ਪ੍ਰਧਾਨ ਮੰਤਰੀ ਮੋਦੀ ਕੱਲ ਦੇਣਗੇ ਪੰਜਾਬ ਵਾਸੀਆਂ ਨੂੰ ਵੰਦੇ ਭਾਰਤ ਟ੍ਰੇਨ ਦਾ ਤੋਹਫ਼ਾ

ਅੰਮ੍ਰਿਤਸਰ-ਨਵੀਂ ਦਿੱਲੀ ਵੰਦੇ ਭਾਰਤ ਟ੍ਰੇਨ ਵੀ ਨਵੀਆਂ ਵੰਦੇ ਭਾਰਤ ਟ੍ਰੇਨਾਂ ਵਿੱਚ ਸ਼ਾਮਲ ਰਹੇਗੀ। ਇਸ ਟ੍ਰੇਨ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਯਾਤਰੀਆਂ ਵਿਸ਼ੇਸ਼ ਤੌਰ ਤੇ ਕਾਰੋਬਾਰੀਆਂ ਨੂੰ ਮਿਲਣ ਜਾ ਰਿਹਾ ਹੈ। ਇਹ ਟ੍ਰੇਨ 550 ਕਿਲੋਮੀਟਰ ਦਾ ਸਫਰ ਸਿਰਫ 5.20 ਘੰਟੇ ਵਿੱਚ ਤੈਅ ਕਰੇਗੀ। 

Share:

Vande Bharat Train: ਟ੍ਰੇਨਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਲਈ ਸ਼ਨੀਵਾਰ ਦਾ ਦਿਨ ਇਤਿਹਾਸਿਕ ਹੋਵੇਗਾ। ਸ਼ਨੀਵਾਰ ਨੂੰ 6 ਵੰਦੇ ਭਾਰਤ ਟ੍ਰੇਨਾਂ ਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹਨਾਂ ਟ੍ਰੇਨਾਂ ਵਿੱਚ ਅੰਮ੍ਰਿਤਸਰ-ਨਵੀਂ ਦਿੱਲੀ ਵੰਦੇ ਭਾਰਤ ਟ੍ਰੇਨ ਵੀ ਸ਼ਾਮਲ ਰਹੇਗੀ। ਇਸ ਟ੍ਰੇਨ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਯਾਤਰੀਆਂ ਵਿਸ਼ੇਸ਼ ਤੌਰ ਤੇ ਕਾਰੋਬਾਰੀਆਂ ਨੂੰ ਮਿਲਣ ਜਾ ਰਿਹਾ ਹੈ। ਇਹ ਟ੍ਰੇਨ 550 ਕਿਲੋਮੀਟਰ ਦਾ ਸਫਰ ਸਿਰਫ 5.20 ਘੰਟੇ ਵਿੱਚ ਤੈਅ ਕਰੇਗੀ। ਜਾਣਕਾਰੀ ਦੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ 2 ਅੰਮ੍ਰਿਤ ਭਾਰਤ ਅਤੇ 6 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੇ ਨਾਲ ਹੀ ਅਯੁੱਧਿਆ ਧਾਮ ਦੇ ਮੁੜ ਵਿਕਸਤ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਜਾਵੇਗਾ। ਕਟੜਾ ਅਤੇ ਅੰਮ੍ਰਿਤਸਰ ਤੋਂ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਦਾ ਸਵਾਗਤ ਅੰਬਾਲਾ ਰੇਲਵੇ ਸਟੇਸ਼ਨ 'ਤੇ ਕੀਤਾ ਜਾਵੇਗਾ। 

4 ਵੰਦੇ ਭਾਰਤ ਟ੍ਰੇਨਾਂ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ 'ਤੇ ਦਿੱਤਾ ਜਾਵੇਗਾ ਸਟਾਪੇਜ

ਜਾਣਕਾਰੀ ਦੇ ਮੁਤਾਬਿਕ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਪੱਤਰਕਾਰਾਂ ਨੂੰ ਜਾਣਕਾਰੀ ਦੇਣਗੇ। ਡੀਆਰਐਮ ਨੇ ਦੱਸਿਆ ਕਿ 6 ਵੰਦੇ ਭਾਰਤ ਟ੍ਰੇਨਾਂ ਅਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ, ਅੰਮ੍ਰਿਤਸਰ ਤੋਂ ਦਿੱਲੀ, ਕੋਇੰਬਟੂਰ ਤੋਂ ਬੰਗਲੌਰ ਕੈਂਟ, ਮੰਗਲੌਰ ਤੋਂ ਮਡਗਾਓਂ, ਜਾਲਨਾ ਤੋਂ ਮੁੰਬਈ, ਅਯੁੱਧਿਆ ਧਾਮ ਤੋਂ ਦਰਭੰਗਾ ਅਤੇ ਅੰਮ੍ਰਿਤ ਭਾਰਤ ਟਰੇਨ ਅਯੁੱਧਿਆ ਧਾਮ ਤੋਂ ਦਰਭੰਗਾ, ਮਾਲਦਾ ਟਾਊਨ ਤੋਂ ਵਿਸ਼ਵੇਸ਼ਵਾਰਾ ਟਰਮੀਨਸ (ਬੈਂਗਲੁਰੂ) ਸਰ ਸ਼ਾਮਲ ਹਨ। ਡੀਆਰਐਮ ਦੇ ਅਨੁਸਾਰ ਨਵੀਂ ਲਾਂਚ ਕੀਤੀ ਗਈ ਵੰਦੇ ਭਾਰਤ ਟ੍ਰੇਨ ਦਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ 'ਤੇ ਸਟਾਪੇਜ ਹੋਵੇਗਾ। ਇਸ ਲਈ ਅੰਬਾਲਾ ਕੈਂਟ ਰੇਲਵੇ ਸਟੇਸ਼ਨ 'ਤੇ ਸਟਾਪੇਜ ਦੇ ਨਾਲ 4 ਵੰਦੇ ਭਾਰਤ ਟ੍ਰੇਨਾਂ ਚੱਲਣਗੀਆਂ।

ਇਹ ਵੀ ਪੜ੍ਹੋ