NDPS Case: 4 ਮਹੀਨੇ ਤੋਂ ਭਗੌੜੇ ਚੱਲ ਰਹੇ ਬਰਖ਼ਾਸਤ AIG ਦੀ ਜਾਇਦਾਦ ਕੁਰਕ ਕਰਨ ਦੀ ਤਿਆਰੀ  

NDPS Case: STF ਨੇ ਉਸ ਦੀਆਂ 9 ਜਾਇਦਾਦਾਂ ਦੀ ਪਛਾਣ ਕਰ ਲਈ ਹੈ। ਇਸਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚ ਉਸ ਦਾ ਮੁਹਾਲੀ ਸਥਿਤ ਘਰ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਜਾਇਦਾਦਾਂ ਸ਼ਾਮਲ ਹਨ।

Share:

NDPS Case: ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਜਨਰਲ ਆਫ਼ ਪੁਲਿਸ (AIG) ਰਾਜਜੀਤ ਸਿੰਘ 'ਤੇ ਸਪੈਸ਼ਲ ਟਾਸਕ ਫੋਰਸ (STF) ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ 4 ਮਹੀਨੇ ਤੋਂ ਭਗੌੜੇ ਚੱਲ ਰਹੇ ਰਾਜਜੀਤ ਸਿੰਘ ਦੀ ਜਾਇਦਾਦ ਕੁਰਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। STF ਨੇ ਉਸ ਦੀਆਂ 9 ਜਾਇਦਾਦਾਂ ਦੀ ਪਛਾਣ ਕਰ ਲਈ ਹੈ। ਇਸਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚ ਉਸ ਦਾ ਮੁਹਾਲੀ ਸਥਿਤ ਘਰ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਜਾਇਦਾਦਾਂ ਸ਼ਾਮਲ ਹਨ। ਇਸ ਕੰਮ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਐਸਟੀਐਫ ਸਾਰੀ ਤਿਆਰੀ ਪੂਰੀ ਕਰ ਲਈ ਹੈ।  

ਜਾਣੋ ਕਿੱਥੇ-ਕਿੱਥੇ ਬਣਾਈਆਂ ਸੀ ਜਾਇਦਾਦਾਂ 

AIG ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਬਣਾਈਆਂ ਹਨ। ਉਸ ਨੇ 2013 ਵਿੱਚ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿੱਚ 7 ​​ਕਨਾਲ 40 ਮਰਲੇ ਜ਼ਮੀਨ 40 ਲੱਖ ਰੁਪਏ ਵਿੱਚ ਖਰੀਦੀ ਸੀ। ਇਸੇ ਤਰ੍ਹਾਂ 2013 ਵਿੱਚ ਹੀ ਈਕੋ ਸਿਟੀ, ਨਿਊ ਚੰਡੀਗੜ੍ਹ ਵਿੱਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ ਸੀ। ਸਾਲ 2013 ਵਿੱਚ ਈਕੋ ਸਿਟੀ ਵਿੱਚ 500 ਵਰਗ ਗਜ਼ ਦਾ ਪਲਾਟ 20 ਲੱਖ ਰੁਪਏ ਵਿੱਚ, 2016 ਵਿੱਚ ਮੁਹਾਲੀ ਸੈਕਟਰ-69 ਵਿੱਚ 1.5 ਕਰੋੜ ਰੁਪਏ ਦਾ 500 ਵਰਗ ਗਜ਼ ਦਾ ਮਕਾਨ ਅਤੇ ਮੁਹਾਲੀ ਸੈਕਟਰ ਵਿੱਚ 733.33 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ। 

ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜੀ STF ਨੇ ਫਾਇਲ

STF ਮੁਤਾਬਕ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਕੇਂਦਰੀ ਵਿੱਤ ਮੰਤਰਾਲੇ ਰਾਹੀਂ ਹੁੰਦੀ ਹੈ। ਅਜਿਹੇ 'ਚ STF ਨੇ ਮਾਮਲਾ ਬਣਾ ਕੇ ਉੱਥੇ ਭੇਜਿਆ ਸੀ। ਇਸ ਦੇ ਨਾਲ ਹੀ ਮੰਤਰਾਲੇ ਨੇ ਇਸ ਸਬੰਧ ਵਿਚ 31 ਜਨਵਰੀ ਨੂੰ ਏਆਈਜੀ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ ਹੈ। 9 ਫਰਵਰੀ ਨੂੰ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਦਿੱਲੀ ਬੁਲਾਇਆ ਗਿਆ ਹੈ। ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਵੀ ਨਾਲ ਲਿਆਉਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ