ਝਾਕੀਆਂ 'ਤੇ ਸਿਆਸਤ, ਭਗਵੰਤ ਮਾਨ 'ਤੇ ਭੜਕੇ ਜਾਖੜ 

ਭਾਜਪਾ ਪੰਜਾਬ ਪ੍ਰਧਾਨ ਨੇ ਸ਼ੋਸ਼ਲ ਮੀਡੀਆ ਉਪਰ ਪੋਸਟ ਕਰਕੇ ਲਿਖਿਆ ਕਿ ਮੁੱਖ ਮੰਤਰੀ ਮਾਨ  ਨੂੰ ਹਰ ਗੱਲ 'ਚ ਸਿਆਸਤ ਕਰਨ ਦੀ ਆਦਤ ਹੈ। ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਹੈ ਉਹ ਸ਼ੋਭਾ ਨਹੀਂ ਦਿੰਦੀ।  

Share:

26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲ੍ਹੇ ਉਪਰ ਹੋਣ ਵਾਲੀ ਪਰੇਡ ਚੋਂ ਪੰਜਾਬ ਦੀ ਝਾਕੀਆਂ ਰੱਦ ਹੋਣ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਭਖਦੀ ਨਜ਼ਰ ਆ ਰਹੀ ਹੈ। ਇਸਨੂੰ ਲੈ ਕੇ ਜਿੱਥੇ ਸੀਐਮ ਭਗਵੰਤ ਮਾਨ ਨੇ ਭਾਜਪਾ ਉਪਰ ਨਿਸ਼ਾਨਾ ਸਾਧਿਆ ਸੀ ਤਾਂ ਇਸਦਾ ਜਵਾਬ ਦਿੰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਭਗਵੰਤ ਮਾਨ 'ਤੇ ਭੜਕੇ। ਜਾਖੜ ਨੇ ਐਕਸ ਹੈਂਡਲ ਰਾਹੀਂ ਪੋਸਟ ਕਰਕੇ ਭਗਵੰਤ ਮਾਨ ਨੂੰ ਸਲਾਹ ਦਿੰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਗੈਰ ਵਜ੍ਹਾ ਸਿਆਸਤ ਕਰ ਰਹੇ ਹਨ। ਇਹ ਝਾਕੀਆਂ ਕਿਸੇ ਤਕਨੀਕੀ ਪਹਿਲੂ 'ਤੇ ਰੱਦ ਕੀਤੀਆਂ ਹੋਣਗੀਆਂ। ਭਗਵੰਤ ਮਾਨ ਨੂੰ ਹਰ ਗੱਲ 'ਚ ਸਿਆਸਤ ਕਰਨ ਦੀ ਆਦਤ ਹੈ। ਗਣਤੰਤਰ ਦਿਵਸ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣਾ ਯਕੀਨੀ ਤੌਰ 'ਤੇ ਸਾਡੇ ਲਈ ਨਿਰਾਸ਼ਾਜਨਕ ਹੈ ਪਰ ਭਾਵਨਾਵਾਂ ਭੜਕਾਉਣ ਲਈ ਇਸ ਮੁੱਦੇ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ। ਇਸ ਲਈ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਇਸਤੇਮਾਲ ਕੀਤੀ ਹੈ ਉਹ ਕਿਸੇ ਵੀ ਪੰਜਾਬੀ ਨੂੰ ਸ਼ੋਭਾ ਨਹੀਂ ਦਿੰਦੀ। 
 
ਸੀਐਮ ਮਾਨ ਨੇ ਲਾਏ ਸੀ ਇਲਜ਼ਾਮ 
 
ਭਗਵੰਤ ਮਾਨ ਨੇ ਪੰਜਾਬ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਜਾ ਵਾਲੇ ਸੂਬੇ ਦੀ ਝਾਕੀ ਨਹੀਂ ਦਿਖਾਈ ਰਹੀ। ਇਹ ਪੰਜਾਬ ਨਾਲ ਵਿਤਕਰਾ ਹੈ। ਕੇਂਦਰ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਸੂਬੇ ਨਾਲ ਵੱਡਾ ਧੋਖਾ ਕੀਤਾ ਹੈ। ਜਦਕਿ ਦੇਸ਼ ਦੀ ਅਜ਼ਾਦੀ ਲਈ ਪੰਜਾਬੀਆਂ ਨੂੰ ਸੱਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਚਿੱਠੀ ਮਿਲੀ ਹੈ ਕਿ ਗਣਤੰਤਰ ਦਿਵਸ ਤੇ ਸਾਡੀ ਝਾਕੀ ਨਹੀਂ  ਹੋਵੇਗੀ।  ਮਾਨ ਨੇ ਇਹ ਵੀ ਕਿਹਾ ਸੀ ਕਿ ਉਹ 26 ਜਨਵਰੀ ਨੂੰ ਜਿੱਥੇ ਵੀ ਜਾਣਗੇ, ਉੱਥੇ ਇਹ ਝਾਕੀਆਂ ਦਿਖਾਈਆਂ ਜਾਣਗੀਆਂ ਅਤੇ ਉਸ ‘ਤੇ ਲਿਖਿਆ ਜਾਵੇਗਾ ਰਿਜੈਕਟਡ ਬਾਈ ਸੈਂਟਰ । 

ਇਹ ਵੀ ਪੜ੍ਹੋ