3 ਸੂਬਿਆਂ ਵਿੱਚ ਹੋਈ ਹਾਰ, ਪੰਜਾਬ ਵਿੱਚ ਕਾਂਗਰਸ-ਆਪ 'ਚ ਗਠਜੋੜ ਦਾ ਵਧੇਗਾ ਦਬਾਅ?

ਹੁਣ ਵੱਡਾ ਸਵਾਲ ਉਠਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਭਵਿੱਖ ਤੇ ਇਸਦਾ ਕੀ ਅਸਰ ਪਵੇਗਾ। ਸੂਬੇ ਵਿੱਚ ਕਾਂਗਰਸ ਪਹਿਲੇ ਹੀ ਸੱਤਾ ਤੋਂ ਬਾਹਰ ਹੋ ਚੁੱਕੀ ਹੈ।

Share:

ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣ ਦੇ ਨਤੀਜੇ ਕਾਂਗਰਸ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਅਜਿਹੇ ਵਿੱਚ ਹੁਣ ਵੱਡਾ ਸਵਾਲ ਉਠਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਭਵਿੱਖ ਤੇ ਇਸਦਾ ਕੀ ਅਸਰ ਪਵੇਗਾ। ਸੂਬੇ ਵਿੱਚ ਕਾਂਗਰਸ ਪਹਿਲੇ ਹੀ ਸੱਤਾ ਤੋਂ ਬਾਹਰ ਹੋ ਚੁੱਕੀ ਹੈ। ਉਧਰ ਪੰਜਾਬ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦਾ ਵੀ ਪਾਰਟੀ ਵਲੋਂ ਵਿਰੋਧ ਕੀਤਾ ਜਾ ਚੁੱਕਾ ਹੈ।  ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਦੇ ਕਈ ਵੱਡੇ ਆਗੂ ਇਸ ਗਠਜੋੜ ਦੇ ਖਿਲਾਫ ਸਨ। ਪਰ ਹੁਣ ਇਕ ਵਾਰੀ ਫਿਰ ਤੋਂ ਦੋਵੇਂ ਪਾਰਟੀਆਂ ਵਿੱਚ ਸਮਝੌਤੇ ਦਾ ਦਬਾਅ ਵੱਧ ਸਕਦਾ ਹੈ। ਨਾਲ ਹੀ 3 ਰਾਜਾਂ ਵਿੱਚ ਭਗਵਾ ਰੰਗ ਫੈਲਣ ਕਾਰਨ ਪੰਜਾਬ ਵਿੱਚ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਵੀ ਘੱਟ ਗਈਆਂ ਹਨ।

ਹੁਣ ਇਕੱਲੇ ਹੀ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰੇਗੀ ਕਾਂਗਰਸ

ਕਾਂਗਰਸ ਨੂੰ ਉਮੀਦ ਸੀ ਕਿ ਜੇਕਰ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਫਲਤਾ ਮਿਲਦੀ ਹੈ ਤਾਂ 2024 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਇਕੱਲੇ ਹੀ ਉਤਰੇਗੀ। ਪਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਵੱਡੇ ਰਾਜਾਂ 'ਚ ਹਾਰ ਕਾਰਨ ਕਾਂਗਰਸ ਦੀ ਰਣਨੀਤੀ ਫਿੱਕੀ ਪੈ ਗਈ ਹੈ। ਇਹੀ ਕਾਰਨ ਹੈ ਕਿ ਜਿਵੇਂ-ਜਿਵੇਂ ਚੋਣ ਰੁਝਾਨ ਵਧਦਾ ਗਿਆ, ਪੰਜਾਬ ਕਾਂਗਰਸ ਦਫ਼ਤਰ ਵੀ ਖਾਲੀ ਦਿਸਣ ਲੱਗਾ। ਪੰਜਾਬ ਕਾਂਗਰਸ ਨੇ ਢੋਲ ਅਤੇ ਲੱਡੂਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਸਵੇਰ ਤੋਂ ਹੀ ਸੈਂਕੜੇ ਵਰਕਰ ਕਾਂਗਰਸ ਭਵਨ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਪਰ 12 ਵਜੇ ਦੇ ਕਰੀਬ ਜਦੋਂ ਨਤੀਜਿਆਂ 'ਚ ਭਾਜਪਾ ਦੇ ਹੱਕ 'ਚ ਰੁਝਾਨ ਆਉਣਾ ਸ਼ੁਰੂ ਹੋਇਆ ਤਾਂ ਵਰਕਰਾਂ ਨੇ ਵੀ ਕਾਂਗਰਸ ਭਵਨ ਛੱਡਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਕਾਂਗਰਸ 'ਤੇ 'ਆਪ' ਨਾਲ ਸਮਝੌਤਾ ਕਰਨ ਦਾ ਦਬਾਅ ਵੀ ਵਧੇਗਾ ਕਿਉਂਕਿ ਇਕ ਦਿਨ ਪਹਿਲਾਂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੇ ਗੁਰਦਾਸਪੁਰ 'ਚ ਪੰਜਾਬ ਦੀਆਂ 13 'ਚੋਂ 13 ਸੀਟਾਂ 'ਤੇ ਜਿੱਤ ਦਾ ਦਾਅਵਾ ਪੇਸ਼ ਕੀਤਾ ਹੈ।   

ਇਹ ਵੀ ਪੜ੍ਹੋ