ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀ ਦਵਾਈ ਦੇ ਟੀਕੇ ਲਗਾਉੰਦੇ 25 ਨੌਜਵਾਨ ਪੁਲਿਸ ਨੇ ਲਏ ਹਿਰਾਸਤ ਵਿੱਚ

ਵੇਰਕਾ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਰਕਾਰੀ ਕੇਂਦਰ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਪਹਿਲਾਂ ਇਹ ਗੋਲੀ ਉਨ੍ਹਾਂ ਨੂੰ ਮੌਕੇ 'ਤੇ ਦਿੱਤੀ ਜਾਂਦੀ ਸੀ ਪਰ ਹੁਣ ਉਨ੍ਹਾਂ ਨੂੰ ਘਰ ਵਾਸਤੇ ਦੇ ਦਿੱਤੀ ਜਾਂਦੀ ਹੈ ਜਿਸ ਨੂੰ ਉਹ ਪਾਣੀ ਵਿੱਚ ਘੋਲ ਦਿੰਦੇ ਹਨ, ਟੀਕਾ ਲਗਾਉਂਦੇ ਹਨ।

Share:

ਹਾਈਲਾਈਟਸ

  • ਲੋਕਾਂ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ

Punjab News: ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀ ਦਵਾਈ ਨੂੰ ਹੀ ਹੁਣ ਨਸ਼ੇੜੀ ਨਸ਼ਾ ਕਰਨ ਲਈ ਵਰਤ ਰਹੇ ਹਨ। ਅੰਮ੍ਰਿਤਸਰ ਦੇ ਵੇਰਕਾ ਇਲਾਕੇ 'ਚ ਦੇਰ ਰਾਤ ਨਸ਼ੇੜੀਆਂ ਨੂੰ ਟੀਕੇ ਲਗਾਉਂਦੇ ਵੇਖ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਪ੍ਰਧਾਨ ਅਮਨ ਨੇ ਪਹਿਲਾਂ ਵੀਡੀਓ ਬਣਾਈ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਜਿਵੇਂ ਹੀ ਪੁਲਿਸ ਦੀ ਗੱਡੀ ਪਹੁੰਚੀ ਤਾਂ ਨਸ਼ੇੜੀ ਭੱਜ ਗਏ। ਅਮਨ ਨੇ ਦੱਸਿਆ ਕਿ ਕੁੱਝ ਨੌਜਵਾਨ ਦੁਪਹਿਰੇ ਵੀ ਇਲਾਕੇ ਵਿੱਚ ਟੀਕਾ ਲਗਾਉਂਦੇ ਦੇਖੇ ਗਏ ਸਨ। ਫਿਰ ਰਾਤ ਨੂੰ ਜਦੋਂ ਉਹ ਕਿਸੇ ਕੰਮ ਲਈ ਗਿਆ ਤਾਂ ਕਰੀਬ 35-40 ਨੌਜਵਾਨ ਟੀਕੇ ਲਗਾ ਰਹੇ ਸਨ। ਉਨ੍ਹਾਂ ਨੇ ਥਾਣਾ ਵੇਰਕਾ ਦੀ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ। ਇਹ ਦੇਖ ਕੇ ਕੁਝ ਨੌਜਵਾਨ ਭੱਜ ਗਏ ਅਤੇ 20 ਤੋਂ 25 ਨੌਜਵਾਨਾਂ ਨੂੰ ਫੜ ਲਿਆ ਗਿਆ।

ਰੋਕਣ 'ਤੇ ਲੜਾਈ-ਝਗੜੇ ਸ਼ੁਰੂ ਕਰ ਦਿੰਦੇ ਹਨ ਨਸ਼ੇੜੀ

ਥਾਣਾ ਵੇਰਕਾ ਦੇ ਐੱਸਐੱਚਓ ਸਰਬਜੀਤ ਸਿੰਘ ਅਨੁਸਾਰ ਉਨ੍ਹਾਂ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ 20 ਤੋਂ 25 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕੁਝ ਨੌਜਵਾਨਾਂ ਨੂੰ ਪੁੱਛ-ਪੜਤਾਲ ਤੋਂ ਬਾਅਦ ਛੱਡ ਦਿੱਤਾ ਗਿਆ ਜਦਕਿ ਕੁਝ ਨੂੰ ਹਿਰਾਸਤ 'ਚ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੀ ਸੂਚਨਾ ਮਿਲ ਗਈ ਹੈ ਅਤੇ ਹੁਣ ਜਲਦੀ ਹੀ ਇਲਾਕੇ ਵਿੱਚੋਂ ਨਸ਼ੇੜੀਆਂ ਦਾ ਸਫਾਇਆ ਕਰ ਦਿੱਤਾ ਜਾਵੇਗਾ।  ਇਲਾਕਾ ਵਾਸੀਆਂ ਅਨੁਸਾਰ ਨੌਜਵਾਨਾਂ ਨੂੰ ਕਈ ਵਾਰ ਰੋਕਿਆ ਗਿਆ ਹੈ, ਪਰ ਉਹ ਲੜਾਈ-ਝਗੜੇ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਨੌਜਵਾਨਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਦਾ ਉਨ੍ਹਾਂ ਦੇ ਬੱਚਿਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ