Lok Sabha Elections 2024: ਰਾਹੁਲ ਦੀ 'ਯੂਥ ਬ੍ਰਿਗੇਡ' ਦਾ ਸਿਆਸੀ ਭਵਿੱਖ ਖਤਰੇ ਵਿੱਚ, ਕਾਂਗਰਸ ਨੂੰ ਲਗਾਤਾਰ ਲਗ ਰਹੇ ਝਟਕੇ ਤੇ ਝਟਕੇ

Lok Sabha Elections 2024: ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਸ਼ੋਕ ਤੰਵਰ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਸਨ। ਤੰਵਰ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਹਿਸਾਰ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿੱਚ ਸ਼ਾਮਲ ਰਵਨੀਤ ਬਿੱਟੂ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। 

Share:

Lok Sabha Elections 2024: ਦੇਸ਼ ਵਿੱਚ ਲੋਕ ਸਭਾ ਚੋਣਾਂ ਕਾਰਨ ਸਿਆਸੀ ਮਹੌਲ ਪੂਰੀ ਤਰ੍ਹਾਂ ਭੱਖਿਆ ਹੋਈਆ ਹੈ। ਕਈ ਪਾਰਟੀਆਂ ਖਾਸ ਤੌਰ ਤੇ ਕਾਂਗਰਸ ਵਿੱਚ ਭੁਚਾਲ ਦੀ ਸਥਿਤੀ ਬਣੀ ਹੋਈ ਹੈ। ਕਾਂਗਰਸ ਦੀ 'ਯੂਥ ਬ੍ਰਿਗੇਡ' (ਰਾਹੁਲ ਗਾਂਧੀ ਦੀ ਕੋਰ ਕਮੇਟੀ) ਤੇਜ਼ੀ ਨਾਲ ਕਮਲ ਦਾ ਫੁੱਲ ਫੜਦੀ ਜਾ ਰਹੀ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਸ਼ੋਕ ਤੰਵਰ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਸਨ। ਤੰਵਰ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਹਿਸਾਰ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿੱਚ ਸ਼ਾਮਲ ਰਵਨੀਤ ਬਿੱਟੂ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। 

ਬਿੱਟੂ ਦੇ ਅਸਤੀਫੇ ਤੋਂ ਬਾਅਦ ਪਾਰਟੀ ਵਿੱਚ ਆਇਆ ਭੁਚਾਲ

ਰਵਨੀਤ ਬਿੱਟੂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕਾਂਗਰਸ ਲਈ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਅਤੇ ਮੌਜੂਦਾ ਵਿਧਾਇਕ ਡਾ: ਰਾਜਕੁਮਾਰ ਚੱਬੇਵਾਲ ਪਾਰਟੀ ਛੱਡ ਚੁੱਕੇ ਹਨ। ਬਿੱਟੂ ਦੇ ਜਾਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਿਉਂਕਿ ਬਿੱਟੂ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਬਿੱਟੂ ਦੇ ਦਾਦਾ ਮਰਹੂਮ ਬੇਅੰਤ ਸਿੰਘ ਨੂੰ ਪੰਜਾਬ ਵਿੱਚੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਸਿਹਰਾ ਜਾਂਦਾ ਹੈ। ਬਾਅਦ 'ਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਬੰਬ ਨਾਲ ਉਡਾ ਦਿੱਤਾ। ਦਸ ਦੇਈਏ ਕਿ ਬਿੱਟੂ ਨੇ ਸਿਆਸੀ ਕਰੀਅਰ ਦੀ ਸ਼ੁਰੂਆਤ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਕੀਤੀ ਸੀ। 

ਗਠਜੋੜ ਨੂੰ ਨਾ ਹੁੰਦੇ ਹੀ ਕਈ ਕਾਂਗਰਸੀ ਆਗੂ ਹੋਣਗੇ ਭਾਜਪਾ 'ਚ ਸ਼ਾਮਲ

ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਅਮਲਾ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਅਮਲਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਕਰੀਬੀ ਹਨ। ਇਹ ਤਾਂ ਤੈਅ ਸੀ ਕਿ ਉਹ ਕਾਂਗਰਸ ਛੱਡ ਦੇਣਗੇ, ਉਹ ਤਾਂ ਬਸ ਇੰਤਜ਼ਾਰ ਕਰ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਹੋਵੇਗਾ ਜਾਂ ਨਹੀਂ, ਕਿਉਂਕਿ ਅਮਲਾ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਆਉਂਦਾ ਹੈ ਅਤੇ ਇਹ ਸੀਟ ਪਹਿਲਾਂ ਅਕਾਲੀ ਦਲ ਕੋਲ ਸੀ। ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਕਾਂਗਰਸ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ, ਪਰ ਅਹਿਮ ਗੱਲ ਇਹ ਹੈ ਕਿ ਰਾਹੁਲ ਗਾਂਧੀ ਜਿਨ੍ਹਾਂ ਆਗੂਆਂ ਨੂੰ ਕਦੇ ਅੱਗੇ ਲਿਆਉਂਦੇ ਸਨ, ਉਹ ਵੀ ਹੁਣ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। 

ਰਮਿੰਦਰ ਅਮਲਾ ਵੀ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ

ਜਾਣਕਾਰੀ ਮੁਤਾਬਕ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਅਮਲਾ ਵੀ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਭਾਜਪਾ ਉਨ੍ਹਾਂ ਨੂੰ ਫ਼ਿਰੋਜ਼ਪੁਰ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ। 2019 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ  ਅਮਲਾ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਜਿੱਤੀ। ਦੱਸ ਦੇਈਏ ਕਿ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਬੀਜੇਪੀ ਉਮੀਦਵਾਰ ਨਵੀਨ ਜਿੰਦਲ ਇੱਕ ਸਮੇਂ ਰਾਹੁਲ ਗਾਂਧੀ ਦੇ ਬਹੁਤ ਕਰੀਬ ਸਨ, ਉਹ ਦੋ ਵਾਰ ਕੁਰੂਕਸ਼ੇਤਰ ਤੋਂ ਕਾਂਗਰਸ ਦੇ ਸਾਂਸਦ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 2019 ਦੀਆਂ ਚੋਣਾਂ ਨਹੀਂ ਲੜੀਆਂ। 24 ਮਾਰਚ ਨੂੰ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਉਸੇ ਦਿਨ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ।
 

ਇਹ ਵੀ ਪੜ੍ਹੋ