15 ਜਨਵਰੀ ਤੋਂ ਸ਼ੁਰੂ ਹੋਣਗੀਆਂ ਪੰਜਾਬ ਦੇ ਸਕੂਲਾ ਵਿੱਚ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ, ਪੜ੍ਹੋ ਕਿਸ ਦਿਨ ਕਿਹੜਾ ਪੇਪਰ

ਸਕੂਲ ਖੁੱਲ੍ਹਦੇ ਹੀ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਲਈ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ, ਤਾਂ ਜੋ ਫਾਈਨਲ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਤਿਆਰੀ ਸਬੰਧੀ ਅੰਤਿਮ ਮੁਲਾਂਕਣ ਵੀ ਕੀਤਾ ਜਾ ਸਕੇ।

Share:

ਹਾਈਲਾਈਟਸ

  • ਪ੍ਰੀਖਿਆਵਾਂ ਖ਼ਤਮ ਹੋਣ ਤੋਂ ਅਗਲੇ ਦਿਨ ਭਾਵ 30 ਜਨਵਰੀ ਨੂੰ ਨਤੀਜਾ ਵਿਭਾਗ ਦੇ ਲਿੰਕ 'ਤੇ ਅਪਲੋਡ ਕਰ ਦਿੱਤਾ ਜਾਵੇਗਾ

ਠੰਡ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ 14 ਜਨਵਰੀ ਤੱਕ ਵੱਧਾ ਦਿੱਤੀਆਂ ਗਈਆਂ ਸਨ ਅਤੇ ਸਾਰੇ ਸਰਕਾਰੀ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ। ਜਿਸ ਦਾ ਮਤਲਬ ਹੈ ਕੀ 15 ਜਨਵਰੀ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ੍ਹਣਗੇ। ਸਕੂਲ ਖੁੱਲ੍ਹਦੇ ਹੀ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਲਈ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ, ਤਾਂ ਜੋ ਫਾਈਨਲ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਤਿਆਰੀ ਸਬੰਧੀ ਅੰਤਿਮ ਮੁਲਾਂਕਣ ਵੀ ਕੀਤਾ ਜਾ ਸਕੇ। ਇਹ ਪ੍ਰੀਖਿਆਵਾਂ 15 ਜਨਵਰੀ ਤੋਂ ਸ਼ੁਰੂ ਹੋਣਗੀਆਂ ਅਤੇ 29 ਜਨਵਰੀ ਨੂੰ ਸਮਾਪਤ ਹੋਣਗੀਆਂ।

 

ਸਵੇਰੇ 10:30 ਵਜੇ ਸ਼ੁਰੂ ਹੋਵੇਗਾ ਇਮਤਿਹਾਨ 

15 ਜਨਵਰੀ ਨੂੰ 8ਵੀਂ ਜਮਾਤ ਦੇ ਗਣਿਤ, 10ਵੀਂ ਜਮਾਤ ਦੇ ਸਾਇੰਸ, 16 ਜਨਵਰੀ ਨੂੰ 8ਵੀਂ ਹਿੰਦੀ, 10ਵੀਂ ਪੰਜਾਬੀ, 18 ਜਨਵਰੀ ਨੂੰ 8ਵੀਂ ਜਮਾਤ ਦੇ ਵਿਗਿਆਨ, 10ਵੀਂ ਜਮਾਤ ਦੇ ਵਿਗਿਆਨ, 10ਵੀਂ ਜਮਾਤ ਦੀ ਸਮਾਜਿਕ ਸਿੱਖਿਆ, 19 ਜਨਵਰੀ ਨੂੰ 8ਵੀਂ ਜਮਾਤ ਦੀ ਸਮਾਜਿਕ ਸਿੱਖਿਆ, 10ਵੀਂ ਦੇ ਪੰਜਾਬੀ ਬੀ., 22 ਜਨਵਰੀ ਨੂੰ 8ਵੀਂ ਜਮਾਤ ਲਈ ਅੰਗਰੇਜ਼ੀ ਅਤੇ 10ਵੀਂ ਜਮਾਤ ਲਈ ਗਣਿਤ ਦੀਆਂ ਪ੍ਰੀਖਿਆਵਾਂ ਹੋਣਗੀਆਂ। ਜਦੋਂ ਕਿ 23 ਜਨਵਰੀ ਨੂੰ 8ਵੀਂ ਦੇ ਫਿਜ਼ੀਕਲ ਐਜੂਕੇਸ਼ਨ, 10ਵੀਂ ਦੇ ਹਿੰਦੀ, 8ਵੀਂ ਦੇ ਕੰਪਿਊਟਰ ਸਾਇੰਸ, 24 ਜਨਵਰੀ ਨੂੰ 10ਵੀਂ ਦੇ ਕੰਪਿਊਟਰ ਸਾਇੰਸ, 10ਵੀਂ ਦੇ ਫਿਜ਼ੀਕਲ ਐਜੂਕੇਸ਼ਨ, 25 ਜਨਵਰੀ ਨੂੰ ਐੱਨ.ਐੱਸ.ਕਿਊ.ਐੱਫ ਅਤੇ ਚੁਣੇ ਗਏ ਵਿਸ਼ਿਆਂ, 25 ਜਨਵਰੀ ਨੂੰ 8ਵੀਂ ਦੇ ਚੋਣਵੇਂ ਵਿਸ਼ੇ ਕੰਪਿਊਟਰ ਸਾਇੰਸ, 10ਵੀਂ ਦੇ ਕੰਪਿਊਟਰ ਸਾਇੰਸ,  29 ਜਨਵਰੀ ਨੂੰ 8ਵੀਂ ਦਾ ਪੰਜਾਬੀ ਅਤੇ 10ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋਵੇਗਾ। ਇਸ ਤੋਂ ਇਲਾਵਾ 6ਵੀਂ, 7ਵੀਂ, 9ਵੀਂ ਅਤੇ 11ਵੀਂ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ 15 ਤੋਂ 25 ਦੇ ਵਿੱਚ ਹੋਣਗੀਆਂ। ਪ੍ਰੀਖਿਆਵਾਂ ਖ਼ਤਮ ਹੋਣ ਤੋਂ ਅਗਲੇ ਦਿਨ ਭਾਵ 30 ਜਨਵਰੀ ਨੂੰ ਨਤੀਜਾ ਵਿਭਾਗ ਦੇ ਲਿੰਕ 'ਤੇ ਅਪਲੋਡ ਕਰ ਦਿੱਤਾ ਜਾਵੇਗਾ। ਜਿਸ ਲਈ ਸਕੂਲ ਮੁਖੀਆਂ ਨੂੰ ਸਮੁੱਚੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ

Tags :