪਹਿਲਾਂ ਵੀ ਮੋਬਾਈਲ ਸਪਲਾਈ ਅਤੇ ਜਨਮ ਪਾਰਟੀ ਦੀ ਵੀਡੀਓ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ 'ਤੇ ਕਈ ਵੱਡੇ ਸਵਾਲ ਖੜ੍ਹੇ ਹੋ ਚੁੱਕੇ ਹਨ।

Share:

Punjab News: ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਦੋ ਕੈਦੀਆਂ ਵੱਲੋਂ ਸੁਰੰਗ ਪੁੱਟਣ ਦੇ ਯਤਨ ਕੀਤੇ ਜਾ ਰਹੇ ਸੀ ਪਰ ਸਮਾਂ ਰਹਿੰਦੇ ਜੇਲ ਪ੍ਰਸ਼ਾਸਨ ਨੇ ਦੋ ਕੈਦੀਆਂ ਨੂੰ ਹਿਰਾਸਤ ਵਿਚ ਲੈ ਲਿਆ ਜੋ ਜੇਲ ਦੀ ਕੰਧ ਤੋਂ ਇੱਟਾਂ ਕੱਢ ਰਹੇ ਸਨ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕੇਂਦਰੀ ਜੇਲ੍ਹ ਵਿੱਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

ਡਿਪਟੀ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਫਰਵਰੀ ਨੂੰ ਜਦੋਂ ਜੇਲ 'ਚ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪਤਾ ਲੱਗਾ ਕਿ ਦੋਸ਼ੀ ਪ੍ਰੇਮ ਚੰਦ ਅਤੇ ਸਰਬ ਨੇ ਐਨਬੀ ਵਾਰਡ ਦੀ ਬੈਰਕ ਨੰਬਰ 5 'ਚ ਬਣੇ ਬਾਥਰੂਮ ਦੇ ਅੰਦਰੋਂ 8-10 ਕੱਢਿਆ ਹੋਈਆਂ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੈਦੀਆਂ ਨੇ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਯੋਜਨਾ ਬਣਾਈ ਸੀ।

ਨਸ਼ਾ ਅਤੇ ਮੋਬਾਈਲ ਲਕਾਉਣ ਦਾ ਵੀ ਸ਼ੱਕ

ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕੈਦੀਆਂ ਨੇ ਨਸ਼ੀਲੇ ਪਦਾਰਥ ਜਾਂ ਮੋਬਾਈਲ ਫੋਨ ਆਦਿ ਛੁਪਾਉਣ ਲਈ ਬਾਥਰੂਮ ਵਿੱਚੋਂ ਇੱਟਾਂ ਕੱਢੀਆਂ ਹੋਣਗੀਆਂ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵੇਂ ਮੁਲਜ਼ਮ ਚੋਰੀ ਦੇ ਇੱਕ ਕੇਸ ਵਿੱਚ ਪਿਛਲੇ 8 ਮਹੀਨਿਆਂ ਤੋਂ ਜੇਲ੍ਹ ਵਿੱਚ ਹਨ।

ਇਹ ਵੀ ਪੜ੍ਹੋ