ਹਰੀਕੇ ਦੇ NRI ਜੋੜੇ ’ਤੇ ਉਸਦੀ ਭਰਜਾਈ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਖੰਗਾਲੇ 3 ਦਰਜਨ ਸੀਸੀਟੀਵੀ ਕੈਮਰੇ

ਇਸ ਕਤਲ ਕੇਸ ਨੂੰ ਹੱਲ ਕਰਨ ਲਈ ਡੀਐੱਸਪੀ ਅਰੂਪ ਸ਼ਰਮਾ, ਡੀਐੱਸਪੀ ਪੱਟੀ ਜਸਪਾਲ ਸਿੰਘ ਢਿੱਲੋਂ, ਸੀਆਈਏ ਸਟਾਫ਼ ਤਰਨਤਾਰਨ, ਸਾਈਬਰ ਕਰਾਈਮ ਅਤੇ ਫੋਰੈਂਸਿਕ ਟੀਮਾਂ, ਹਰੀਕੇ ਥਾਣਾ ਇੰਚਾਰਜ ਕੇਵਲ ਸਿੰਘ, ਚੋਹਲਾ ਸਾਹਿਬ ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਵਿਨੋਦ ਕੁਮਾਰ ਅਤੇ ਹੋਰ ਕਈ ਸਿਪਾਹੀ ਲਗੇ ਹੋਏ ਹਨ, ਪਰ 24 ਘੰਟੇ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ

Share:

ਹਰੀਕੇ ਕਸਬੇ ਦੇ ਪਿੰਡ ਤੁੰਗ ਵਿੱਚ ਮੰਗਲਵਾਰ ਰਾਤ ਇੱਕ ਐੱਨਆਰਆਈ ਜੋੜੇ ਅਤੇ ਉਸਦੀ ਭਰਜਾਈ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਅਜੇ ਤੱਕ ਕਾਤਲਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ ਹੈ। ਉਧਰ, ਐੱਸਐੱਸਪੀ ਅਸ਼ਵਨੀ ਕਪੂਰ ਦੀਆਂ ਹਦਾਇਤਾਂ ’ਤੇ ਡੀਐੱਸਪੀ ਪੱਟੀ ’ਤੇ ਆਧਾਰਿਤ ਪੁਲਿਸ ਟੀਮ ਜਿਸ ਵਿੱਚ ਸੀਆਈਏ ਸਟਾਫ਼, ਤਰਨਤਾਰਨ, ਹਰੀਕੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਸ਼ਾਮਲ ਹੈ, ਸੁਰਾਗ ਲੱਭਣ ਵਿੱਚ ਜੁਟੀ ਹੋਈ ਹੈ।
ਪੁਲਿਸ ਜਾਂਚ ਰਹੀ ਸੀਸੀਟੀਵੀ ਕੈਮਰੇ
ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ, ਫ਼ਿਰੋਜ਼ਪੁਰ, ਜ਼ੀਰਾ ਦੀਆਂ ਸੜਕਾਂ 'ਤੇ ਪੁਲਿਸ ਨੇ 3 ਦਰਜਨ ਤੋਂ ਵੱਧ ਕੈਮਰਿਆਂ ਦੀ ਤਲਾਸ਼ੀ ਲਈ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ  ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਕੀ ਹੈ ਪੂਰਾ ਮਾਮਲਾ 
ਮੰਗਲਵਾਰ ਰਾਤ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਐੱਨਆਰਆਈ ਇਕਬਾਲ ਸਿੰਘ, ਉਸਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਵਾਲੀ ਜਗਾ ਤੋਂ ਜਾਂਦੇ ਹੋਏ ਮੁਲਜ਼ਮਾਂ ਨੇ ਗਹਿਣੇ, ਨਕਦੀ ਅਤੇ ਇੱਕ ਰਾਈਫਲ ਚੋਰੀ ਕਰ ਲਈ ਸੀ। ਇਸ ਚੋਰੀ ਦੌਰਾਨ ਮੁਲਜ਼ਮਾਂ ਨੇ ਨੌਕਰ ਨੂੰ ਕੁੱਟਿਆ 'ਤੇ ਚੁੱਕ ਕੇ ਲੈ ਗਏ ਅਤੇ 12 ਕਿਲੋਮੀਟਰ ਦੂਰ ਨਦੀ ਦੇ ਕੰਢੇ ਸੁੱਟ ਦਿੱਤਾ। ਬੁੱਧਵਾਰ ਸਵੇਰੇ ਜਦੋਂ ਘਟਨਾ ਦੀ ਸੂਚਨਾ ਮਿਲੀ ਤਾਂ ਜਵਾਈ ਚਰਨਜੀਤ ਸਿੰਘ ਉਥੇ ਪਹੁੰਚ ਗਿਆ ਅਤੇ ਉਸ ਨੇ ਪੁਲਿਸ ਨੂੰ ਇਸ ਘਟਨਾ ਦੀ ਇਤਲਾ ਕੀਤੀ।
 

ਇਹ ਵੀ ਪੜ੍ਹੋ