ਗੈਂਗਸਟਰ ਸੰਦੀਪ ਦੇ ਕਰੀਬੀ ਪ੍ਰਿੰਕਲ ਅਤੇ ਹਨੀ ਸੇਠੀ ਨੂੰ ਪੁਲਿਸ ਨੇ ਭੇਜੇ ਸੰਮਨ,ਜਾਂਚ ਵਿੱਚ ਹੋਣਗੇ ਸ਼ਾਮਲ

ਸੰਦੀਪ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਭਾਮੀਆਂ ਵਿਖੇ ਮਕਾਨ ਦੇ ਸਾਹਮਣੇ ਖਾਲੀ ਪਲਾਟ 'ਚੋਂ ਇੱਕ ਹੋਰ ਨਜਾਇਜ਼ 30 ਬੋਰ ਦਾ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ.....

Share:

ਕੁਝ ਦਿਨ ਪਹਿਲਾ ਲੁਧਿਆਣਾ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸਿਆਸਤਦਾਨਾਂ ਦੇ ਕਰੀਬੀ ਰਹੇ ਗੈਂਗਸਟਰ ਸੰਦੀਪ ਲੁਧਿਆਣਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦਈਏ ਕਿ ਸੰਦੀਪ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹੈ। ਸੰਦੀਪ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਭਾਮੀਆਂ ਵਿਖੇ ਮਕਾਨ ਦੇ ਸਾਹਮਣੇ ਖਾਲੀ ਪਲਾਟ 'ਚੋਂ ਇੱਕ ਹੋਰ ਨਜਾਇਜ਼ 30 ਬੋਰ ਦਾ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਸੰਦੀਪ ਨੂੰ 32 ਬੋਰ ਦੇ ਨਾਜਾਇਜ਼ ਪਿਸਤੌਲ ਅਤੇ 4 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਸੀ। ਸੰਦਾਪ ਕੋਲੋਂ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ।

 

ਇੱਕ ਪਿਸਤੌਲ, 2 ਜਿੰਦਾ ਕਾਰਤੂਸ ਅਤੇ 2 ਕਾਰਾਂ ਬਰਾਮਦ

ਪੁਲਿਸ ਦੇ ਦੱਸਣ ਅਨੁਸਾਰ ਸੰਦੀਪ ਨੇ ਪਿਸਤੌਲ ਮਿੱਟੀ ਵਿੱਚ ਦੱਬ ਦਿੱਤਾ ਸੀ। ਪਿਸਤੌਲ ਦੇ ਨਾਲ ਹੀ ਪੁਲਿਸ ਨੂੰ 2 ਜਿੰਦਾ ਕਾਰਤੂਸ ਵੀ ਮਿਲੇ ਹਨ। ਪੁੱਛਗਿੱਛ ਦੌਰਾਨ ਪੁਲਿਸ ਨੇ ਦੋ ਕਾਰਾਂ ਇਨੋਵਾ ਅਤੇ ਸਵਿਫਟ ਵੀ ਬਰਾਮਦ ਕੀਤੀਆਂ ਹਨ। ਪੁਲਿਸ ਸੂਤਰਾਂ ਅਨੁਸਾਰ ਜੋ ਕਾਰਾਂ ਬਰਾਮਦ ਹੋਈਆਂ ਹਨ ਉਹ ਜੂਏ ਵਿੱਚ ਪੈਸੇ ਹਾਰਨ ਵਾਲੇ ਲੋਕਾਂ ਦੀਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਪ੍ਰਿੰਕਲ ਅਤੇ ਹਨੀ ਸੇਠੀ ਵੀ ਪੁਲਿਸ ਨੇ ਕੀਤੇ ਤਲਬ

ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਸੰਦੀਪ ਦੇ ਕਰੀਬੀ ਨੌਜਵਾਨ ਪ੍ਰਿੰਕਲ ਅਤੇ ਹਨੀ ਸੇਠੀ ਨੂੰ ਤਲਬ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਪ੍ਰਿੰਕਲ ਅਤੇ ਹਨੀ ਸੇਠੀ ਦੋਵੇਂ ਸੀਆਈਏ-2 ਵਿੱਚ ਚੱਲ ਰਹੀ ਜਾਂਚ ਵਿੱਚ ਸ਼ਾਮਲ ਹੋਣਗੇ। ਸੂਤਰਾਂ ਅਨੁਸਾਰ ਪੁਲਿਸ ਨੇ ਕੱਲ੍ਹ ਕਾਰ ਕਾਰੋਬਾਰੀ ਤੋਂ ਵੀ ਪੁੱਛਗਿੱਛ ਕੀਤੀ ਹੈ। ਪੁਲਿਸ ਨੇ ਦੇਰ ਸ਼ਾਮ ਕਾਰੋਬਾਰੀ ਤੋਂ ਪੁੱਛਗਿੱਛ ਕਰਕੇ ਛੱਡ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਸੱਟੇਬਾਜ਼ੀ 'ਚ ਹਾਰਨ ਵਾਲੇ ਲੋਕਾਂ ਦੀਆਂ ਕਾਰਾਂ ਕਿਸੇ ਨਾ ਕਿਸੇ ਕਾਰ ਬਾਜ਼ਾਰ 'ਚ ਵੇਚੀਆਂ ਜਾ ਰਹੀਆਂ ਹਨ। ਇਸ ਕਾਰਨ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

 

ਸੰਦੀਪ ਦੇ ਕਰੀਬੀਆਂ ਨੂੰ ਕੀਤਾ ਜਾ ਰਿਹਾ ਜਾਂਚ ਵਿੱਚ ਸ਼ਾਮਲ

ਪੁਲਿਸ ਵੱਲੋਂ ਲਗਾਤਾਰ ਸੰਦੀਪ ਲੁਧਿਆਣਾ ਦੇ ਸੋਸ਼ਲ ਮੀਡੀਆ ਆਕਊਂਟਸ ਦੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ 'ਚ ਸੰਦੀਪ ਦੇ ਕਰੀਬੀ ਲੋਕਾਂ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਬੀਤੇ ਦਿਨ ਸੰਦੀਪ ਕੋਲੋਂ ਇੱਕ ਹੋਰ ਨਜਾਇਜ਼ ਪਿਸਤੌਲ ਬਰਾਮਦ ਕੀਤੇ ਜਾਣ ਤੋਂ ਬਾਅਦ ਪੁਲਿਸ ਹੁਣ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਸੰਦੀਪ ਦੇ ਕਰੀਬੀ ਆਗੂਆਂ ਵਿੱਚ ਮੌਜੂਦਾ ਸਰਕਾਰ, ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹਨ। ਪੁਲਿਸ ਸੰਦੀਪ ਦੀ ਕਾਲ ਡਿਟੇਲ 'ਤੇ ਵੀ ਕੰਮ ਕਰ ਰਹੀ ਹੈ। ਪੁਲਿਸ ਉਨ੍ਹਾਂ ਲੋਕਾਂ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਨਾਲ ਉਹ ਨਜ਼ਦੀਕੀ ਸੰਪਰਕ ਵਿੱਚ ਰਿਹਾ ਹੈ।

ਇਹ ਵੀ ਪੜ੍ਹੋ