ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਘਰ ਵਿੱਚ ਨਜ਼ਰਬੰਦ, ਭਾਰੀ ਫੋਰਸ ਨੇ ਪੂਰੇ ਪਿੰਡ ਨੂੰ ਪਾਇਆ ਘੇਰਾ

ਕੁਝ ਦਿਨ ਪਹਿਲਾਂ ਤਰਸੇਮ ਸਿੰਘ ਨੇ ਆਵਾਜ਼ ਉਠਾਈ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਕੇ ਤਰਸੇਮ ਸਿੰਘ ਨੇ ਮਾਘੀ ਮੇਲੇ ਦੌਰਾਨ ਨਵੀਂ ਪਾਰਟੀ ਬਣਾਉਣ ਅਤੇ ਇਸ ਦੇ ਅਹੁਦੇਦਾਰਾਂ ਦਾ ਐਲਾਨ ਕਰਨਾ ਸੀ।

Share:

ਪੰਜਾਬ ਨਿਊਜ਼­। ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਮੰਗਲਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ 'ਤੇ ਨਜ਼ਰਬੰਦ ਕਰ ਦਿੱਤਾ ਗਿਆ। ਕੁੱਝ ਹੀ ਦੇਰ ਵਿੱਚ ਭਾਰੀ ਪੁਲਿਸ ਫੋਰਸ ਉਸਦੇ ਪਿੰਡ ਜੱਲੂਪੁਰ ਖੇੜਾ ਪਹੁੰਚ ਗਈ ਅਤੇ ਉਸਦੀ ਰਿਹਾਇਸ਼ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ।

ਨਵੀਂ ਪਾਰਟੀ ਦਾ ਐਲਾਨ ਹੋਣਾ ਸੀ

ਕੁਝ ਦਿਨ ਪਹਿਲਾਂ ਤਰਸੇਮ ਸਿੰਘ ਨੇ ਆਵਾਜ਼ ਉਠਾਈ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਕੇ ਤਰਸੇਮ ਸਿੰਘ ਨੇ ਮਾਘੀ ਮੇਲੇ ਦੌਰਾਨ ਨਵੀਂ ਪਾਰਟੀ ਬਣਾਉਣ ਅਤੇ ਇਸ ਦੇ ਅਹੁਦੇਦਾਰਾਂ ਦਾ ਐਲਾਨ ਕਰਨਾ ਸੀ। ਕੌਮੀ ਇਨਸਾਫ਼ ਮੋਰਚਾ ਦੇ ਤਰਸੇਮ ਸਿੰਘ ਨੇ ਆਪਣੇ ਸਮਰਥਕਾਂ ਨਾਲ ਮੇਲੇ ਵਿੱਚ ਪੁੱਜਣਾ ਸੀ।

ਪੁਲਿਸ ਨੇ ਪੂਰੇ ਪਿੰਡ ਨੂੰ ਘੇਰ ਲਿਆ

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਤੋਂ ਹੀ ਪੁਲਿਸ ਨੇ ਪਿੰਡ ਵਿੱਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਸੀ। ਮੰਗਲਵਾਰ ਨੂੰ ਦੇਖਿਆ ਤਾਂ ਪਿੰਡ ਨੂੰ ਚਾਰੋਂ ਪਾਸਿਓਂ ਪੁਲਸ ਨੇ ਘੇਰ ਲਿਆ ਸੀ। ਖਾਸ ਤੌਰ ’ਤੇ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ ਸੌ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਸਨ। ਫਿਲਹਾਲ ਪੁਲਸ ਅਧਿਕਾਰੀ ਇਸ 'ਤੇ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ।