ਪੁਲਿਸ ਨੇ ਰੁਕਵਾਇਆ ਸਤਿੰਦਰ ਸਰਤਾਜ ਦਾ ਸ਼ੋਅ, ਦਰਸ਼ਕਾਂ-ਵਿਦਿਆਰਥੀਆਂ ਨੇ ਕੀਤਾ ਹੰਗਾਮਾ

ਪੰਜਾਬ ਪੁਲਿਸ ਦੇ ਮੁਤਾਬਿਕ ਸ਼ੋਅ ਕਰਨ ਦੀ ਇਜ਼ਾਜ਼ਤ ਸਿਰਫ਼ ਰਾਤ ਦੇ 10 ਵੱਜੇ ਤੱਕ ਹੀ ਸੀ, ਪਰ ਇਹ ਸ਼ੋਅ ਰਾਤ ਦੇ 10.30 ਵੱਜੇ ਤੱਕ ਜਾਰੀ ਰਿਹਾ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਸਟੇਜ ਤੇ ਪਹੁੰਚ ਗਏ ਤੇ ਸਤਿੰਦਰ ਸਰਤਾਜ ਨੂੰ ਗਾਣਾ ਗਾਣ ਤੋਂ ਰੋਕ ਦਿੱਤਾ।

Share:

ਪਟਿਆਲਾ ਸਥਿਤ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਪੰਜਾਬ ਪੁਲਿਸ ਨੇ ਰੁਕਵਾ ਦਿੱਤਾ। ਪੰਜਾਬ ਪੁਲਿਸ ਦੇ ਮੁਤਾਬਿਕ ਸ਼ੋਅ ਕਰਨ ਦੀ ਇਜ਼ਾਜ਼ਤ ਸਿਰਫ਼ ਰਾਤ ਦੇ 10 ਵੱਜੇ ਤੱਕ ਹੀ ਸੀ, ਪਰ ਇਹ ਸ਼ੋਅ ਰਾਤ ਦੇ 10.30 ਵੱਜੇ ਤੱਕ ਜਾਰੀ ਰਿਹਾ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਸਟੇਜ ਤੇ ਪਹੁੰਚ ਗਏ ਤੇ ਸਤਿੰਦਰ ਸਰਤਾਜ ਨੂੰ ਗਾਣਾ ਗਾਣ ਤੋਂ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸੀ ਨੂੰ ਤੈਅ ਸਮੇਂ ਤੋਂ ਬਾਅਦ ਸ਼ੋਣ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਦਰਸ਼ਕਾਂ ਤੇ ਵਿਦਿਆਰਥੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪੰਜਾਬ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਵੀ ਸ਼ੁਰੂ ਕਰ ਦਿੱਤਾ। ਸਥਾਨਕ ਪੁਲਿਸ ਨੇ ਦਲੀਲ ਦਿੱਤੀ ਕਿ ਸਮਾਂ ਖਤਮ ਹੋ ਗਿਆ ਸੀ। ਸ਼ੋਅ ਦੀ ਇਜਾਜ਼ਤ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ। ਸਮਾਂ ਖਤਮ ਹੋਣ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਇਸ ਨੂੰ ਅੱਗੇ ਨਾ ਲਿਜਾਣ ਦੀ ਬੇਨਤੀ ਕੀਤੀ ਗਈ, ਜਿਸ 'ਤੇ ਉਸ ਨੇ ਹਾਮੀ ਭਰੀ ਅਤੇ ਸ਼ੋਅ ਬੰਦ ਕਰ ਦਿੱਤਾ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਰਵਾਇਆ ਸ਼ਾਂਤ

ਅਸਲ ਵਿੱਚ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਮਹਿਫਿਲ-ਏ-ਸਰਤਾਜ ਦਾ ਆਯੋਜਨ ਕੀਤਾ ਗਿਆ। ਸ਼ਾਮ ਨੂੰ ਸ਼ੁਰੂ ਹੋਏ ਸ਼ੋਅ ਵਿੱਚ ਸਤਿੰਦਰ ਸਰਤਾਜ ਆਪਣਾ ਗੀਤ ਔਜ਼ਾਰ ਗਾ ਰਹੇ ਸਨ। ਇਸ ਦੌਰਾਨ ਪੁਲਿਸ ਸਟੇਜ ਦੇ ਪਿੱਛੇ ਆ ਗਈ। ਪਹਿਲਾਂ ਤਾਂ ਉਸਦੇ ਸਹਾਇਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਸਤਿੰਦਰ ਸਰਤਾਜ ਸਥਿਤੀ ਨੂੰ ਨਾ ਸਮਝ ਸਕੇ ਅਤੇ ਗੀਤ ਜਾਰੀ ਰੱਖਿਆ। ਫਿਰ ਇਕ-ਇਕ ਕਰਕੇ ਕੁਝ ਪੁਲਿਸ ਵਾਲੇ ਸਟੇਜ 'ਤੇ ਆਏ ਅਤੇ ਸਰਤਾਜ ਨੂੰ ਗੀਤ ਗਾਣ ਤੋਂ ਰੋਕਿਆ। ਜਿਸ ਤੋਂ ਬਾਅਦ ਸਰਤਾਜ ਨੇ ਕਿਹਾ ਕਿ ਪੁਲਿਸ ਨੇ ਸ਼ੋਅ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਨੂੰ ਅੱਧ ਵਿਚਕਾਰ ਰੋਕਣ ਲਈ ਵਿਦਿਆਰਥੀਆਂ ਤੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਕਿਸੇ ਹੋਰ ਸਮੇਂ ਵਾਪਸ ਆਉਣ ਲਈ ਕਿਹਾ। ਇਸ ਘਟਨਾ ਤੋਂ ਬਾਅਦ ਵਿਦਿਆਰਥੀ ਗੁੱਸੇ 'ਚ ਆ ਗਏ। ਵਿਦਿਆਰਥੀਆਂ ਨੇ ਪੰਜਾਬ ਪੁਲਿਸ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੈਂਪਸ ਵਿੱਚ ‘ਪੰਜਾਬ ਪੁਲਿਸ ਮੁਰਦਾਬਾਦ’ ਦੇ ਨਾਅਰੇ ਲਾਏ ਗਏ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ